ਅਸੀ ਕੌਮ ਵਿਚ ਏਕਤਾ ਚਾਹੁੰਦੇ ਹਾਂ ਨਾ ਕਿ ਭਰਾਮਾਰੂ ਜੰਗ : ਰਮਨਦੀਪ ਸੰਨੀ ਅਤੇ ਪਰਮਿੰਦਰ ਹੈਰੀ

On: 25 June, 2017

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ): ਬੀਤੇ ਕੂਝ ਦਿਨ ਪਹਿਲਾ ਫੜੇ ਗਏ ਭਾਈ ਰਮਨਦੀਪ ਸਿੰਘ ਸੰਨੀ ਖਾਲਸਾ ਅਤੇ ਪਰਮਿੰਦਰ ਹੈਰੀ  ਨੇ ਬੀਤੇ ਦਿਨ ਅਪਨੇ ਪਰਿਵਾਰਿਕ ਮੈਂਬਰਾਂ ਨਾਲ ਕੀਤੀ ਮੁਲਾਕਾਤ ਵਿਚ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਕੌਝੀ ਚਾਲਾਂ ਚਲ ਕੇ ਬੇਕਸੂਰ ਸਿੱਖ ਨੌਜੁਆਨਾਂ ਨੂੰ ਮੁੜ ਖਾੜਕੂ ਬਣਨ ਲਈ ਮਜਬੂਰ ਕਰ ਰਹੀ ਹੈ ਤੇ ਨਾਲ ਹੀ ਇਕ ਤੀਰ ਨਾਲ ਦੋ ਨਿਸ਼ਾਨੇ ਖੇਡਦੇ ਹੋਏ ਕੌਮ ਅੰਦਰ ਭਰਾਮਾਰੂ ਜੰਗ ਛਿੜਨ ਦੇ ਹਾਲਾਤ ਪੈਦਾ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਅਸੀ ਚਲ ਰਹੇ ਇਕ ਕੇਸ ਕਰਕੇ ਰੂਟੀਨ ਵਿਚ ਬਠਿੰਡੇ ਥਾਣੇ ਵਿਚ ਹਾਜਿਰੀ ਲਵਾਓਣ ਲਈ ੨੯ ਮਈ ਨੂੰ ਗਏ ਸੀ ਜਿਥੋ ਲੋਕਲ ਥਾਣੇ ਦੀ ਪੁਲਿਸ ਨੇ ਸਾਨੂੰ ਬਿਨਾ ਕਿਸੇ ਵਾਰਨਿੰਗ ਦੇ ਨਾਜਾਇਜ ਹਿਰਾਸਤ ਵਿਚ ਲੈ ਕੇ ਮੋਹਾਲੀ ਪੁਲਿਸ ਦੇ ਹਵਾਲੇ ਕਰ ਦਿਤਾ ਜਿਸਦੀ ਸਾਡੇ ਘਰਦਿਆਂ ਨੂੰ ਵੀ ਕਿਸੇ ਕਿਸਮ ਦੀ ਇਤਲਾਹ ਨਹੀ ਦੇਣ ਦਿੱਤੀ । ਪੰਜਾਬ ਪੁਲਿਸ ਵਲੋਂ ਛੇ ਸੱਤ ਦਿਨਾਂ ਦੀ ਨਾਜਾਇਜ ਹਿਰਾਸਤ ਤੋਂ ਬਾਅਦ ਸਾਨੂੰ ਮੋਹਾਲੀ ਤੋ ਗਿਰਫਤਾਰ ਦਿਖਾਇਆ ਗਿਆ ਤੇ ਨਾਲ ਹੀ ਸਾਡੇ ਤੇ ਇਕ ਪ੍ਰਚਾਰਕ ਨੂੰ ਮਾਰਨ ਦੀ ਸਾਜਿਸ਼ ਦਾ ਆਰੋਪ ਲਗਾ ਦਿਤਾ ਗਿਆ ਜਦਕਿ ਸਾਡਾ ਉਸ ਪ੍ਰਚਾਰਕ ਦੇ ਨਾਲ ਦੂਰ ਦੂਰ ਤਕ ਕੋਈ ਵਾਸਤਾ ਹੀ ਨਹੀ ਹੈ । ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਬਣਾਈ ਗਈ ਮਨਘੰਡਤ ਕਹਾਣੀ ਨਾਲ ਜਿੱਥੇ ਕੌਮ ਵਿਚ ਭਰਾਮਾਰੂ ਜੰਗ ਛਿੜਨ ਦੇ ਆਸਾਰ ਪੈਦਾ ਹੋ ਗਏ ਸਨ ਉੱਥੇ ਖਾੜਕੂ ਧਿਰਾਂ ਤੇ ਭਰਾਮਾਰੂ ਜੰਗ ਛੇੜਨ ਦੇ ਆਰੋਪ ਲਗਣੇ ਸ਼ੂਰੂ ਹੋ ਗਏ ਸਨ। ਇਸ ਨਾਲ ਸਰਕਾਰ ਦੇ ਦੋਨਾਂ ਹੱਥਾਂ ਵਿਚ ਲੱਡੂ ਆ ਗਏ ਸਨ ਤੇ ਅਸੀ ਬਿਨਾਂ ਸਚ ਜਾਣੇ ਆਪਸੀ ਬਿਆਨਬਾਜੀ ਵਿਚ aਲਝਦੇ ਰਹਿ ਗਏ । ਉਨ੍ਹਾਂ ਕਿਹਾ ਕਿ ਅਸੀ ਕੌਮ ਨੂੰ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਜਦ ਅਸੀ ਰੂਟੀਨ ਹਾਜਿਰੀ ਲਈ ਥਾਣੇ ਗਏ ਸੀ ਤਦ ਸਾਡੇ ਕੋਲ ਕਿਸੇ ਕਿਸਮ ਦਾ ਕੋਈ ਅਸਲਾ ਨਹੀ ਸੀ ਤੇ ਨਾ ਹੀ ਅਸੀ ਕਿਸੇ ਕਿਸਮ ਦੀ ਕੋਈ ਸਾਜਿਸ਼ ਬਣਾ ਰਹੇ ਸੀ ਜੇਕਰ ਅਸੀ ਕਿਸੇ ਕਿਸਮ ਦੀ ਕੋਈ ਕਾਰਵਾਈ ਕਰਨੀ ਹੁੰਦੀ ਤਾਂ ਕਿ ਅਪਣੇ ਆਪ ਨੂੰ ਪੁਲਿਸ ਕੋਲ ਥਾਲੀ ਵਿਚ ਸਜਾ ਕੇ ਪੇਸ਼ ਕਰਦੇ...?

ਉਨ੍ਹਾਂ ਸਰਕਾਰ ਅਤੇ ਪੰਜਾਬ ਪੁਲਿਸ ਤੇ ਗੰਭੀਰ ਆਰੋਪ ਲਗਾਉਦੇ ਹੋਏ ਕਿਹਾ ਕਿ ਇਹ ਦੋਨੋ ਕਨਾਡਾ ਦੇ ਰਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਪੰਜਾਬ ਫੇਰੀ ਕਰਕੇ ਹੋਈ ਅਪਣੀ ਕਿਰਕਰੀ ਦਾ ਬਦਲਾ ਬੇਕਸੂਰ ਸਿੱਖ ਨੋਜੁਆਨਾਂ ਤੋਂ ਲੈ ਕੇ ਬੇਅੰਤ ਸਰਕਾਰ ਦੀ ਯਾਦ ਦਿਵਾਓਣ ਦੇ ਭਾਗੀ ਬਣ ਰਹੇ ਹਨ । ਅੰਤ ਵਿਚ ਉਨ੍ਹਾਂ ਸਮੂਹ ਪੰਥਕ, ਰਾਜਸੀ ਅਤੇ ਆਰ ਟੀ ਆਈ ਏਕਟੀਵਿਟੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਸਾਰੇਆਂ ਦਾ ਫਰਜ਼ ਬਣਦਾ ਹੈ ਕਿ ਬੀਤੇ ਦਿਨਾਂ ਵਿਚ ਹੋਈ ਸਾਰੀਆਂ ਗਿਰਫਤਾਰੀ ਦੇ ਸੱਚ ਦੀ ਤਹ ਤਕ ਜਾਕੇ ਫੜੇ ਗਏ ਬੇਕਸੂਰਾਂ ਨੂੰ ਬਚਾਓਣ ਦਾ ਉਪਰਾਲਾ ਕੀਤਾ ਜਾਏ ਜਿਸ ਨਾਲ ਉਨ੍ਹਾਂ ਨੂੰ ਕਿਸੇ ਕਿਸਮ ਦਾ ਸੰਤਾਪ