ਸ਼ਹਿਰ ਦੇ ਵੱਖ ਵੱਖ ਸੈਕਟਰਾਂ ਅਤੇ ਸਲੱਮ ਏਰੀਏ ਵਿੱਚ ੩੦ ਜੂਨ ਤੱਕ ਰੋਜਾਨਾ ਕਰਵਾਈ ਜਾਵੇਗੀ ਫੌਗਿੰਗ : ਰਾਜੇਸ ਧੀਮਾਨ

On: 2 June, 2017

ਫੌਗਿੰਗ ਸਬੰਧੀ  ਸ਼ਿਕਾਇਤ ਟੋਲ ਫਰੀ ਨੰਬਰ ੧੮੦੦-੧੩੭-੦੦੦੭ ਤੇ ਕਰਵਾਈ ਜਾ ਸਕਦੀ ਹੈ ਦਰਜ
ਫੌਗਿੰਗ ਸਮੇਂ ਲੋਕਾਂ ਨੂੰ ਆਪਣੇ ਘਰਾਂ ਦੇ ਦਰਵਾਜੇ ਅਤੇ ਖਿੜਕੀਆਂ ਖੁੱਲੇ ਰੱਖਣ ਦੀ ਕੀਤੀ ਅਪੀਲ
ਫੌਗਿੰਗ ਮਸ਼ੀਨ ਚਲਦੇ ਸਮੇ ਇਲਾਕੇ 'ਚ ਸੈਨੇਟਰੀ ਸੁਪਰਵਾਇਜਰ ਕਰਨਗੇ ਨਿਗਰਾਨੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ੨ ਜੂਨ (ਧਰਮਵੀਰ ਨਾਗਪਾਲ) ਨਗਰ ਨਿਗਮ  ਵੱਲੋਂ ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਡੇਂਗੂ ਅਤੇ ਮਲੇਰੀਆ ਆਦਿ ਦੀ ਰੋਕਥਾਮ ਲਈ ਨਗਰ ਨਿਗਮ ਦੀ ਹਦੂਦ ਅੰਦਰ ਪੈਂਦੇ ਵੱਖ-ਵੱਖ ਫੇਜ, ਸੈਕਟਰ ਅਤੇ ਖਾਸ ਕਰਕੇ ਸਲੱਮ ਇਲਾਕੇ ਵਿੱਚ ਫੌਗਿੰਗ ਕਰਨ ਦੀ ਵਿਆਪਕ ਯੋਜਨਾ ਉਲੀਕੀ ਗਈ ਹੈ। ਜਿਸ ਤਹਿਤ ੩੦ ਜੂਨ ਤੱਕ ਰੋਜਾਨਾਂ ਸ਼ਾਮ ਨੂੰ ੦੪ ਵਜੇ ਤੋਂ ੦੬.੦੦ ਵਜੇ ਤੱਕ ਫੌਗਿੰਗ ਕਰਵਾਈ ਜਾਵੇਗੀ ਤਾਂ ਜੋ ਮੱਖੀਆਂ ਮੱਛਰਾਂ ਦਾ ਖਾਤਮਾ ਹੋਵੇਗਾ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਸ੍ਰੀ ਰਾਜੇਸ ਧੀਮਾਨ ਨੇ ਦੱਸਿਆ ਕਿ ਫੌਗਿੰਗ ਕਰਦੇ ਸਮੇ ਇਲਾਕੇ ਦੀ ਨਿਗਰਾਨੀ ਸੈਨੇਟਰੀ ਸੁਪਰਵਾਇਜਰ ਕਰਨਗੇ ਜਿਨ੍ਹਾਂ ਦਾ ਸੈਨੇਟਰੀ ਇੰਸਪੈਕਟਰਾਂ ਨਾਲ ਤਾਲਮੇਲ ਹੋਵੇਗਾ।

ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਕੋਈ ਵੀ ਨਾਗਰਿਕ ਆਪਣਾ ਸੁਝਾਅ ਜਾਂ ਸ਼ਿਕਾਇਤ ਟੋਲ ਫਰੀ ਨੰਬਰ ੧੮੦੦-੧੩੭-੦੦੦੭ ਤੇ ਦਰਜ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਫੌਗਿੰਗ ਸਬੰਧੀ ਚੀਫ ਇੰਸਪੈਕਟਰ ਸ੍ਰੀ ਰਾਜਿੰਦਰ ਪਾਲ ਸਿੰਘ ਦੇ ਮੋਬਾਇਲ ਨੰਬਰ ੮੧੪੬੯-੨੨੨੭੭ ਅਤੇ ਸੈਨੇਟਰੀ ਇੰਸਪੈਕਟਰ ਸ਼ਾਮ ਲਾਲ ਦੇ ਮੋਬਾਇਲ ਨੰਬਰ ੯੮੮੮੦-੧੧੪੮੩ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਫੌਗਿੰਗ ਹੁੰਦੀ ਹੈ ਤਾਂ ਉਹ ਆਪਣੇ ਆਪਣੇ ਘਰਾਂ ਦੇ ਦਰਵਾਜੇ, ਖਿੜਕੀਆਂ ਖੁੱਲੀਆਂ ਰੱਖਣ ਤਾਂ ਜੋ ਘਰਾਂ ਵਿੱਚੋਂ ਮੱਛਰ ਖਤਮ ਹੋ ਸਕਣ। ਉਨ੍ਹਾਂ ਘਰਾਂ ਦੇ ਆਲ੍ਹੇ- ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ ਅਤੇ ਲੋਕਾਂ ਨੂੰ ਸਫਾਈ ਰੱਖਣ ਲਈ ਨਗਰ ਨਿਗਮ ਨੂੰ ਸਹਿਯੋਗ ਦੇਣ ਦੀ ਮੰਗ ਵੀ ਕੀਤੀ। ਉਨ੍ਹਾਂ ਦੱਸਿਆ ਕਿ ੦੩ ਜੂਨ ਨੂੰਸੈਕਟਰ- ੭੮, ੬੯, ਫੇਜ਼-੨, ਫੇਜ਼-੧੦, ੦੫ ਜੂਨ ਨੂੰ ਸੈਕਟਰ -੭੯ ਪਿੰਡ ਕੁੰਭੜਾ , ਫੇਜ਼-੪, ਫੇਜ਼-੯, ੦੬ ਜੂਨ ਨੂੰ ਸੈਕਟਰ-੮੦ਇੰਡ:ਏਰੀਆ ਫੇਜ਼-੧ ਤੋ ੬ , ਸੈਕਟਰ –੫੭ , ਪਿੰਡ ਮਦਨਪੁਰ ਤੇ ਮੁਹਾਲੀ , ਸੈਕਟਰ-੭੦, ੦੭ ਜੂਨ ਨੂੰ ਪਿੰਡ ਸੋਹਾਣਾ, ਇੰਡ:ਏਰੀਆ ਫੇਜ਼-੭ , ਫੇਜ਼-੩ਏ ਅਤੇ ੮, ਸੈਕਟਰ ੭੧ , ੦੮ ਜੂਨ ਨੂੰ ਇੰਡ:ਏਰੀਆ ਫੇਜ਼-੯, ਇੰਡ:ਏਰੀਆ ਫੇਜ਼-੮ ਊਧਮ ਸਿੰਘ ਕਲੌਨੀ , ਫੇਜ਼-੩ਬੀ੧, ੧੦ ਜੂਨ ਨੂੰ ਸੈਕਟਰ-੭੬, ਜੱਜ ਕਲੌਨੀ , ਸੈਕਟਰ-੬੭, ਫੇਜ਼-੩ਬੀ ੨ ਪਿੰਡ ਮਟੌਰ, ਸ਼ਾਹੀਮਾਜਰਾ ਵਿਖੇ ਫੌਗਿੰਗ ਕਰਵਾਈ ਜਾਵੇਗੀ।

Section: