ਗੁਰਮਤਿ ਸਿਖਲਾਈ ਕੈਂਪ 'ਚ' ੨੨੫ ਬਚਿਆਂ ਤੇ ਮਾਪਿਆ ਨੇ ਅੰਮ੍ਰਿਤਪਾਨ ਕਰਕੇ ਰਿਕਾਰਡ ਕਾਇਮ ਕੀਤਾ ।

On: 28 June, 2017

ਗੁਰਮਤਿ ਸਿਖਲਾਈ ਕੇਂਦਰ (ਰਜਿ) ਲੁਧਿਆਣਾ ਵੱਲੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ੧੧ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਦੇ ਅਠਵੇਂ ਦਿਨ ਭਾਰੀ ਅੰਮ੍ਰਿਤ ਸੰਚਾਰ ਹੋਇਆ, ਜਿਸ ਵਿੱਚ ੨੨੫ ਵਿਦਿਆਰਥੀ ਅਤੇ ਮਾਪਿਆ ਨੇ ਅੰਮ੍ਰਿਤ ਛਕ ਕੇ ਗੁਰੂ ਦੀ ਖੁਸ਼ੀਆ ਹਾਸਲ ਕੀਤੀਆ, ਇਸ ਤੋਂ ਪਹਿਲਾ 'ਗੁਰਮਤਿ ਕਲਾਸ' ਦੇ ਸ਼ੇਸਨ 'ਚ' ਹੈਡ ਗ੍ਰੰਥੀ ਗੁ ਫਤਿਹਗੜ੍ਹ ਸਾਹਿਬ ਗਿਆਨੀ ਹਰਪਾਲ ਸਿੰਘ ਨੇ ਸਿੱਖ ਰਹਿਤ ਮਰਿਯਾਦਾ ਅਤੇ ਅੰਮ੍ਰਿਤ ਦੇ ਵਿਸ਼ੇ ਤੇ ਖੋਜ ਭਰਪੂਰ ਜਾਣਕਾਰੀ ਦੇਂਦਿਆਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਨੂੰ ਹਰ ਗੁਰੂ ਘਰ ਅੰਦਰ ਲਾਗੂ ਕਰਨ ਲਈ ਗ੍ਰੰਥੀ ਸਿੰਘਾਂ ਪਾਠੀ ਤੇ ਪ੍ਰਚਾਰਕਾਂ ਨੂੰ ਆਪਣੀ ਜਿਮੇਵਾਰੀ ਨਿਭਾਉਣ ਦੀ ਅਪੀਲ ਕੀਤੀ ਉਨਾਂ ਮਾਪਿਆ ਨੂੰ ਗੁਰਸਿਖੀ ਜੀਵਨ ਤੇ ਰਹਿਤ ਬਹਿਤ ਦੇ ਧਾਰਨੀ ਹੋਣ ਤੇ ਜ਼ੋਰ ਦਿੱਤਾ ਇਸ ਮੋਕੇ ਕੈਂਪ ਸੰਚਾਲਕ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਪਿੰਡ ਪੱਧਰ ਤੇ ਸਾਰਾ ਸਾਲ ਗੁਰਮਤਿ ਕੈਂਪ ਨਿਰੰਤਰ ਜਾਰੀ ਰੱਖਣ ਦਾ ਐਲਾਨ ਕਰਦਿਆ ਕਿਹਾ ਕਿ ਸਵਾਰਥ ਤੇ ਲਾਲਚ ਛੱਡ ਕੇ ਧੜੇਬੰਦੀ ਤੋਂ ਉਪਰ ਉਠ ਕੇ ਨਿਸ਼ਕਾਮ ਸੇਵਾਦਾਰਾਂ ਦੀ ਸਰਬ-ਪੱਖੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਪਤਿਤ ਪੁਣੇ ਤੇ ਨਸ਼ਿਆ ਦੀ ਦਲ ਦਲ ਵਿਚੋਂ ਸਿੱਖ ਜਵਾਨੀ ਨੂੰ ਬਚਾਇਆ ਜਾ ਸਕੇ ਇਸ ਮੋਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਾਹਿਬ ਦੇ ਮਨੈਜਰ ਸ਼੍ਰ ਨਥਾ ਸਿੰਘ ਤੇ ਕੈਂਪ ਇੰਚਾਰਜ ਪਵਨਪ੍ਰੀਤ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ ।