ਢੀਂਡਸਾ ਨੂੰ ਕੋਰ ਕਮੇਟੀ ਮੈਂਬਰ ਬਣਾਏ ਜਾਣ ਤੇ ਕੀਤਾ ਧੰਨਵਾਦ

On: 3 June, 2017

ਸੰਦੌੜ, ੩ ਜੂਨ (ਹਰਮਿੰਦਰ ਸਿੰਘ ਭੱਟ)
ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਜਰਨਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਚੁਣੇ ਜਾਣ ਤੇ ਹਲਕਾ ਮਾਲੇਰਕੋਟਲਾ ਦੀ ਅਕਾਲੀ ਲੀਡਰਸਿਪ ਨੇ ਖੁਸੀ ਦਾ ਇਜਹਾਰ ਕਰਦੇ ਹੋਏ ਖੁਸੀ ਵਿਚ ਲੱਡੂ ਵੰਡੇ ਗਏ।ਇਸ ਮੌਕੇ ਅਕਾਲੀ ਆਗੂ ਅਤੇ ਸਾਬਕਾ ਚੇਅਰਮੈਨ ਹਰਦੀਪ ਸਿੰਘ ਖਟੜਾ, ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਦੀਪ ਸਿੰਘ ਬਧਰਾਵਾਂ, ਕਮਲਜੀਤ ਸਿੰਘ ਹਥਨ, ਬੱਬੂ ਪਰਵੇਜ, ਤਰਸੇਮ ਸਿੰਘ ਭੂਦਨ, ਗੋਗੀ ਕੇਲੋਂ, ਤਰਸੇਮ ਮਾਨਾਂ, ਲਾਲ ਸਿੰਘ ਚੱਕ, ਗੁਰਦੀਪ ਸਿੰਘ ਐਹਣੋ, ਇਸਫਾਕ ਮੁਹੰਮਦ, ਸਰਪੰਚ ਹਾਕਮ ਸਿੰਘ, ਪ੍ਰਿਤਪਾਲ ਸਿੰਘ ਚੱਕ ਆਦਿ ਨੇ ਖੁਸੀ ਦਾ ਇਜਹਾਰ ਕਰਦੇ ਹੋਏ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ.ਢੀਂਡਸਾ ਦੀਆਂ ਅਕਾਲੀ ਦਲ ਨੂੰ ਦਿੱਤੀਆਂ ਸੇਵਾਵਾਂ ਬਹੁਤ ਜਿਆਦਾ ਹਨ ਅਤੇ ਉਹ ਅਕਾਲੀ ਦਲ ਦੀ ਰੀੜ ਦੀ ਹੱਡੀ ਹਨ।