ਅਫੀਮ ਅਤੇ ਸਰਾਬ ਸਮੇਤ ਪੰਜ ਕਾਬੂ

On: 3 June, 2017

ਸੰਦੌੜ,੩ ਜੂਨ (ਹਰਮਿੰਦਰ ਸਿੰਘ ਭੱਟ)
ਸੰਦੌੜ ਪੁਲਿਸ ਨੇ ਦੋ ਵੱਖ ਵੱਖ ਮਾਮਲਿਆਂ ਵਿਚ ਪੰਜ ਵਿਅਕਤੀਆਂ ਨੂੰ ਨਸੀਲੇ ਪਦਾਰਥਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਪੁਲਿਸ ਥਾਣਾ ਸੰਦੌੜ ਦੇ ਐਸ.ਐਚ.ਓ ਰਣਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਵਿਚ ਏਐਸਆਈ ਸੁਖਦੇਵ ਸਿੰਘ ਨੇ ਪਿੰਡ ਧਲੇਰ ਕਲਾਂ ਵਿਖੇ ਇਕ ਮੋਟਰ ਤੇ ਕੀਤੀ ਛਾਪੇਮਾਰੀ ਦੌਰਾਨ ੪੦ ਬੋਤਲਾਂ ਠੇਕਾ ਸਰਾਬ ਦੇਸੀ ਸਮੇਤ ਕਮਿੱਕਰ ਸਿੰਘ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ ਜਦਕਿ ਇਕ ਹੋਰ ਮਾਮਲੇ ਵਿਚ ਸੰਦੌੜ ਪੁਲਿਸ ਦੀ ਟੀਮ ਜਿਸ ਵਿਚ ਏ.ਐਸ.ਆਈ ਸੁਖਦੇਵ ਸਿੰਘ, ਏ.ਐਸ.ਆਈ ਜਗਸੀਰ ਸਿੰਘ ਅਤੇ ਏ.ਐਸ.ਆਈ ਗੁਰਮੇਜ ਸਿੰਘ ਸਾਮਲ ਸਨ, ਨੇ ਇਕ ਸੂਚਨਾ ਮਿਲਣ ਤੇ ਇਕ ਘਰ ਵਿਚ ਛਾਪੇਮਾਰੀ ਕੀਤੀ ਜਿਥੋਂ ਪੁਲਿਸ ਨੂੰ ਅੱਧਾ ਕਿਲੋ ਅਫੀਮ ਅਤੇ ੬੯ ਹਜਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਇਸ ਮਾਮਲੇ ਵਿਚ ਪੁਲਿਸ ਨੇ ਚਮਕੌਰ ਸਿੰਘ ਪੁੱਤਰ ਨਾਜਰ ਸਿੰਘ ਅਤੇ aੁਸਦੇ ਪੁੱਤਰ ਜਸਪ੍ਰੀਤ ਸਿੰਘ ਉਰਫ ਗੋਲਡੀ ਵਾਸੀ ਸੰਦੌੜ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਉਨ੍ਹਾਂ ਦੇ ਘਰੋਂ ਅਫੀਮ ਲੈਣ ਆਏ ਜਸਵੀਰ ਸਿੰਘ ਅਤੇ ਰਾਜਪਾਲ ਸਿੰਘ ਦੋਵੇਂ ਵਾਸੀ ਚੀਮਾ ਥਾਣਾ ਟੱਲੇਵਾਲ ਨਾਮ ਦੇ ਦੋ ਵਿਅਕਤੀਆਂ ਨੂੰ ਵੀ ੬੦ ਹਜਾਰ ਦੀ ਨਕਦੀ ਸਮੇਤ ਕਾਬੂ ਕੀਤਾ ਹੈ।ਫੜੇ ਗਏ ਵਿਅਕਤੀਆਂ ਦੇ ਖਿਲਾਫ ਮਾਮਲੇ ਦਰਜ ਕਰ ਲਏ ਹਨ।


 

Section: