ਬਸਪਾ ਦੇ ਸੰਸਥਾਪਕ ਸ੍ਰੀ ਕਾਂਸ਼ੀ ਰਾਮ ਦਾ ਜਨਮ ਦਿਨ ਮਨਾਇਆ

On: 16 March, 2017

ਲੁਧਿਆਣਾ 16 ਮਾਰਚ (ਸਤ ਪਾਲ ਸੋਨੀ) ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਸ਼ੀ ਰਾਮ ਦਾ 83ਵਾਂ ਜਨਮ ਦਿਨ ਪਿੰਡ ਸੰਗੋਵਾਲ ਵਿਖੇ ਹਲਕਾ ਗਿੱਲ ਦੇ ਪ੍ਰਧਾਨ ਬੂਟਾ ਸਿੰਘ ਸੰਗੋਵਾਲ ਦੀ ਅਗਵਾਈ 'ਚ ਆਯੋਜਤ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਮੰਡਲ ਕੋਆਡੀਨੇਟਰ ਗੁਰਪ੍ਰੀਤ ਸਿੰਘ ਮਹਿਦੂਦਾਂ, ਮਾਸਟਰ ਰਾਮਾਨੰਦ ਅਤੇ ਸੀਨੀਅਰ ਟਕਸਾਲੀ ਆਗੂ ਬਲਵੀਰ ਸਿੰਘ ਰਾਜਗੜ ਨੇ ਸਿਰਕਤ ਕਰਦਿਆਂ ਸਾਹਿਬ ਸ੍ਰੀ ਕਾਂਸ਼ੀ ਰਾਮ ਦੀ ਫੋਟੋ ਤੇ ਫੁੱਲ ਅਰਪਿਤ ਕਰਦਿਆਂ ਸੱਜਦਾ ਕੀਤਾ। ਵੱਡੀ ਗਿਣਤੀ ਵਿੱਚ ਹਾਜਰ ਲੋਕਾਂ ਨੇ ਸ੍ਰੀ ਕਾਂਸ਼ੀ ਰਾਮ ਵੱਲੋਂ ਸੁਰੂ ਕੀਤੇ ਸੰਘਰਸ਼ ਨੂੰ ਮਰਦੇ ਦਮ ਤੱਕ ਚਲਾਉਣ ਦਾ ਸੰਕਲਪ ਲਿਆ। ਇਸ ਮੌਕੇ ਭਰਵੇਂ ਇੱਕਠ ਨੂੰ ਸਬੋਧਨ ਕਰਦਿਆਂ ਸ: ਮਹਿਦੂਦਾਂ ਨੇ ਕਿਹਾ ਕਿ ਸ੍ਰੀ ਕਾਂਸ਼ੀ ਰਾਮ ਨੇ ਅਪਣਾ ਸਾਰਾ ਜੀਵਨ ਦੇਸ਼ ਦੇ ਦੱਬੇ ਕੁੱਚਲੇ ਲੋਕਾਂ ਦੇ ਲੇਖੇ ਲਾਉਂਦਿਆਂ ਉਨਾਂ ਦਾ ਸਮਾਜਿਕ ਤੇ ਰਾਜਨੀਤਿਕ ਧਰੁਵੀਕਰਨ ਕਰਨ ਦਾ ਉਪਰਾਲਾ ਕੀਤਾ। ਸ: ਮਹਿਦੂਦਾਂ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਸਾਹਿਬ ਸ੍ਰੀ ਕਾਸ਼ੀ ਰਾਮ ਨੂੰ ਵੱਡੀ ਸਫਲਤਾ ਵੀ ਮਿਲੀ ਪਰ ਦਲਿਤਾਂ ਤੇ ਪਿਛੜਿਆਂ ਦੀ ਵਿਰੋਧੀ ਬ੍ਰਾਹਮਣ ਵਾਦੀ ਵਿਵਸਥਾ ਨੇ ਇਸ ਨੂੰ ਘਿਨੋਣੀਆਂ ਚਾਲਾਂ ਚਲ ਕੇ ਹੁਣ ਮੁੜ ਖੋਰਾ ਲਗਾਉਣਾ ਸੁਰੂ ਕਰ ਦਿੱਤਾ ਹੈ। ਉਨਾਂ ਕਿਹਾ ਕਿ ਦੇਸ਼ ਦੀ ਸੱਤਾ ਤੇ ਕਾਬਜ ਭਾਜਪਾ ਨੇ ਹੁਣੇ ਹੁਣੇ ਹੋਈਆਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਈ ਵੀ ਐਮ ਮਸ਼ੀਨਾਂ ਵਿੱਚ ਛੇੜਛਾੜ ਕਰਕੇ ਲੋਕਤੰਤਰ ਦਾ ਕਤਲ ਕੀਤਾ ਹੈ ਅਤੇ ਅਪਣੇ ਪੱਖ ਵਿੱਚ ਵੋਟਿੰਗ ਕਰਕੇ ਸੱਤਾ ਹਥਿਆ ਲਈ ਹੈ। ਅਜਿਹਾ ਹੀ ਉਹ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਕਰ ਚੁੱਕੀ ਹੈ ਜੋ ਬਰਦਾਸਤ ਤੋਂ ਬਾਹਰ ਹੈ। ਉਨਾਂ ਕਿਹਾ ਕਿ ਇਸਦੇ ਖਿਲਾਫ ਬਸਪਾ ਦੀ ਕੌਮੀਂ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੇ ਸੰਘਰਸ਼ ਸੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਸ ਤੇ ਅਸੀ ਪੂਰਾ ਪਹਿਰਾ ਦੇਵਾਂਗੇ। ਸ: ਰਾਜਗੜ ਨੇ ਕਿਹਾ ਕਿ ਈ ਵੀ ਐਮ ਮਸ਼ੀਨਾਂ ਦੇ ਨਾਲ ਨਾਲ ਸਾਡੀ ਲੀਡਰਸ਼ਿਪ ਨੂੰ ਵੀ ਇਸ ਤੇ ਗਹਿਰਾਈ ਨਾਲ ਮੰਥਨ ਕਰਨ ਦੀ ਜਰੂਰਤ ਹੈ। ਅਜਿਹਾ ਕਰਕੇ ਹੀ ਸਾਹਿਬ ਕਾਂਸ਼ੀ ਰਾਮ ਦੇ ਮਿਸ਼ਨ ਨੂੰ ਬ੍ਰਾਹਮਣਵਾਦੀ ਤਾਕਤਾਂ ਤੋਂ ਬਚਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਹੁਣ ਭੈਣ ਜੀ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਘਰਾਂ ਚੋਂ ਬਾਹਰ ਸੜਕਾਂ ਤੇ ਨਿਕਲ ਕੇ ਤਿੱਖਾ ਤੇ ਸਖਤ ਸੰਘਰਸ਼ ਕਰਨ ਦੀ ਜਰੂਰਤ ਹੈ। ਉਨਾਂ ਕਿਹਾ ਕਿ ਉਹ ਕਿਸੇ ਵੀ ਪ੍ਰਕਾਰ ਦੇ ਤਿੱਖੇ ਸੰਘਰਸ਼ ਵਿੱਚ ਅਪਣੇ ਆਪ ਨੂੰ ਝੋਕਣ ਲਈ ਪੂਰੀ ਤਰਾਂ ਤਿਆਰ ਹਨ। ਇਸ ਮੌਕੇ ਗੁਰਦੀਪ ਸਿੰਘ ਕਾਲੀ, ਜਰਨੈਲ ਸਿੰਘ ਲਲਤੋਂ, ਚਮਕੌਰ ਸਿੰਘ ਲਲਤੋਂ, ਕੁਲਦੀਪ ਸਿੰਘ ਸਰੀਹ, ਨਿਰਮਲ ਸਿੰਘ ਸਾਬਕਾ ਪੰਚ, ਜਸਵੀਰ ਸਿੰਘ, ਜਗਮੋਹਣ ਸਿੰਘ, ਆਗਿਆਪਾਲ ਸਿੰਘ, ਗੁਰਵਿੰਦਰ ਸਿੰਘ, ਕਰਮਜੀਤ ਸਿੰਘ, ਬੂਟਾ ਸਿੰਘ ਐਨ ਆਰ ਆਈ, ਲਾਲ ਸਿੰਘ, ਬਾਬਾ ਮਲਕੀਤ ਸਿੰਘ, ਗੱਜਣ ਸਿੰਘ ਲਲਤੋਂ ਅਤੇ ਹੋਰ ਹਾਜਿਰ ਸਨ।