ਡਾਕਟਰਾਂ ਦੀ ਹੜਤਾਲ ਮਰੀਜਾਂ ਦੀ ਵਿਗੜੀ ਹਾਲਤ ਡਾਕਟਰਾਂ ਨੇ ਮੰਗਾਂ ਨੁੰ ਮੁੱਖ ਰੱਖ ਕੇ ਦਿਤਾ ਮੰਗ ਪੱਤਰ

On: 7 June, 2017

ਰਾਜਪੁਰਾ ੬ ਜੂਨ (ਧਰਮਵੀਰ ਨਾਗਪਾਲ) ਸਥਾਨਕ ਰਾਜਪੁਰਾ ਵਿੱਖੇ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਨਾਲ ਜੁੜੇ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਦੀ ਹੜਤਾਲ ਦੇ ਕਾਰਨ ਮਰੀਜਾਂ ਨੂੰ ਬਹੁਤ ਜਿਆਦਾ ਦਿੱਕਤਾਂ ਦਾ ਸਹਾਮਣਾ ਕਰਨਾ ਪਿਆ ਅਤੇ ਕਈ ਮਰੀਜਾਂ ਦੇ ਵਾਰਸ ਤਾਂ ਦੁੱਖੀ ਹੋਏ ਰੋਦੇ ਵੇਖੇ ਗਏ ਉਹਨਾਂ ਦਾ ਕਹਿਣਾ ਸੀ ਕਿ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਹਨ ਪਰ ਹੁਣ ਇਹ ਵੀ ਹੜਤਾਲ ਕਰੀ ਬੇਠੇ ਹਨ ਕਿਸ ਕੋਲ ਜਾ ਕੇ ਫਰਿਆਦ ਕੀਤੀ ਜਾਵੇ ਜਦ ਕਿ ਡਾਕਟਰਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਐਸ ਡੀ ਐਮ ਸ੍ਰੀ ਸੰਜੀਵ ਕੁਮਾਰ ਨੁੰ ਮੈਮੋਰੰਡਮ ਦਿਤਾ । ਜਾਣਾਕਰੀ ਮੁਤਾਬਿਕ ਅੱਜ ਸਿਵਲ ਹਸਪਤਾਲ ਦੇ ਡਾਕਟਰ ਅਤੇ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਮੁਕੰਮਲ ਹੜਤਾਲ ਤੇ ਸਨ ਅਤੇ ਐਮਰਜੈਸੀ ਸੇਵਾਵਾਂ ਨੁੰ ਛੱਡ ਕੇ ਉ ਪੀ ਡੀ ਬੰਦ ਰੱਖੀ ਗਈ ਅਤੇ ਹੜਤਾਲ ਦੇ ਚਲਦਿਆਂ ਕਿਸੇ ਵੀ ਮਰੀਜਾਂ ਨੁੰ ਚੈਕ ਅਪ ਨਹੀ ਕੀਤਾ ਜਿਸ ਕਾਰਨ ਮਰੀਜਾਂ ਅਤੇ ਉਹਨਾਂ ਦੇ ਵਾਰਸਾਂ ਨੂੰ ਕਾਫੀ ਮੁਸ਼ਕਲਾਂ ਆਈਆਂ। ਦੱਸਣ ਯੋਗ ਹੈ ਕਿ ਅੱਜ ਸਰਕਾਰੀ ਡਾਕਟਰਾਂ ਦੇ ਨਾਲ ਨਾਲ ਨਿੱਜੀ ਡਾਕਟਰ ਵੀ ਹੜਤਾਲ ਤੇ ਸਨ ਉਹਨਾਂ ਨੇ ਵੀ ਆਪੋ ਆਪਣੇ ਕਲੀਨਿਕ ਬੰਦ ਰੱਖੇ ਅਤੇ ਹੜਤਾਲ ਵਿੱਚ ਸ਼ਾਮਲ ਹੋਏ। ਸਿਵਲ ਹਸਪਤਾਲ ਵਿੱਚ ਪਿੰਡ ਖਾਨਪੁਰ ਦੇ ਅਮਰੀਕ ਸਿੰਘ ਅਤੇ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਐਨੀ ਅੱਤ ਦੀ ਗਰਮੀ ਵਿੱਚ ਪਿੰਡ ਤੋ ਦਵਾਈ ਲੈਣ ਆਏ ਸਨ ਪਰ ਹੜਤਾਲ ਦਾ ਪਤਾ ਨਾ ਹੋਣ ਕਾਰਨ ਉਹ ਬਹੁਤ ਅੋਖੇ ਹੋਏ ਹਨ ਅਤੇ ਬਿਨਾਂ ਦਵਾਈ ਲਏ ਹੀ ਵਾਪਸ ਘਰ ਨੂੰ ਜਾ ਰਹੇ ਹਨ । ਇਸੇ ਤਰਾਂ ਇਕ ਵਿਆਕਤੀ ਨੇ ਦੱਸਿਆ ਕਿ ਉਸ ਦੀ ਲੜਕੀ ਦੇ ਬੱਚਾ ਪੈਦਾ ਹੋਇਆ  ਸੀ ਜਿਸ ਕਾਰਨ ਮਾ ਅਤੇ ਬੱਚੇ ਨੁੰ ਤਕਲੀਫ ਹੋ ਰਹੀ ਸੀ ਲੜਕੀ ਦੇ ਦਰਦ ਹੋ ਰਿਹਾ ਸੀ ਪਰ ਹੜਤਾਲ ਕਾਰਨ ਕਿਸੇ ਨੇ ਵੀ ਉਸ ਦੀ ਸਾਂਭ ਜਾ ਦੇਖਭਾਲ ਨਹੀ ਕੀਤੀ । ਇਸ ਤਰਾਂ ਹੋਰ ਵੀ ਕਈ ਬਜੁਰਗ ਆਏ ਹੋਏ ਸਨ ਜਿਹਨਾਂ ਦਾ ਸ਼ਿਕਵਾ ਸੀ ਕਿ ਉਹ ਗਰਮੀ ਵਿੱਚ ਘਰੋ ਦਵਾਈ ਲੈਣ ਆਏ ਹਨ ਪਰ ਉਹਨਾਂ ਨੁੰ ਕੋਈ ਵੀ ਦਵਾਈ ਨਹੀ  ਦੇ ਰਿਹਾ ਹੈ । ਇਸ ਸੰਬੰਧ ਵਿੱਚ ਇਡੀਅਨ  ਮੈਡੀਕਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ; ਹਰਿੰਦਰ ਸਿੰਘ ਲੌਗੀਆਂ ਨੇ ਦੱਸਿਆ ਕਿ ਉਹਨਾਂ ਦੀਆਂ ਕੁੱਝ ਮੰਗਾਂ ਹਨ ਜਿਸ ਕਾਰਨ ਉਹਨਾਂ ਨੇ  ਐਸ ਡੀ ਐਮ ਸ੍ਰੀ ਸੰਜੀਵ ਕੁਮਾਰ ਨੁੰ ਮੰਗ ਪੱਤਰ ਵੀ ਦਿਤਾ ਹੈ । ਡਾ.ਲੋਗੀਆਂ ਦਾ ਕਹਿਣਾ ਹੈ ਕਿ ਕਈ ਵਾਰ ਮਰੀਜਾਂ ਨੂੰ ਦਵਾਈ ਦੇਣ ਦੇ ਬਾਅਦ ਵੀ ਡਾ. ਕੁੱਝ ਨਹੀ ਕਰ ਸਕਦੇ ਅਤੇ ਮਰੀਜ ਦੇ ਵਾਰਸ ਡਾਕਟਰ ਅਤੇ ਉਸ ਦੇ ਕਲੀਨਿਕ ਤੇ ਹਮਲਾ ਕਰ ਦਿੰਦੇ ਹਨ ਜਿਸ ਕਾਰਨ ਉਹਨਾਂ ਦਾ ਨੁਕਸਾਨ ਹੁੰਦਾ ਹੈ । ਇਸ ਸੰੰਬੰਧ ਚ ਐਸ ਐਮ ਉ ਡਾ.ਰਣਜੀਤ ਸਿੰਘ ਨੇ ਕਿਹਾ ਕਿ ਹਸਪਤਾਲ ਵਿੱਚ ਅੱਜ ਹੜਤਾਲ ਕਾਰਨ ਜਿਹਨਾਂ ਮਰੀਜਾਂ ਨੂੰ ਦਿਕਤਾਂ ਆਈਆਂ ਹਨ ਉਸ ਕਾਰਨ ਉਹਨਾਂ ਨੁੰ ਦੁੱਖ ਹੈ ਪਰ  ਹੜਤਾਲ ਰਾਜਪੁਰਾ ਵਿੱਚ ਹੀ ਨਹੀ ਬਲਕਿ ਇਹ ਹੜਤਾਲ ਪੂਰੇ ਦੇਸ਼ ਚ ਹੈ । ਇਸ ਦੇ ਬਾਵਜੂਦ ਵੀ ਉਹਨਾਂ ਨੇ ਐਮਰਜੰਸੀ ਸੇਵਾਵਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ।

Section: