ਇੰਪਲਾਈਜ ਯੂਨੀਅਨ ਦੇ ਵਫਦ ਵੱਲੋਂ ਸਿਹਤ ਡਾਇਰੈਕਟਰ ਨਾਲ ਪੈਨਲ ਮੀਟਿੰਗ

On: 19 May, 2017

ਸਾਰੇ ਹੈਲਥ ਵਰਕਰਾਂ ਨੂੰ ਜੁਆਇਨ ਕਰਵਾ ਕੇ ਹੀ ਦਮ ਲਵਾਂਗੇ-ਮੋਗਾ-ਖਾਂਨ
ਸੰਦੌੜ (ਹਰਮਿੰਦਰ ਸਿੰਘ ਭੱਟ)
ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ  ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਪੰਜਾਬ ਦਾ ਇੱਕ ਸੁਬਾਈ ਵਫਦ ਆਗੂ ਰਵਿੰਦਰ ਲੂਥਰਾ ਦੀ ਅਗਵਾਈ ਦੇ ਵਿੱਚ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ. ਧਰਮਪਾਲ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਐਚ.ਐਸ.ਬਾਲੀ ਨੂੰ ਚੰਡੀਗੜ ਵਿਖੇ ਮਿਲਿਆ।ਇਸ ਮੀਟਿੰਗ ਵਿੱਚ ਨਵ ਨਿਯੁਕਤ ਮਲਟੀਪਰਜ ਵਰਕਰਾਂ ਨੂੰ ਤੁਰੰਤ ਜੁਆਇਨ ਕਰਾਉਣ ਤੇ ਸਾਰੀ ਭਰਤੀ ਮੁਕੰਮਲ ਕਰਨ ਦੀ ਮੰਗ ਨੂੰ ਜੋਰਦਾਰ ਤਰੀਕੇ ਦੇ ਨਾਲ ਉਠਾਇਆ ਗਿਆ ਜਿਸ ਕਾਰਨ ਵਿਭਾਗ ਨੇ ਵਿਸ਼ਵਾਸ ਦਿਵਾਇਆ ਹੈ ਕਿ ਸਿਹਤ ਵਰਕਰਾਂ ਦੀ ਭਰਤੀ ਵਿੱਚ ਕਾਨੂੰਨੀ ਰੋਕਾਂ ਨੂੰ ਦੂਰ ਕਰਕੇ  ਜਲਦ ਹੀ ਸਾਰੇ ਨਵਨਿਯੁਕਤ ਹੈਲਥ ਵਰਕਰਾਂ ਨੂੰ ਹਾਜ਼ਰ ਕਰਵ ਲਿਆ ਜਾਵੇਗਾ ਅਤੇ ਰਹਿੰਦੀ ਸਾਰੀ ਭਰਤੀ ਮੁਕੰਮਲ ਕੀਤੀ ਜਾਵੇਗੀ। ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵੀਰ ਸਿੰਘ ਮੋਗਾ,ਸੂਬਾ ਸਕੱਤਰ ਗੁਲਜ਼ਾਰ ਖਾਂਨ ਨੇ ਕਿਹਾ ਕਿ ਸਿਹਤ ਵਿਭਾਗ ਨੇ ਬੇਰੋਜਗਾਰਾਂ ਦੇ ਲੰਬੇ ਸਘੰਰਸ਼ ਉਪਰੰਤ ਹੈਲਥ ਵਰਕਰਾਂ ਦੀਆਂ 1263 ਅਸਾਮੀਆਂ ਕੱਢੀਆਂ ਹਨ ਅਤੇ ਇਹਨਾਂ ਸਾਰੀਆਂ ਅਸਾਮੀਆਂ ਤੇ ਯੋਗ ਉਮੀਦਵਾਰਾਂ ਨੂੰ ਜੁਆਇਨ ਕਰਾਉਣ ਲਈ ਇੰਪਲਾਈਜ ਯੂਨੀਅਨ ਪੂਰੀ ਤਰਾਂ ਤਤਪਰ ਹੈ ਤੇ ਸਾਰੇ ਵਰਕਰਾਂ ਨੂੰ ਜੁਆਇਨ ਕਰਵਾ ਕੇ ਹੀ ਦਮ ਲਵਾਂਗੇ ਤੇ ਇਸ ਕਾਰਜ ਵਿੱਚ ਦੇਰੀ ਬਰਦਾਸਤ ਨਹੀਂ ਕੀਤੀ ਜਾਵੇਗੀ।ਉਹਨਾਂ ਦੱਸਆ ਕਿ ਇਸ ਪੈਨਲ ਮੀਟਿੰਗ ਦੇ ਵਿੱਚ ਸਿਹਤ ਵਿਭਾਗ ਦੇ ਠੇਕਾ ਕਰਮਚਾਰੀ,ਡੇਲੀ ਵੇਜਿਜ,ਟੈਪਰੇਰੀ,ਅਡਹਾਕ ਤੇ ਆਊਟ ਸੋਸਸਿਜ ਬਿਲ ਨੂੰ ਲਾਗੀ ਕਰਨ,2007 ਵਿੱਚ ਭਰਤੀ ਹੈਲਥ ਵਰਕਰਾਂ ਦਾ ਜੀ.ਪੀ.ਐਫ ਨੰਬਰ ਕਰਨ, ਲੈਬ ਟੈਕਨੀਸ਼ੀਅਨ ਦਾ ਪਰਬੇਸ਼ਨ ਪੀਰੀਅਡ ਸਿਵਲ ਸਰਜਨ ਪੱਧਰ ਤੇ ਕਲੀਅਰ ਕਰਨ,ਦਰਜਾ ਚਾਰ ਦੀ ਤਰਸ ਅਧਾਰ ਤੇ ਨਿਯੁਕਤੀ ਜਿਲਾ ਪੱਧਰ ਤੇ ਕਰਨ ਤੇ ਸਾਰੀ ਜਾਣਕਾਰੀ ਅਨਲਈਨ ਕਰਨ ਸਮੇਤ ਹੋਰ ਕਈ ਮੰਗਾ ਤੇ ਵਿਚਾਰ ਚਰਚਾ ਕੀਤੀ ਗਈ ਜਿਹਨਾਂ ਨੂੰ ਵਿਭਾਗ ਨੇ ਪੂਰਾ ਕਰਨ ਦਾ ਭਰੋਸਾ ਦਿਵਾਇਆ।ਇਸ ਮੀਟਿੰਗ ਦੇ ਵਿੱਚ ਆਗੂ ਰਵਿੰਦਰ ਲੂਥਰਾ, ਜਥੇਬੰਦੀ ਦੇ ਸੂਬਾ ਪ੍ਰਧਾਨ ਕੁਲਵੀਰ ਸਿੰਘ ਮੋਗਾ,ਸੂਬਾ ਸਕੱਤਰ ਗੁਲਜ਼ਾਰ ਖਾਂਨ,ਮੁਥਤਿਆਰ ਲੁਧਿਆਣਾ,ਹਰਮਿੰਦਰਪਾਲ ਫਤਿਹਗੜ ਸਾਹਿਬ,ਸੁਖਵਿੰਦਰ ਤੇ ਸੁਖਰਾਜ ਮੁਕਤਸਰ ਸਾਹਿਬ, ਅਮਰਜੀਤ ਕੌਰ ਫਿਰੋਜਪੁਰ, ਰਾਜਵੀਰ ਅਮ੍ਰਿਤਸਰ,ਸੁਸ਼ੀਲ ਕੁਮਾਰ ਰੋਪੜ ਤੇ ਸੁਰਜੀਤ ਸਿੰਘ ਬਰਨਾਲਾ ਸਮੇਤ ਕਈ ਆਗੂ ਹਾਜ਼ਰ ਸਨ।

 

Section: