ਆਲ ਇੰਡੀਅਨ ਐਸੋਸੀਏਸ਼ਨ ਓਸਲੋ ਨਾਰਵੇ ਵੱਲੋ ਭਾਰਤ ਤੋ ਆਏ ਪ੍ਰਤੀਨਿਧੀ ਮੰਡਲ ਦਾ ਨਿੱਘਾ ਸਵਾਗਤ ਕੀਤਾ ਗਿਆ।

On: 5 June, 2017

ਓਸਲੋ (ਰੁਪਿੰਦਰ ਢਿੱਲੋ ਮੋਗਾ) ਭਾਰਤ ਤੋ ਸ੍ਰ ਸੁਰਿੰਦਰਜੀਤ ਸਿੰਘ ਆਹਲੂਵਾਲੀਆ(ਐਸ ਐਸ ਆਹਲੂਵਾਲੀਆ) ਮਿਨਸਟਰ ਆਫ ਐਗਰੀਕਲਚਰ ਫਾਰਮਰ  ਵੈਲਫੇਅਰ ਇੰਡੀਆ ਦੀ ਅਗਵਾਈ ਹੇਠ ਇਹਨੀ ਦਿਨੀ ਭਾਰਤ ਦੇ ਵੱਖ ਵੱਖ ਪ੍ਰਾਤਾ ਦੇ  ਮੈਬਰ ਪਾਰਲੀਮੈਟਸ ਦਾ ਵਫਦ ਨਾਰਵੇ ਦੇ ਸਰਕਾਰੀ ਦੋਰੇ ਤੇ ਆਇਆ ਹੋਇਆ ਹੈ । ਜਿੱਥੇ ਭਾਰਤ ਤੋ ਆਏ ਇਹਨਾ ਮਹਿਮਾਨਾ ਦਾ ਨਾਰਵੇ ਵਿੱਚ ਭਾਰਤੀ ਰਾਜਦੂਤ ਸ੍ਰੀ ਦੇਬਰਾਜ ਪ੍ਰਧਾਨ ਵੱਲੋ ਨਿੱਘਾ ਸਵਾਗਤ ਅਤੇ ਇੰਡੀਅਨ ਹਾਊਸ ਓਸਲੋ  ਵਿਖੇ ਇੱਕ ਇੱਕਠ ਦਾ ਆਜੋਯਨ ਕੀਤਾ ਗਿਆ ਅਤੇ ਉਥੇ ਹੀ  ਇਹਨਾ ਮਹਿਮਾਨਾ ਦੇ ਸਰਕਾਰੀ ਦੋਰੇ ਦੇ ਦੁਸਰੇ ਦਿਨ ਆਲ ਇੰਡੀਅਨ ਐਸੋਸੀਏਸ਼ਨ Aਸਲੋ ਨਾਰਵੇ ਦੇ ਅਸ਼ਵਨੀ ਕੁਮਾਰ (ਪ੍ਰੈਸੀਡੈਟ) ਕੋਰ ਕਮੇਟੀ ਦੇ ਸੁਦੇਸ ਚੂਹਰਾ, ਗੁਰੂ ਸ਼ਰਮਾ, ਮਾਮਤਾ ਰਾਣੀ, ਮਨੋਜ ਕੁਮਾਰ, ਮੋਹਨ ਸਿੰਘ, ਬਲਵਿੰਦਰ ਸਿੰਘ ਜੋਸਨ, ਹਿੰਮਾਸ਼ੂ ਗੁਲਾਟੀ, ਨਜਮਾ ਕਰੀਮ, ਪਾਂਡੇ ਜੀ, ਭਟਨਾਗਰ ਜੀ ਆਦਿ  ਵੱਲੋ ਇਸ ਪ੍ਰਤੀਨਿਧੀ ਮੰਡਲ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾ ਦਾ ਸਨਮਾਨ ਵਿੱਚ ਰਾਤਰੀ ਭੋਜਨ ਦਾ ਆਜੋਯਨ ਓਸਲੋ ਦੇ ਬਿਹਤਰੀਨ ਹੋਟਲ ਮੋਨਾਲੀਸਾ ਵਿਖੇ ਕੀਤਾ ਗਿਆ  ਅਤੇ  ਨਾਰਵੇ ਵਿੱਚ ਵੱਸਦੇ ਭਾਰਤੀ ਮੂਲ ਨਾਲ ਸੰਬਧਿੱਤ  ਜਾਣੀਆ ਮਾਣੀਆ ਹਸਤੀਆ ਨੇ ਹਿੱਸਾ ਲਿਆ ਅਤੇ  ਵੱਖ ਵੱਖ ਵਿਸ਼ਿਆ ਤੇ  ਆਏ ਹੋਏ ਸਿਆਸਤਦਾਨਾ ਨਾਲ ਵਿਚਾਰ ਕੀਤੇ ਗਏ।