ਮਸਲਾ ਹੱਲ ਨਾ ਹੋਣ ਤੇ 23 ਨੂੰ ਸਿਹਤ ਡਾਇਰੈਕਟਰ ਦੇ ਪੁਤਲੇ ਫੂਕਣਗੇ ਪੰਜਾਬ ਭਰ ਦੇ ਹੈਲਥ ਵਰਕਰ-ਢਿੱਲਵਾਂ

On: 22 May, 2017

 ''ਫਿਰ ਸੂਬਾ ਸੂਬਾਂ ਪੱਧਰੀ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ''

ਸੰਦੌੜ (ਹਰਮਿੰਦਰ ਸਿੰਘ ਭੱਟ)
ਬੇਰੋਜਗਾਰ ਹੈਲਥ ਵਰਕਰਾਂ ਨੇ 23 ਮਈ ਨੂੰ ਪੰਜਾਬ ਦੇ ਸਾਰੇ ਜ਼ਿਲਾ ਹੈਡ-ਕੁਆਰਟਰਾਂ ਉਪਰ ਸਿਹਤ ਡਾਇਰੈਕਟਰ ਪੰਜਾਬ ਦੇ ਪੁਤਲੇ ਫੂਕਣ ਦਾ ਵੱਡਾ ਐਲਾਨ ਕਰ ਦਿੱਤਾ ਹੈ। ਬੇਰੋਜਗਾਰ ਹੈਲਥ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਅਜਾਦ ਢਿੱਲਵਾਂ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਹੈਲਥ ਵਰਕਰਾਂ ਦੀਆਂ 1263 ਅਸਾਮੀਆਂ ਲਈ ਚੱਲ ਰਹੀ ਰੈਗੂਲਰ ਭਰਤੀ ਪ੍ਰਕਿਰਿਆ ਵਿੱਚੋਂ ਵਿਭਾਗ ਨੇ ਪਹਿਲੀ ਸੂਚੀ ਦੌਰਾਨ 919 ਉਮੀਦਵਾਰਾਂ ਦੇ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਸਨ ਜਿਹਨਾਂ ਨੇ ਮੈਡੀਕਲ ਵੀ ਕਰਵਾ ਲਿਆ ਹੈ ਪ੍ਰੰਤੂ ਕੁੱਝ ਅਸਾਮੀਆਂ ਉਪਰ ਆਪਣਾ ਹੱਕ ਜਿਤਾਉਣ ਵਾਲੇ ਕੁੱਝ ਉਮੀਦਵਾਰਾਂ ਨੇ ਮਾਣਯੋਗ ਅਦਾਲਤ ਵਿਚ ਅਪੀਲ ਦਾਇਰ ਕੀਤੀ ਸੀ ਜਿਸ ਕਰਕੇ ਵਿਭਾਗ ਨੇ ਅਗਲੇ ਹੁਕਮਾਂ ਤੱਕ ਜਾਰੀ ਕੀਤੇ ਆਰਡਰਾਂ ਤੇ ਰੋਕ ਲਗਾ ਦਿੱਤੀ।ਉਹਨਾਂ ਦੱਸਿਆ ਕਿ ਇਹ ਕੇਸ ਕਈ ਮੀਹਿਨਿਆਂ ਤੋਂ ਚੱਲ ਰਿਹਾ ਹੈ ਅਤੇ ਡਾਇਰੈਕਟਰ ਦਫਤਰ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ  ਜਿਸ ਕਰਕੇ ਹੀ ਕੇਸ ਹਰ ਵਾਰ ਅਗਲੀ ਸੁਣਵਾਈ ਤੇ ਜਾ ਰਿਹਾ ਹੈ ਤੇ ਸਾਰੀ ਭਰਤੀ ਪ੍ਰਕਿਰਿਆ ਚ ਖੜੋਤ ਆ ਗਈ ਹੈ ਜਦਕਿ ਵਿਭਾਗ ਕੋਲ ਸਾਰਾ ਰਿਕਾਰਡ ਮੌਜੂਦ ਹੈ ਤੇ ਉਹ ਮਾਨਯੋਗ ਅਦਾਲਤ ਵੱਲੋਂ ਜਾਰੀ ਅਦੇਸ਼ਾਂ ਮੁਤਾਬਕ ਤੁਰੰਤ ਲੋੜੀਂਦਾ ਰਿਕਾਰਡ ਮੁਹੱਈਆ ਕਰਵਾ ਕੇ ਇਸ ਮਸਲੇ ਦਾ ਹੱਲ ਕਰੇ।ਉਹਨਾਂ ਕਿਹਾ ਕਿ ਇਹਨਾਂ ਕੇਸਾਂ ਨੂੰ ਹੱਲ ਕਰਨ ਦੀ ਸਿੱਧੀ ਜਿਮੇਵਾਰੀ ਮਹਿਕਮੇ ਸਿਰ ਜਾਂਦੀ ਹੈ ਕਿਉਂਕਿ  ਚਲ ਰਹੇ ਕੇਸਾਂ ਦੀ ਢੁਕਵੀਂ ਪੈਰਵੀ ਨਾ ਕਰਨ ਕਰਕੇ ਮਾਨ ਯੋਗ ਅਦਾਲਤ ਨੇ 5 ਮਈ ਤੋਂ 15 ਮਈ ਅਤੇ ਹੁਣ 22 ਮਈ ਪੇਸ਼ੀ ਨਿਸ਼ਚਿਤ ਕੀਤੀ ਹੈ।ਸੂਬਾ ਪ੍ਰਧਾਨ ਨੇ ਕਿਹਾ ਕਿ ਜੇਕਰ 22 ਮਈ ਦੀ ਪੇਸ਼ੀ ਮੌਕੇ ਮਹਿਕਮੇ ਨੇ ਯੋਗ ਰਿਕਾਰਡ ਪੇਸ਼ ਕਰਕੇ ਜਾਰੀ ਆਰਡਰਾਂ ਅਨੁਸਾਰ 919 ਦੀ ਜੁਆਇੰਨਿਗ ਦਾ ਰਾਹ ਨਾ ਖੁਲਵਾਇਆ ਅਤੇ ਅਗਲੀ ਭਰਤੀ ਪ੍ਰਕਿਰਿਆ ਸੁਰੂ ਨਾ ਕੀਤੀ ਤਾਂ 23 ਮਈ ਨੂੰ ਪੰਜਾਬ ਭਰ ਵਿੱਚ ਸਾਰੇ ਜ਼ਿਲਾ ਹੈਡਕੁਆਟਰਾਂ ਨੇ ਜਿਲਾ ਪੱਧਰੀ ਅਰਥੀ ਫੂਕ ਮੁਜ਼ਾਹਰਾ ਕੀਤਾ ਜਾਵੇਗਾ ਤੇ ਤੁਰੰਤ ਸੂਬਾਂ ਪੱਧਰੀ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।

Section: