ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਆਰੀਆ ਸਮਾਜ ਬੰਬ ਬਲਾਸਟ ਕੇਸ ਵਿਚੋਂ ਬਰੀ

On: 2 May, 2017

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ): ਪਟਿਆਲਾ ਦੇ ਆਰੀਆ ਸਮਾਜ ਚੌਂਕ ਤੇ ਸੰਨ ੨੦੧੦ ਵਿਚ ਹੋਏ ਬੰਬ ਬਲਾਸਟ ਵਿਚ ਨਾਮਜਦ ਭਾਈ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਅਜ ਜੱਜ ਰਵਦੀਪ ਸਿੰਘ ਨੇ ਨਿਰਦੋਸ਼ ਦਸਦਿਆਂ ਬਰੀ ਕਰ ਦਿਤਾ ਹੈ । ਮਿਲੀ ਜਾਣਕਾਰੀ ਅਨੁਸਾਰ ਇਸ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਅਜ ਨਾਭਾ ਜੇਲ੍ਹ ਤੋਂ ਸਖਤ ਸੁਖਿਆ ਹੇਠ ਪੰਜਾਬ ਪੁਲਿਸ ਵਲੋਂ ਜੱਜ ਰਵਦੀਪ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਤੇ ਭਾਈ ਜਗਤਾਰ ਸਿੰਘ ਤਾਰਾ ਨੂੰ ਵੀਡੀਉ ਕਾਨਫਰੇਸਿੰਗ ਰਾਹੀ ਪੇਸ਼ੀ ਭੁਗਤਵਾਈ ਗਈ ਸੀ । ਇਸੇ ਕੇਸ ਦੇ ਚਾਰ ਹੋਰ ਨਾਮਜਦ ਭਾਈ ਹਰਮਿੰਦਰ ਸਿੰਘ ਲੁਧਿਆਣਾ (ਸ਼ਿਗਾਰ ਕੇਸ), ਭਾਈ ਜਸਵਿੰਦਰ ਸਿੰਘ ਰਾਜਪੁਰਾ, ਭਾਈ ਗੁਰਜੰਟ ਸਿੰਘ ਜੰਗ ਪੁਰਾ ਅਤੇ ਭਾਈ ਮਨਜਿੰਦਰ ਸਿੰਘ ਹੂਸੈਨਪੁਰੀ ਸੰਨ ੨੦੧੪ ਵਿਚ ਪਹਿਲਾਂ ਹੀ ਬਰੀ ਹੋ ਚੁੱਕੇ ਹਨ ਤੇ ਬੀਤੇ ਕੂਝ ਦਿਨ ਪਹਿਲਾਂ ਪੰਜਾਬ ਪੁਲਿਸ ਵਲੋਂ ਸ਼ਕ ਦੇ ਅਧਾਰ ਤੇ ਭਾਈ ਮਨਜਿੰਦਰ ਸਿੰਘ ਹੁਸੈਨ ਪੁਰੀ ਨੂੰ ਮੁੜ ਗ੍ਰਿਫਤਾਰ ਕੀਤਾ ਹੈ ।

ਐਫ ਆਈ ਆਰ ਨੰ ੧੫੯/੧੦ ਧਾਰਾ ਯੂਪੀਏ ੩,੪,੫ ਐਕਸਪਲੋਸਿਵ ਅਧੀਨ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਪੰਜਾਬ ਪੁਲਿਸ ਨੇ ਨਵੰਬਰ ੨੦੧੪ ਵਿਚ ਗ੍ਰਿਫਤਾਰ ਕੀਤਾ ਸੀ । ਇਸ ਕੇਸ ਵਿਚ ਨਾਮਜਦ ਸਿੰਘਾਂ ਖਿਲਾਫ ਕਿਸੇ ਕਿਸਮ ਦੀ ਗਵਾਹੀ ਦਰਜ ਨਾ ਹੋਣ ਕਰਕੇ ਸਾਰਾ ਮਾਮਲਾ ਝੂਠਾ ਨਿਕਲਣ ਤੇ ਜੱਜ ਵਲੋਂ ਸਬੂਤਾਂ ਦੀ ਘਾਟ ਕਰਕੇ ਸਾਰੇਆਂ ਨੂੰ ਬਰੀ ਕੀਤਾ ਗਿਆ ਹੈ ।