ਜਦੋਂ ਤੀਕ ਗੁਰੂ ਦਾ ਬੰਦਾ ਨਹੀਂ ਮਿਲਦਾ ੳਦੋ ਤੀਕ ਪੰਥਕ ਏਕਤਾ ਤੇ ਸਿੱਖਾ ਦੀ ਅਡਰੀ ਹਸਤੀ ਕਾਇਮ ਨਹੀਂ ਹੋ ਸਕਦੀ - ਪੰਜੋਲੀ

On: 30 June, 2017

ਫਤਿਹਗੜ੍ਹ ਸਾਹਿਬ : ਸਾਹਿਬਜ਼ਾਦਿਆਂ ਨੇ ਧਰਮ ਦੀਆ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਲਈ ਅਤੇ ਜ਼ੁਲਮੀ ਰਾਜ ਦੀ ਨੀਂਹਾਂ ਨੂੰ ਕਮਜੋਰ ਕਰਨ ਲਈ ਆਪਣੀਆ ਸ਼ਹਾਦਤਾਂ ਦਿਤੀਆ, ਇਹਨਾ ਵੀਚਾਰਾ ਦਾ ਪ੍ਰਗਟਾਵਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਗੁਰਮਤਿ ਸਿਖਲਾਈ ਕੇਂਦਰ (ਰਜਿ) ਲੁਧਿਆਣਾ ਵੱਲੋਂ ਲਗਾਏ ਜਾ ਰਹੇ ੧੧ ਰੋਜ਼ਾ "ਗੁਰਮਤਿ ਸਿਖਲਾਈ ਕੈਂਪ ਦੇ ੧੦ਵੇ ਦਿਨ ਦਸਮੇਸ਼ ਪਿਤਾ, ਮਾਤਾ ਗੁਜਰੀ ਕੌਰ ਤੇ ਸਾਹਿਬਜਾਦਿਆ ਦੀ ਸ਼ਹਾਦਤ ਵਰਨਣ ਕਰਦਿਆ ਜਥੇਦਾਰ ਕਰਨੈਲ ਸਿੰਘ ਪੰਜੋਲੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਜਥੇਦਾਰ ਪੰਜੋਲੀ ਨੇ ਬੰਦਾ ਸਿੰਘ ਬਹਾਦਰ ਦੇ ਜੀਵਨ ਸੰਘਰਸ਼ ਤੇ ਬੋਲਦਿਆ ਕਿਹਾ ਅੱਜ ਸਿੱਖ ਕੌਮ ਦੀ ਅਗਵਾਈ ਲਈ ਫਿਰ ਬੰਦੇ ਦੀ ਲੌੜ ਹੈ ਕਿਹਾ ਕਿ ਜਦੋਂ ਤੀਕ ਗੁਰੂ ਦਾ ਬੰਦਾ ਨਹੀਂ ਮਿਲਦਾ ਉਦੋ ਤੀਕ ਪੰਥਕ ਏਕਤਾ ਤੇ ਸਿੱਖਾ ਦੀ ਅੱਡਰੀ ਹਸਤੀ ਕਾਇਮ ਨਹੀਂ ਹੋ ਸਕਦੀ ਇਸ ਮੋਕੇ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖ ਬਚਿਆ/ਬਚੀਆ ਦੀ ਪੜਾਈ ਦਾ ਜੁੰਮਾ ਲੈਣਾ ਚਾਹੀਦਾ ਹੈ ਅਤੇ ਸ਼੍ਰੋਮਣੀ ਕਮੇਟੀ ਦੀ ਸਲਾਨਾ ਆਮਦਨ ਦਾ ਦਸਵਾ ਹਿੱਸਾ ਸਿਰਫ ਇਸ ਮੰਤਵ ਲਈ ਰਾਖਵਾਂ ਰੱਖਣਾ ਚਾਹੀਦਾ ਹੈ ਤਾਂ ਕੀ ਸਕੂਲੀ ਤੇ ਉਚ ਵਿਦਿਆ ਤੀਕ ਿਸੱਖ ਕੋਮ ਦਾ ਬਚਾ - ਬਚਾ ਪੜ੍ਹ ਲਿਖ ਕੇ ਉਚੇ ਰੁਤਬੇ ਤੇ ਪਹੁੰਚ ਸਕੇ ਉਹਨਾ ਕਿਹਾ ਸ਼੍ਰੋਮਣੀ ਕਮੇਟੀ ਨੂੰ ਰਾਜਨੀਤਕਾਂ ਦੇ ਪ੍ਰਭਾਵ ਤੋਂ ਮੁਕਤ ਕਰਨਾ ਚਾਹੀਦਾ ਹੈ ਧਰਮ ਖੇਤਰ ਵਿੱਚ ਵਿਚਰਨ ਵਾਲੇ ਹਰ ਸਿੱਖ ਨੂੰ ਪਤਿਤਪੁਣਾ ਤੇ ਨਸ਼ਿਆ ਦੀ ਰੋਕ ਥਾਮ ਲਈ ਉਸਾਰੂ ਭੂਮਿਕਾ ਨਿਬਾਉਣੀ ਚਾਹੀਦੀ ਹੈ ਕੈਂਪ ਇੰਚਾਰਜ ਪਵਨਪ੍ਰੀਤ ਸਿੰਘ ਅਨੁਸਾਰ ੩੦ ਜੂਨ ਨੂੰ ਕੈਂਪ ਦੇ ਅੰਤਮ ਦਿਹਾੜੇ ਸ਼੍ਰੋ ਕਮੇਟੀ ਦੇ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਤੇ ਕਾਰ ਸੇਵਾ ਦਲ (ਕੁੱਲੂ) ਹਿਮਾਚਲ ਪ੍ਰਦੇਸ਼ ਦੇ ਆਗੂ ਸਰਦਾਰ ਮਨਦੀਪ ਸਿੰਘ ਨੂੰ ਸੇਵਾ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

https://ssl.gstatic.com/ui/v1/icons/mail/images/cleardot.gif