ਹੈਪੇਟਾਇਟਸ ਸੀ ਨੂੰ ਖਤਮ ਕਰਨ ਲਈ ਘਰੋ ਘਰੀ ਜਾ ਕੇ ਕੀਤਾ ਖੂਨ ਜਾਂਚ

On: 19 May, 2017

ਸੰਦੌੜ ( ਹਰਮਿੰਦਰ ਸਿੰਘ ਭੱਟ)
ਸਿਵਲ ਸਰਜਨ ਸੰਗਰੂਰ ਡਾ. ਸੁਬੋਧ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਮੁਢਲਾ ਸਿਹਤ ਕੇਂਦਰ ਪੰਜਗਰਾਈਆਂ ਦੀ ਸਾਰੀ ਟੀਮ ਨੇ ਹੈਪੇਟਾਇਟਸ ਸੀ ਨੂੰ ਖਤਮ ਕਰਨ ਦੇ ਲਈ ਪ੍ਰਭਾਵਿਤ ਮਰੀਜਾਂ ਦੇ ਘਰੋ ਘਰੀ ਜਾ ਕੇ ਉਹਨਾਂ ਦੇ ਖੂਨ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧੀ ਅੱਜ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਝੁਨੇਰ, ਖੁਰਦ,ਦੁਲਮਾਂ ਸਮੇਤ ਕਈ ਪਿੰਡਾਂ ਦੇ ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਭੇਜ ਦਿੱਤੇ ਹਨ ਇਸ ਟੀਮ ਦੀ ਅਗਵਾਈ ਕਰ ਰਹੇ ਸਿਹਤ ਇੰਸਪੈਕਟਰ ਗੁਲਜ਼ਾਰ ਖਾਂਨ ਨੇ ਦੱਸਿਆ ਕਿ ਜਿਹੜੇ ਮਰੀਜ ਹੈਪੇਟਾਇਟਸ ਸੀ ਦਾ ਇਲਾਜ ਸਿਹਤ ਵਿਭਾਗ ਤੋਂ ਪਹਿਲਾ ਕਰਵ ਚੁੱਕੇ ਹਨ ਉਹਨਾਂ ਦੇ ਖੁਨ ਦੇ ਸੈਂਪਲ ਪਿੰਡ ਪਿੰਡ ਜਾ ਕੇ ਦੁਬਾਰਾ ਲਏ ਗਏ ਹਨ ਤਾਂ ਜੋ ਪਤਾ ਲੱਗ ਸਕੇ ਕੇ ਉਹਨਾਂ ਦੀ ਮੌਜੂਦਾ ਸਤਿਥੀ ਕੀ ਹੈ ਤੇ ਉਹਨਾਂ ਨੂੰ ਲੋੜੀਂਦੀ ਸਹਾਇਤਾ ਦਿੱਤੀ ਜਾ ਸਕੇ ਉਹਨਾਂ ਦੱਸਿਆ ਕਿ ਅਉੇਂਦੇ ਦਿਨਾਂ ਦੇ ਵਿੱਚ ਮੁਢਲਾ ਸਿਹਤ ਕੇਂਦਰ ਦੇ ਹੋਰ ਪਿੰਡਾਂ ਵਿੱਚ ਵੀ ਇਹ ਮੁਹਿੰਮ ਚਾਲੂ ਰੱਖੀ ਜਾਵੇਗੀ।ਇਸ ਮੌਕੇ ਗੁਲਜ਼ਾਰ ਖਾਂਨ ਸਿਹਤ ਇੰਸਪੈਕਟਰ, ਹਰਦੇਵ ਸਿੰਘ ਇੰਸਪੈਕਟਰ, ਮਲਕੀਤ ਸਿੰਘ, ਕੁਲਵੰਤ ਸਿੰਘ ਗਿੱਲ,ਭਗਵਾਨ ਬਮਾਲ,ਜਸਵਿੰਦਰ ਸਿੰਘ,ਕੁਲਦੀਪ ਸਿੰਘ ਆਦਿ ਸਿਹਤ ਕਰਮਚਾਰੀ ਹਾਜ਼ਰ ਸਨ।

 

Section: