ਸੰਤਰੂੰਧਨ ਵਿਚ ਤੀਆਂ ਮੇਲਾ ਬਹੁਤ ਭਰਵੇ ਇਕੱਠ ਨਾਲ ਸਫਲਤਾ ਪੂਰਵਕ ਹੋਇਆ

On: 28 June, 2017

ਬੈਲਜੀਅਮ (ਹਰਚਰਨ ਸਿੰਘ ਢਿੱਲੋਂ) ੨੪ ਜੂੰਨ ਦਿਨ ਛਨੀਚਰਵਾਰ ਬੈਲਜੀਅਮ ਦੇ ਸੰਤਰੂੰਧਨ ਇਲਾਕੇ ਵਿਚ ਪੰਜਾਬੀ ਬੀਬੀਆਂ ਦੀ ਭਰਪੂਰ ਕੋਸ਼ਿਸ਼ ਸਦਕਾ ਪਹਿਲਾ ਤੀਆਂ ਮੇਲਾ ਕਰਵਾਇਆ ਗਿਆ , ਪੰਜਾਬ ਦੇ ਪੇਂਡੂ ਕਲਚਰਲ ਨੂੰ ਮੁੱਖ ਰੱਖਦੇ ਹੋਏ ਇੱਕ ਸਧਾਰਨ ਪ੍ਰਵਾਰ ਦੀ ਧੀ ਦੇ ਵਿਆਹ ਦੀਆਂ ਸਾਰੀਆਂ ਰਸਮਾ ਪੂਰੀਆਂ ਕਰਦੇ ਹੋਏ ਯੂਰਪ ਵਿਚ ਜਨਮੇ ਪੱਲੇ ਬਚਿਆ ਨੂੰ ਜਾਣਕਾਰੀ ਦਿੰਦਾਂ ਹੋਇਆ ਸਾਰੇ ਰਸਮੋ ਰਿਵਾਜ ਬਹੁਤ ਸੋਹਣੇ ਤਰੀਕੇ ਨਾਲ ਠੇਠ ਪੰਜਾਬੀ ਬੋਲੀ ਨਾਲ ਭਰਵੇ ਇਕੱਠ ਦੇ ਦਰਸ਼ਕਾਂ ਦੀ ਹਾਜਰੀ ਵਿਚ ਪੇਸ਼ ਕੀਤਾ ਗਿਆ, ਇਸ ਸਾਰੇ ਮੇਲੇ ਦੇ ਪ੍ਰਬੰਧ ਨੂੰ ਚਲਾਉਦੇ ਹੋਏ ਸਖਤ ਮਿਹਨਤ ਕਰਨ ਵਾਲੀਆਂ ਪ੍ਰਵਾਰਿਕ ਬੀਬੀਆਂ ਬਹੁਤ ਧੰਨਤਾ ਦੇ ਯੋਗ ਹਨ ਜਿਹਨਾ ਨੇ ਹਰ ਬੋਲ ਬੜੈ ਸਚੱਜਤਾ ਨਾਲ ਕਿਰਦਾਰ ਨਿਭਾਉਣ ਵਾਲਿਆਂ ਨੂੰ ਪੇਸ਼ ਕਰਨ ਦੀ ਹਦਾਇਤਾ ਦਿੱਤੀਆਂ ਹੋਈਆਂ ਸਨ ਜੋ ਕਿ ਪੰਜਾਬ ਦੇ ਪੇਡੂ ਸਮੇ ਦੀ ਤਸਵੀਰ ਪੇਸ਼ ਕਰ ਸਕਣ ਵਿਚ ਕਾਮਯਾਬ ਹੋਈਆਂ ਹਨ, ਪੰਜਾਬ ਤੋ ਹਜਾਰਾਂ ਮੀਲ ਦੂਰ ਯੂਰਪ ਦੀ ਧਰਤੀ ਤੇ ਇਹਨਾ ਪ੍ਰਬੰਧਿਕ ਬੀਬੀਆਂ ਨੇ ਦਰਸ਼ਕਾਂ ਨੂੰ ਪੰਜਾਬ ਦੀਆਂ ਯਾਦਾਂ ਦੀ ਘਾਟ ਨਹੀ ਰਹਿਣ ਦਿੱਤੀ, ਇਸ ਮੇਲੇ ਦੀ ਸ਼ੁਰੂਆਤ ਸੰਤਰੂੰਧਨ ਇਲਾਕੇ ਦੀ ਬਰੁਗਮਾਸਟਰ ਅਤੇ ਹੋਰ ਸਾਥੀਆਂ ਨਾਲ ਪ੍ਰਬੰਧਿਕਾਂ ਦੀ ਬੇਨਤੀ ਮੰਨਦੇ ਹੋਏ ਬੜੀ ਖੂਸ਼ੀ ਨਾਲ ਉਪਨਿੰਗ ਕੀਤੀ, ਤੀਆਂ ਮੇਲੇ ਦੇ ਹਾਲ ਵਿਚ ੪੫੦ ਕੁਰਸੀਆਂ ਸਨ ਜੋ ਸਭ ਭਰੀਆਂ ਹੋਈਆਂ ਸਨ, ਖਾਣ ਪੀਣ ਦਾ ਟਾਲ ਨੇੜੈ ਟਾਉਨ ਹਾਲ ਦੇ ਗਰਾਉਡ ਵਿਚ ਲਗਾਇਆ ਗਿਆ ਸੀ, ਪੰਜਾਬੀ ਬੀਬੀਆਂ ਨੇ ਪੰਜਾਬੀ ਕਲਚਰਲ ਨੂੰ ਮੁੱਖ ਰੱਖਦੇ ਹੋਏ ਪਿਛਲੇ ਸਾਲ ਤੋ ਤੀਆਂ ਮੇਲੇ ਦੀ ਸ਼ੁਰੂਆਤ ਕੀਤੀ ਜਿਸ ਨੂੰ ਸਾਰਿਆਂ ਨੇ ਭਰਵਾ ਹੁਗਾਰਾ ਦਿੱਤਾ ਹੈ, ਪ੍ਰਬੰਧਿਕ ਬੜੈ ਹੋਸਲੇ ਅਤੇ ਖੁਸ਼ੀ ਮਹਿਸੂਸ ਕਰਦੇ ਹੋਏ ਦਸਦੇ ਹਨ ਕਿ ਸਾਰੇ ਪ੍ਰਵਾਰਾ ਨੇ ਦਿਲੋ ਸਾਥ ਦਿੱਤਾ ਹੈ ਅਤੇ ਡਿਸਪਲਿਨ ਵਿਚ ਕਾਮਯਾਬੀ ਮਿਲੀ ਹੈ, ਬਾਹਰੋ ਆਏ ਅਤੇ ਮੇਲੇ ਵਿਚ ਹਿਸਾ ਲੈਣ ਵਾਲਿਆ ਸਾਰਿਆਂ ਨੂੰ ਪ੍ਰਬੰਧਿਕ ਬੀਬੀਆਂ ਵਲੋ ਧੰਨਵਾਦ ਸਾਹਿਤ ਖਾਸ ਸਨਮਾਣਿਤ ਕੀਤਾ ਗਿਆ, ਅਵਤਾਰ ਸਿੰਘ ਰਾਹੋ ਨੇ ਮੀਡੀਆਂ ਪੰਜਾਬ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੱਗੇ ਤੋ ਇਸ ਤੀਆਂ ਮੇਲੇ ਵਿਚ ਜੋ ਵੀ ਘਾਟ ਰਹਿ ਗਈ ਹੋਈ ਨੂੰ ਅੱਗੇ ਤੋ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਸਾਰੇ ਪ੍ਰਬੰਧਿਕ ਵਧਾਈ ਦੇ ਪਾਤਰ ਹਨ, ਮੀਡੀਆਂ ਪੰਜਾਬ ਖਾਸ ਤੌਰ ਤੇ ਇਸ ਤੀਆਂ ਮੇਲੇ ਦੇ ਪ੍ਰਬੰਧਿਕ ਬੀਬੀਆਂ ਨੂੰ ਇਸ ਮੇਲੇ ਦੀ ਕਾਮਯਾਬੀ ਦੀਆਂ ਵਧਾਈਆਂ ਦਿੰਦੇ ਹਨ,