ਸਟਾਰ ਗਾਇਕ ਹਰਭਜਨ ਸ਼ੇਰਾ ਦੇ ਗੀਤ 'ਤੂੰ ਰੋਇਆਂ ਕਰੇਗੀ' ਨੂੰ ਮਿਲ ਰਿਹਾ ਹੈ, ਖ਼ੂਬ ਪਿਆਰ

On: 1 March, 2017

ਸੰਦੌੜ 01 ਮਾਰਚ (ਹਰਮਿੰਦਰ ਸਿੰਘ ਭੱਟ) 'ਕਹਿੰਦੇ ਨੇ ਨੈਣਾਂ ਤੇਰੇ ਕੋਲ ਰਹਿਣਾ, ਤੂੰ ਸਾਡਾ ਨਹੀਂ, ਆਜਾ ਵੇ ਮਾਹੀਆਂ, ਸਾਨੂੰ ਦਰਦਾਂ ਦੀ ਦੇ ਜਾ ਤੂੰ ਦਵਾ, ਮੁੱਖ ਮੋੜ ਕੇ' ਜਿਹੇ ਅਨੇਕਾਂ ਸੁਪਰ ਹਿੱਟ ਗੀਤ ਦੇਣ ਵਾਲੇ ਸਟਾਰ ਗਾਇਕ ਹਰਭਜਨ ਸ਼ੇਰਾ ਕਾਫ਼ੀ ਲੰਬੇ ਸਮੇਂ ਤੋਂ ਬਾਅਦ ਫਿਰ ਆਪਣਾ ਨਵਾਂ ਗੀਤ, 'ਤੂੰ ਰੋਇਆ ਕਰੇਂਗੀ' ਲੈ ਕੇ ਸਰੋਤਿਆਂ ਦੀ ਕਚਹਿਰੀ ਵਿਚ ਹਾਜ਼ਰ ਹੋਏ ਹਨ। 'ਦੇਸੀ ਸਟਾਰ ਮਿਊਜ਼ਿਕ ਕੰਪਨੀ' ਅਤੇ ਹਰਜਿੰਦਰ ਲਾਂਬਾ ਦੀ ਪੇਸ਼ਕਸ਼ ਹੇਠ ਆਏ ਇਸ ਗੀਤ ਨੂੰ ਸਰੋਤਿਆਂ ਵੱਲੋਂ ਖ਼ੂਬ ਪਿਆਰ ਮਿਲ ਰਿਹਾ ਹੈ। ਪੈੱਰਸ ਨੂੰ ਜਾਣਕਾਰੀ ਦਿੰਦਿਆਂ ਗਾਇਕ ਹਰਭਜਨ ਸ਼ੇਰਾ ਨੇ ਦੱਸਿਆ ਕਿ ਇਸ ਗੀਤ ਨੂੰ ਕਲਮ ਬੱਧ ਕੀਤਾ ਹੈ, ਗੀਤਕਾਰ ਰਵਿੰਦਰ ਦੱਤ ਨੇ, ਜਦ ਕਿ ਇਸ ਨੂੰ ਸੰਗੀਤ ਦਿੱਤਾ ਹੈ, ਬੌਬੀ ਜੈਜੇ ਵਾਲ ਨੇ। ਉਨਾਂ ਦੱਸਿਆ ਕਿ ਇਸ ਗੀਤ ਦੀ ਵੀਡੀਓ ਵੀ ਜਲਦੀ ਹੀ ਸਰੋਤਿਆਂ ਦੇ ਰੂ-ਬਰੂ ਹੋਵੇਗਾ ਅਤੇ ਬਹੁਤ ਜਲਦ ਸੂਫ਼ੀਆਨਾ ਰੰਗ ਵਿਚ ਰੰਗੇ ਗੀਤ ਬਣ ਕੇ ਸਾਂਈਂਆਂ ਦੀ ਵੀ ਬਹੁਤ ਜਲਦ ਪੇਸ਼ ਕੀਤਾ ਜਾਵੇਗਾ।