ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਅਤੇ ਸੰਤ ਬਾਬਾ ਕਰਮ ਸਿੰਘ ਜੀ ਹੋਤੀਮਰਦਾਨ ਵਾਲਿਆ ਦੀ ਸਲਾਨਾ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ--

On: 7 June, 2017

ਜਿਸ ਦੋਰਾਨ ਬਾਬਾ ਗੁਲਜਾਰ ਸਿੰਘ ਨਾਨਕਸਰ ਵਾਲੇ ਅਤੇ ਭਾਈ ਜਤਿੰਦਰ ਸਿੰਘ ਨੂਰਪੁਰੀ ਦੇ ਢਾਡੀ ਜਥੇ ਨੇ ਹਾਜਰੀ ਲਗਾਈ

ਮਿਲਾਨ (ਬਲਵਿੰਦਰ ਸਿੰਘ ਢਿੱਲੋ) ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸਨ ਯਾਕੋਮੋ (ਬਰੇਸ਼ੀਆ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਅਤੇ ਸੰਤ ਬਾਬਾ ਕਰਮ ਸਿੰਘ ਜੀ ਹੋਤੀਮਰਦਾਨ ਵਾਲਿਆ ਦੀ ਸਲਾਨਾ ਬਰਸੀ ਮਨਾਈ ਗਈ। ਜਿਸ ਦੋਰਾਨ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ  ਸਜਾਏ ਗਏ। ਦੀਵਾਨਾ ਵਿੱਚ ਬਾਬਾ ਗੁਲਜਾਰ ਸਿੰਘ ਨਾਨਕਸਰ ਵਾਲੇ ਅਤੇ ਭਾਈ ਜਤਿੰਦਰ ਸਿੰਘ ਨੂਰਪੁਰੀ ਦੇ ਢਾਡੀ ਜਥੇ ਨੇ 2,3 ਜੂਨ ਨੂੰ ਸ਼ਾਮ ਰਹਿਰਾਸ ਉਪਰੰਤ ਅਤੇ 04 ਜੂਨ ਦਿਨ ਐਤਵਾਰ ਸਵੇਰ ਦੇ ਦੀਵਾਨਾ ਵਿੱਚ ਹਾਜਰੀ ਲਗਾਈ। ਅਤੇ ਸਮਾਗਮ ਵਿੱਚ ਪਹੁੰਚੀਆ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਿਆ।ਇਸ ਮੋਕੇ ਗੁਰਦੁਆਰਾ ਸਿੰਘ ਸਭਾ ਫਲੈਰੋ, ਗੁਰਦੁਆਰਾ ਤੋਰੇ ਦੀ ਪਿਚਨਾਰਦੀ ਕਰੇਮੋਨਾ,ਗੁਰਦੁਆਰਾ ਸਿੰਘ ਸਭਾ ਪਾਰਮਾ, ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ, ਗੁਰਦੁਆਰਾ ਰਾਮਦਾਸ ਨਿਵਾਸ ਕਿਆਪੋ, ਗੁਰੂ ਨਾਨਕ ਸੇਵਾ ਸੁਸਾਇਟੀ ਸੰਨਬੋਨੀਫਾਚੋ, ਗੁਰਦੁਆਰਾ ਕਸਤੀਲੇਉਨੇ ਦੇ ਗੁਰਦੁਆਰਿਆ ਦੀਆ ਪ੍ਰਬੰਧਕ ਕਮੇਟੀਆ ਨੇ ਸ਼ਿਰਕਤ ਕੀਤੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸਤਪਾਲ ਸਿੰਘ, ਭਾਈ ਸੁਰਿੰਦਰ ਸਿੰਘ ਪਿਰੋਜ, ਕੁਲਬੀਰ ਸਿੰਘ ਮਿਆਣੀ, ਰਵਿੰਦਰ ਸਿੰਘ, ਸਿਮਰਜੀਤ ਸਿੰਘ ਡੱਡੀਆ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਨਿਰਮਲ ਸਿੰਘ, ਗੁਰਮੁਖ ਸਿੰਘ ਬਗਵਾਨਪੁਰ, ਨਿਸ਼ਾਨ ਸਿੰਘ ਮਿਆਣੀ, ਮਲਕੀਤ ਸਿੰਘ, ਬਲਜੀਤ ਸਿੰਘ ਹਰਿਆਣਾ, ਕਰਨੈਲ ਸਿੰਘ ਘੋੜੇਵਾਨ, ਜਤਿੰਦਰ ਸਿੰਘ ਕੈਰੋ, ਕਰਨਵੀਰ ਸਿੰਘ, ਜਰਨੈਲ ਸਿੰਘ, ਲਖਵੀਰ ਸਿੰਘ, ਕੁਲਦੀਪ ਸਿੰਘ , ਸੁਖਵਿੰਦਰ ਸਿੰਘ ਅਤੇ ਨੋਜਵਾਨ ਸਭਾ ਬੋਰਗੋ ਦੇ ਸਮੂਹ ਮੈਂਬਰਾਂ ਤੋ ਇਲਾਵਾ ਇਟਲੀ ਦੀਆ ਸੰਗਤਾ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਜਿਸ ਦੋਰਾਨ ਗੁਰੂ ਕੇ ਲੰਗਰ ਅਤੁੰਟ ਵਰਤਾਏ ਗਏ।