ਮਾਡਰਨ ਸੈਕੂਲਰ ਪਬਲਿਕ ਸਕੂਲ ਦੇ ਵਿਦਿਆਰਥੀ ਚਮਕੇ

On: 7 June, 2017

ਸੰਦੌੜ (ਹਰਮਿੰਦਰ ਸਿੰਘ ਭੱਟ)
ਮਾਡਰਨ ਗਰੁੱਪ ਆਫ ਇੰਸਟੀਚਿਊਸ਼ਨ, ਧੂਰੀ ਦੀ ਸਰਪ੍ਰਸਤੀ ਅਤੇ ਡਾਇਰੈਕਟਰ ਸ. ਜਗਜੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਮਾਡਰਨ ਸੈਕੂਲਰ ਪਬਲਿਕ ਸਕੂਲ ,ਸ਼ੇਰਗੜ੍ਹ ਚੀਮਾਂ ਦਾ ਸੀ .ਬੀ.ਐਸ.ਈ ਦੁਆਰਾ ਐਲਾਨਿਆਂ ਦਸਵੀਂ ਦਾ ਨਤੀਜਾ ਵੀ ਹਰ ਵਾਰ ਦੀ ਤਰ੍ਹਾਂ ੧੦੦% ਰਿਹਾ।ਵਿਦਿਆਰਥੀਆਂ ਨੇ ਆਪਣੇ ਵਧੀਆ ਗਰੇਡ ਪ੍ਰਾਪਤ ਕਰਦੇ ਹੋਏ ਆਪਣੇ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ।ਵਿਦਿਆਰਥੀਆਂ ਨੇ ਪਿਛਲੇ ਸਾਲਾਂ ਦੇ ਸਾਰੇ ਰਿਕਾਰਡ ਤੋੜਦੇ ਹੋਏ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਜਿਸ ਵਿਚ ਹਰਮਨਜੋਤ ਕੌਰ ਸਿੱਧੂ ਅਤੇ ਹਰਮਨਦੀਪ ਕੌਰ ਨੇ ੧੦, ਜਸ਼ਨਪ੍ਰੀਤ ਕੌਰ ਅਤੇ ਸੁਖਮਨਜੋਤ ਸਿੰਘ ਧਾਲੀਵਾਲ ਨੇ ੯.੮, ਸੰਦੀਪ ਕੌਰ ਨੇ ੯.੪,ਸਿਮਰਨਪ੍ਰੀਤ ਕੌਰ, ਤਨਦੀਪ ਕੌਰ ਅਤੇ ਤਰਨਪ੍ਰੀਤ ਕੌਰ ਨੇ ੯.੨,ਸਿਮਰਨਜੀਤ ਕੌਰ, ਜੋਬਨ ਪ੍ਰੀਤ ਕੌਰ,ਪਰਨੀਤ ਕੌਰ, ਤਨਵੀਰ ਕੌਰ ,ਰਮਨਦੀਪ ਕੌਰ ਅਤੇ ਮੁਹੰਮਦ ਅਰਸਲਨ ਨੇ ੯.੦ ਸੀ.ਜੀ. ਪੀ.ਏ, ਗਰੇਡ ਹਾਸਲ ਕੀਤੇ।ਡਾਇਰੈਕਟਰ ਗੁਰਵਿੰਦਰ ਕੌਰ,ਪ੍ਰਿਸੀਪਲ ਡਾ. ਨੀਤੂ ਸੇਠੀ, ਵਾਇਸ ਪ੍ਰਿਸੀਪਲ ਪੁਸ਼ਪਿੰਦਰਜੀਤ ਸਿੰਘ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆ ਨੂੰ ਬੱਚਿਆਂ ਦੀ ਕਾਮਯਾਬੀ ਤੇ ਵਧਾਈ  ਦਿਤੀ।ਉਹਨਾਂ ਨੇ ਵਿਦਿਆਰਥੀਆਂ ਦੀ ਸਫਲਤਾ ਤੇ ਅਧਿਆਪਕਾਂ ਦਾ ਧੰਨਵਾਦ ਵੀ ਕੀਤਾ। ਆਖਿਰ ਵਿਚ ਪਿੰਸੀਪਲ ਸਾਹਿਬ ਨੇ ਦੱਸਿਆ ਕਿ ਸਕੂਲ ਇਸੇ ਤਰ੍ਹਾਂ ਸਕੂਲ ਵਿਦਿਆ ਦੇ ਖੇਤਰ ਵਿਚ ਉਚਾਈਆਂ ਹਾਸਲ ਕਰਦਾ ਰਹੇਗਾ।ਇਸ ਮੋਕੇ ਸਮੂਹ ਸਟਾਫ ਹਾਜ਼ਰ ਸੀ।