ਬਾਲ ਭਵਨ ਜਲਵਾਣਾ ਵਿਖੇ ਦਸਵੀਂ ਅਤੇ ਬਾਰਵੀਂ ਪਾਸ ਬੱਚਿਆਂ ਦੇ ਲਈ ਕੌਂਸਲਿੰਗ ਆਯੋਜਿਤ

On: 7 June, 2017

ਸਕੂਲ ਸਿੱਖਿਆ ਸਾਰੇ ਸਮਾਜਿਕ ਅਤੇ ਆਰਥਿਕ ਢਾਂਚੇ ਦੀ ਨੀਂਹ - ਸ੍ਰੀ ਜੀ.ਕੇ ਸਿੰਘ ਧਾਲੀਵਾਲ
ਸੰਦੌੜ, ੬ ਜੂਨ (ਹਰਮਿੰਦਰ ਸਿੰਘ ਭੱਟ)
ਨਜਦੀਕੀ ਪਿੰਡ ਜਲਵਾਣਾ ਵਿਖੇ ਸੁਖਬੀਰ ਮੈਮੋਰੀਅਲ ਟਰਸੱਟ ਅਤੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਅਤੇ ਡਾਇਰੈਕਟਰ ਬੈਂਕਫਿੰਕੋ ਤੇ ਅਨੁਸੂਚਿਤ ਜਾਤੀਆਂ ਭੂਮੀ ਵਿਕਾਸ ਤੇ ਵਿੱਤ ਕਾਰਪੋਰੇਸ਼ਨ ਅਤੇ ਆਈ.ਏ.ਐਸ ਸ੍ਰੀ ਜੀ.ਕੇ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਦੇ ਨਾਲ ਬਾਲ ਭਵਨ ਜਲਵਾਣਾ ਵਿਖੇ ਦਸਵੀਂ ਅਤੇ ਬਾਰਵੀਂ ਪਾਸ ਵਿਦਿਆਰਥੀਆਂ ਦੀ ਖਾਸ ਕੌਂਸਲਿੰਗ ਦਾ ਆਯੋਜਿਨ ਕਰਕੇ ਮਾਹਿਰ ਅਧਿਆਪਕ ਅਤੇ ਵਿਦਵਾਨ ਬੁਲਾਏ ਗਏ।ਪਰੋਗਰਾਮ ਦਾ ਆਯੋਜਨ  ਵੀ ਖੁਦ ਪਿੰਡ ਦੀਆਂ ਗਰੈਜੂਏਟ ਧੀਆਂ ਵਲੋਂ ਕੀਤਾ ਗਿਆ। ਇਸ ਦੌਰਾਨ ਬੱਚਿਆਂ ਦੇ ਪ੍ਰਸ਼ਨਾਂ ਅਤੇ ਖਦਸ਼ਿਆਂ ਦਾ ਜਵਾਬ ਖਾਲਸਾ ਕਾਲਜ ਸੰਦੌੜ ਦੀ ਪ੍ਰਿੰਸੀਪਲ ਡਾ. ਪਰਮਜੀਤ ਕੌਰ ਅਤੇ ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਜਲਵਾਣਾ ਦੀ ਪ੍ਰਿੰਸੀਪਲ ਮੈਡਮ ਹਰਗੁਰਪ੍ਰੀਤ ਕੌਰ ਵੱਲੋਂ ਦਿਤਾ ਗਿਆ।ਡਾਇਰੈਕਟਰ ਸ੍ਰੀ ਜੀ.ਕੇ ਸਿੰਘ ਧਾਲੀਵਾਲ ਨੇ ਕਿਹਾ ਕਿ ਸਕੂਲ ਸਿਖਿਆ ਸਾਰੇ ਸਮਾਜਿਕ ਅਤੇ ਆਰਥਿਕ ਢਾਂਚੇ ਦੀ ਨੀਂਹ ਸਮਝੀ ਜਾਂਦੀ ਹੈ। ਪਿਛਲੇ ਦਿਨੀ ਆਏ ਸਕੂਲ ਬੋਰਡ ਦੇ ਨਤੀਜਿਆਂ ਨੇ ਸਾਨੂੰ ਚਿੰਤਾ ਚ ਡੋਬ ਦਿਤੈ। ਪੰਜਾਬ ਦੇ ਸਰਕਾਰੀ ਸਕੂਲਾਂ ਦਾ ਕਾਫੀ ਨਾਂ ਹੁੰਦਾ ਸੀ। ਸਾਡੀ ਪੀੜੀ ਦੇ ਬਹੁਤੇ ਸਿਵਲ ਅਫਸਰ ਇੰਨਾ ਸਕੂਲਾਂ ਚੋਂ ਪੜ ਕੇ ਹੀ ਕਾਮਯਾਬ ਹੋਏ।ਪਰ ਹੁਣ ਸਾਨੂੰ ਤਾਂ ਇਸ ਗੱਲ ਦਾ ਫਿਕਰ ਹੈ ਜਿਥੇ ਸਕੂਲ ਸਿਖਿਆ ਦਾ ਪੱਧਰ ਕੋਸਿਸ਼ ਕਰਨ ਦੇ ਬਾਵਜੂਦ ਵੀ ਉਪਰ ਨਹੀ ਉਠ ਰਿਹਾ। ਸਿਖਿਆ ਲਾਜਮੀ ਅਧਿਕਾਰ ਹੋਣ ਦੇ ਬਾਅਦ ਵੀ ਪਰਨਾਲਾ ਓਥੇ ਦਾ ਓਥੇ ਹੈ। ਜਿਹੜੇ ਬੱਚੇ ਦਸਵੀਂ ਬਾਰਵੀਂ ਕਰ ਵੀ ਲੈਂਦੇ ਹਨ ਉਨਾਂ ਨੂੰ ਕੌਂਸਲਿੰਗ ਦੀ ਕਮੀ ਰੜਕ ਰਹੀ ਹੈ। ਪੇਂਡੂ ਬਚਿਆਂ ਨੂੰ ਵਕਤ ਸਿਰ ਸੇਧ ਨਹੀ ਮਿਲਦੀ ਜਿਸ ਕਾਰਣ ਕਈ ਮਿਹਨਤੀ ਅਤੇ ਹੁਸ਼ਿਆਰ ਬੱਚੇ ਵੀ ਪਿੱਛੇ ਰਹਿ ਜਾਂਦੇ ਨੇ।ਇਸ ਸਮੇਂ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਬੱਚੇ ਵੀ ਹਾਜਰ ਸਨ।