ਕਰਜੇ ਤੋਂ ਪ੍ਰੇਸ਼ਾਨ ਪਿੰਡ ਧਨੋ ਦੇ ਕਿਸਾਨ ਵੱਲੋਂ ਖੁਦਕੁਸ਼ੀ

On: 3 June, 2017

ਸੰਦੌੜ (ਹਰਮਿੰਦਰ ਸਿੰਘ ਭੱਟ)
ਥਾਣਾ ਸੰਦੌੜ ਦੇ ਪਿੰਡ ਧਨੋ ਦੇ ਕਿਸਾਨ ਮਨਜੀਤ ਸਿੰਘ (੪੨)  ਪੁੱਤਰ ਮਹਿੰਦਰ ਸਿੰਘ ਦੇ ਕਰਜੇ ਤੋਂ ਪੀੜਤ ਹੋਣ ਕਰਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ।ਥਾਣਾ ਸੰਦੌੜ ਦੇ ਏ.ਐਸ.ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਮਨਜੀਤ ਸਿੰਘ ਦੀ ਪਤਨੀ ਭੁਪਿੰਦਰ ਕੌਰ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਲਾਸ ਨੂੰ ਪੋਸਟਮਾਰਟਮ ਉਪਰੰਤ ਵਾਰਿਸ਼ਾ ਹਵਾਲੇ ਕਰ ਦਿੱਤਾ।ਉਹਨਾਂ ਦੱਸਿਆ ਕਿ ਮ੍ਰਿਤਕ ਕਿਸਾਨ ਮਨਜੀਤ ਸਿੰਘ ਕਰਜੇ ਦੇ ਬੋਝ ਕਰਕੇ ਪ੍ਰੇਸ਼ਾਨ ਸੀ ਜਿਸ ਕਰਕੇ ਉਸਨੇ ਗਲ ਫਾਹਾ ਲਾ ਕੇ ਮੌਤ ਨੂੰ ਗਲੇ ਲਗਾ ਲਿਆ। ਦੱਸਣਯੋਗ ਹੈ ਕਿ ਮ੍ਰਿਤਕ ਕਿਸਾਨ ਦੇ ਦੋ ਸਪੁੱਤਰ ਹਨ ਅਤੇ ਕੁਝ ਸ਼ਮਾ ਪਹਿਲਾ ਇਸਨੇ ਆਪਣੀ ਜਮੀਨ ਵੇਚ ਕੇ ਕਰਜੇ ਦੀ ਪੰਡ ਲਾਹੁਣ ਦੀ ਕੋਸਿਸ਼ ਵੀ ਕੀਤੀ ਸੀ ਪਰ ਇਹ ਭਾਰ ਹੌਲਾ ਨਾ ਹੋ ਸਕਿਆ। ।


 

Section: