ਅਕਾਲੀ ਦਲ ਟਕਸਾਲੀ ਆਗੂਆਂ ਦੀ ਹੋਈ ਵਿਸ਼ੇਸ ਮੀਟਿੰਗ ਸ਼ਾਬਕਾ ਰਾਜ ਵਿੱਤ ਮੰਤਰੀ ਸ੍ਰ. ਪਰਮਿੰਦਰ ਸਿੰਘ ਨੇ ਹਿੱਸਾ ਲਿਆ

On: 20 May, 2017

ਰਾਜਪੁਰਾ ੧੯ ਮਈ (ਧਰਮਵੀਰ ਨਾਗਪਾਲ) ਸਥਾਨਕ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪਰਾ ਟਾਊਨ ਵਿੱਚ ਰਾਜ ਦੇ ਸਾਬਕਾ ਵਿੱਤ ਮੰਤਰੀ ਸ੍ਰ. ਪਰਮਿੰਦਰ ਸਿੰਘ ਢੀਂਡਸਾ ਅਤੇ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਸ੍ਰ. ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਵਿੱਚ ਟਕਸਾਲੀ ਅਕਾਲੀ ਆਗੂਆ ਦੀ ਵਿਸ਼ੇਸ ਮੀਟਿੰਗ  ਹੋਈ ਜਿਸ ਵਿੱਚ ਵਿਸ਼ੇਸ ਤੌਰ ਤੇ ਜਿਲਾ ਪਟਿਆਲਾ ਤੋਂ ਅਕਾਲੀ ਦਲ ਬਾਦਲ ਦੀ ਸੀਨੀਅਰ ਲੀਡਰਸ਼ਿਪ ਦੇ ਆਗੂ ਅਤੇ ਹਲਕਾ ਸਨੌਰ ਤੋਂ ਐਮ ਐਲ ਏ ਸ੍ਰ. ਹਰਿੰਦਰਪਾਲ ਸਿੰਘ ਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ। ਇਸ ਮੀਟਿੰਗ ਦਾ ਮੰਤਵ ਸਮੂਹ ਅਕਾਲੀ ਪਾਰਟੀ ਦੇ ਟਕਸਾਲੀ ਆਗੂਆਂ ਅਤੇ ਮੈਂਬਰਾਂ ਨੂੰ ਇੱਕਜੁਟ ਕਰਨਾ ਸੀ ਅਤੇ ਉਹਨਾਂ ਦੀਆਂ ਮੁਸ਼ਕਲਾ ਦਾ ਹੱਲ ਬਾਰੇ ਸੀਨੀਅਰ ਅਕਾਲੀ ਆਗੂਆਂ ਤੱਕ ਪਹੁੰਚਾਉਣਾ ਸੀ। ਇਸ ਮੀਟਿੰਗ ਵਿੱਚ ਸਮੂਹ ਹਲਕਾ ਰਾਜਪੁਰਾ ਅਤੇ ਪਟਿਆਲਾ ਦੇ ਅਕਾਲੀ ਆਗੂਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਖਾਸਤੋਰ ਤੇ ਜਿਲਾ ਮੁਹਾਲੀ ਦੇ ਅਕਾਲੀ ਆਗੂ ਸ੍ਰੀ ਅੇਨ.ਕੇ ਸ਼ਰਮਾ ਨੇ ਸਮੂਹ ਟਕਸਾਲੀ ਆਗੂਆਂ ਦੀ ਸਮਸਿਆਵਾਂ ਨੂੰ ਤੁਰੰਤ ਸੁਲਝਾਉਣ ਦਾ ਵਿਸ਼ਵਾਸ਼ ਦਿਵਾਉਂਦੇ ਹੋਏ ਕਿਹਾ ਕਿ ਆਉਣਾ ਵਾਲੀਆਂ ਐਮ ਪੀਜ ਦੀਆਂ ਚੋਣਾ ਜੋ  ੨੦੧੯ ਨੂੰ ਹੋਣਗੀਆਂ ਅਕਾਲੀਦਲ ਬਾਦਲ ਦੀ ਏਕਤਾ ਨਾਲ ਕਾਂਗਰਸ ਦਾ ਸਫਾਇਆ ਹੋ ਜਾਵੇਗਾ। ਇਸ ਸਮੇਂ ਸ੍ਰ. ਲੋਂਗੋਵਾਲ, ਬੀਬੀ ਚੀਮਾ, ਜਥੇਦਾਰ ਟੋਡਰ ਸਿੰਘ, ਐਮ ਸੀ ਅਰਵਿੰਦਰਪਾਲ ਸਿੰਘ ਰਾਜੂ, ਸ੍ਰ. ਹਰਪਾਲ ਸਿੰਘ ਸਰਾਉ ਦੇ ਇਲਾਵਾ ਸਾਬਕਾ ਵਿੱਤ ਮੰਤਰੀ ਸ੍ਰ. ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਵਿਚਾਰ ਰਖੇ ਅਤੇ ਉਹਨਾਂ ਕਿਹਾ ਕਿ ਅਕਾਲੀ ਵਰਕਰ ਹੀ ਪਾਰਟੀ ਦੀ ਰੀੜ ਦੀ ਹੱਡੀ ਹਨ  ਅਤੇ ਜੇਕਰ ਉਹਨਾਂ ਨੂੰ ਕੋਈ ਵੀ ਮੁੱਸ਼ਕਲ ਆਉੁਂਦੀ ਹੈ ਤਾਂ ਉਹ ਸਿਰਫ ਮੇਰੇ ਨਾਲ ਰਾਫਤਾ ਕਾਇਮ ਕਰਨ ਤੇ ਉਹਨਾਂ ਦੀ ਹਰੇਕ ਮੁਸ਼ਕਲ ਦਾ ਹੱਲ ਕੀਤਾ ਜਾਵੇਗਾ ਅਤੇ ਜਿਹੜਾ ਅਕਾਲੀ ਪਾਰਟੀ ਨੂੰ ਵਿਧਾਨ ਸਭਾ ਦੀਆਂ ਚੋਣਾ ਦੌਰਾਨ ਨੁਕਸਾਨ ਉਠਾਉਣਾ ਪਿਆ ਹੈ ਉਸਦੇ ਕਾਰਨਾ ਦੀ ਮੈਂਬਰ ਪਾਰਲੀਮੈਂਟ ਦੀਆਂ ਚੋਣਾ ਜੋ ੨੦੧੯ ਵਿੱਚ ਹੋਣ ਜਾ ਰਹੀਆਂ ਹਨ ਪੂਰਤੀ ਕਰਕੇ ਕਾਂਗਰਸ ਦਾ ਸਫਾਇਆ ਕੀਤਾ ਜਾਵੇਗਾ ਅਤੇ ਪਾਰਲੀਮੈਂਟ ਵਿੱਚ ਅਕਾਲੀ ਭਾਜਪਾ ਗਠਬੰਧਨ ਦੇ ਜੇਤੂ ਉਮੀਦਵਾਰ ਮੁੜ ਤੋਂ ਅਕਾਲੀ ਗਠਬੰਧਨ ਦੀ ਸਰਕਾਰ ਕਾਇਮ ਕਰਕੇ ਭਾਰਤ ਦੇਸ਼ ਦਾ ਨਾਮ ਰੋਸ਼ਨ ਕਰਨਗੇ। ਇਸ ਸਮੇਂ ਅਕਾਲੀ ਦਲ ਦੇ ਆਗੂ ਅਤੇ ਵਰਕਰ ਬਹੁਤ ਵੱਡੀ ਗਿਣਤੀ ਵਿੱਚ ਹਾਜਰ ਸਨ।