ਸਾਂਝੇ ਫੋਰਮ ਵੱਲੋ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ

On: 28 June, 2017

ਰਾਜਪੁਰਾ ੨੭ ਜੂਨ (ਧਰਮਵੀਰ ਨਾਗਪਾਲ) ਅੱਜ ਇਥੇ ਪੰਜਾਬ  ਸਟੇਟ ਪਾਵਰ ਕਾਰਪੋਰੇਸ਼ਨ ਦੇ ਦਫਤਰ ਮੂਹਰੇ ਸਾਝਾਂ ਫੋਰਮ ਵੱਲੋ ਆਪਣੀਆਂ ਭਖਦੀਆਂ ਮੰਗਾਂ ਨੁੰ ਲੈ ਕੇ ਜਬਰਦਸ਼ਤ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਆਗੂਆਂ ਨੇ ਜੋਸ਼ੀਲੇ ਭਾਸ਼ਨ  ਦਿਤੇ ਅਤੇ ਨਾਅਰੇਬਾਜ਼ੀ ਕਰਨ ਉਪਰੰਧ ਰੋਸ ਧਰਨਾਂ ਦਿਤਾ ਗਿਆ।ਇਸ ਮੋਕੇ ਤੇ ਬੋਲਦਿਆਂ ਕਨਵੀਨਰ ਸ੍ਰ ਰਜਿੰਦਰ ਸਿੰਘ ਅਤੇ ਤਰਲੋਚਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁਲਾਜਮਾਂ ਨਾਲ ਤਨਖਾਹ ਵਿੱਚ ਫਰਕ ਰੱਖਣ ਲਈ ਪੇ ਬੈਡ ਵਿੱਚ ਵਾਧਾ ਕਰਨਾ, ਕੈਟਾਗਿਰੀ ਵਾਈਜ਼ ਮੁਲਾਜਮਾਂ ਦੀ ਭਰਤੀ ਮਹਿਕਮਾਨਾਂ ਤੋਰ ਤੇ ਕਰਨਾਂ, ਨਵੇ ਕਰਮਚਾਰੀਆਂ ਨੁੰ ਪੂਰੇ ਤਨਖਾਹ ਗ੍ਰੇਡ ਦੇਣਾ ਸੋਧੇ ਹੋਏ ਪੇ ਗ੍ਰੇਡ ਲਾਗੂ ਕਰਨਾ,ਪਾਰਟ ਟਾਇਮ ਸਵੀਪਰਾਂ ਦੀ ਸ਼ਾਟੀ ਤੇ ਰੋਕ ਲਾਉਣਾ ਅਤੇ ਉਹਨਾਂ ਨੁੰ ਪੱਕੇ ਕਰਨਾ, ਕੰਟਰੈਕਟ ਤੇ ਰੱਖੇ ਕਾਮਿਆਂ, ਮੀਟਰ ਰੀਡਰਾਂ, ਖਜਾਨਚੀ ਬਿਲ ਵੰਡਕ ਅੈਸ ਐਸ ਏ ਅਤੇ ਲਾਇਨਮੈਨਾਂ ਨੁੰ ਰੈਗੂਲਰ ਕਰਨਾ, ਅਤੇ ਉਹਨਾਂ ਨੂੰ ਘੱਟੋ ਘੱਟ ਉਜਰਤ ਦੇਣਾ ,ਵਰਕ ਚਾਰਜ ਅਤੇ ਹੋਰ ਕੈਟਾਗਰੀਆਂ ਨੂੰ ਸਹਾਇਕ ਲਾਇਨਮੈਨ ਲਾਉਣਾ,੨੩ ਸਾਲਾਂ ਸਕੇਲ ਹਰਕੇ ਕੈਟਾਗਰੀ ਤੇ ਲਾਗੂ ਕਰਨਾ ਅਤੇ ਹੋਰ ਭਖਦੀਆਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਕੀਤੀ ।ਆਗੂਆਂ ਨੇ ਕਿਹਾ ਕਿ ਜੇਕਰ ਮਹਿਕਮੇ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਨਿਕਲਣ ਵਾਲੇ ਸਿਟਿਆਂ ਦੀ ਸਰਕਾਰ ਆਪ ਜਿੰਮੇਵਾਰ ਹੋਵੇਗੀ।ਇਸ ਮੋਕੇ ਤੇ ਹੋਰਨਾਂ ਸਮੇਤ ਗੁਰਬਚਨ ਸਿੰਘ, ਗੁਲਾਬ ਸਿੰਘ, ਜੋਗਿੰਦਰ ਸਿੰਘਚੱਠਾ,   ਕੰਵਲਜੀਤ ਸਿੰਘ, ਨਾਜਰ ਸਿੰਘ, ਤਰਸੇਮ ਸਿੰਘ, ਮਨਜੀਤ ਸਿੰਘ, ਗੁਰਦੀਪ ਸਿੰਘ ਸੈਦਖੇੜੀ, ਹਰਦੇਵ ਸਿੰਘ, ਮਹਿੰਦਰ ਸਿੰਘ ਅਤੇ ਹੋਰ ਮੁਲਾਜਮ ਆਗੂ ਵੱਡੀ ਗਿਣਤੀ ਵਿੱਚ ਹਾਜਰ ਸਨ ।