ਸਿੱਖਾਂ ਦੇ ਕਾਤਲ ਸਾਬਕਾ ਪੁਲੀਸ ਮੁਖੀ ਕੇ.ਪੀ.ਐੱਸ ਗਿੱਲ ਦੀਆਂ ਅੰਤਿਮ ਰਸਮਾਂ ਸਿੱਖ ਮਰਿਯਾਦਾ ਅਨੁਸਾਰ ਨਾ ਕੀਤੀਆਂ ਜਾਣ - ਭਾਈ ਬਲਵੰਤ ਸਿੰਘ ਗੋਪਾਲਾ

On: 26 May, 2017

     ਸੰਦੌੜ 26 ਜੂਨ (ਹਰਮਿੰਦਰ ਸਿੰਘ ਭੱਟ) ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਜਥੇਦਾਰ ਭਾਈ ਸਤਨਾਮ ਸਿੰਘ ਮਨਾਵਾਂ ਨੇ ਪ੍ਰੈੱਸ ਰਲੀਜ ਜਾਰੀ ਕਰਦਿਆਂ ਸਾਂਝੇ ਤੌਰ ਤੇ ਕਿਹਾ ਕਿ ਸਿੱਖਾਂ ਦੇ ਕਾਤਲ ਸਾਬਕਾ ਪੁਲੀਸ ਮੁਖੀ ਕੇ.ਪੀ.ਐੱਸ ਗਿੱਲ ਦੀਆਂ ਅੰਤਿਮ ਰਸਮਾਂ ਕਿਸੇ ਵੀ ਗੁਰਦੁਆਰੇ ਜਾਂ ਸਿੱਖ ਧਰਮ ਨਾਲ ਸੰਬੰਧਿਤ ਕਿਸੇ ਵੀ ਅਸਥਾਨ ਤੇ ਸਿੱਖ ਮਰਿਯਾਦਾ ਅਨੁਸਾਰ ਨਾ ਕੀਤੀਆ ਜਾਣ। ਉਹਨਾਂ ਕਿਹਾ ਕਿ ਇਸ ਦੁਸ਼ਟ ਨੇ ਹਜਾਰਾਂ ਸਿੱਖ ਜੁਝਾਰੂਆਂ ਅਤੇ ਨਿਰਦੋਸ਼ ਸਿੱਖ ਪਰਿਵਾਰਾਂ ਦਾ ਘਾਣ ਕੀਤਾ ਹੈ ਤੇ ਹਜਾਰਾਂ ਸਿੱਖਾਂ ਨੂੰ ਕਤਲ ਕੀਤਾ ਹੈ ਤੇ ਹੁਣ ਗਿੱਲ ਦੀ ਮੌਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਵੀ ਨਹੀਂ ਹੋਣੇ ਚਾਹੀਦੇ। ਉਨਾਂ ਕਿਹਾ ਕਿ ਜਿਹੜੇ ਜੁਝਾਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਗੁਰਧਾਮਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਨਿਤਰੇ। ਉਨਾਂ ਸੂਰਮਿਆਂ ਨੂੰ ਅਤੇ ਹਜਾਰਾਂ ਬੇਦੋਸ਼ੋ ਸਿੱਖਾਂ ਨੂੰ ਕੇ.ਪੀ. ਐੱਸ ਗਿੱਲ ਨੇ ਹਿੰਦੂਤਵੀ ਸਰਕਾਰ ਨੂੰ ਖੁਸ਼ ਕਰਨ ਲਈ ਮਾਰ ਮੁਕਾਇਆ ਅਤੇ ਨਹਿਰਾਂ, ਖੇਤਾਂ, ਸਿਵਿਆਂ ਚ ਸਿੱਖਾਂ ਦੀਆਂ ਲਾਸ਼ਾਂ ਰੁਲਦੀਆਂ ਰਹੀਆਂ, ਜਿੰਨਾਂ ਦੇ ਬਾਅਦ ਚ ਪੁਲਿਸ ਨੇ ਭੋਗ ਵੀ ਨਹੀਂ ਪੈਣ ਦਿੱਤੇ ਤੇ ਹੁਣ ਕੇ.ਪੀ ਐੱਸ ਗਿੱਲ ਦਾ ਅੰਤ ਹੋਇਆ ਹੈ, ਇਸ ਦਾ ਭੋਗ ਤੇ ਨਾ ਕੋਈ ਜਾਵੇ ਤੇ ਨਾ ਭੋਗ ਸਿੱਖ ਰਸਮਾਂ ਅਨੁਸਾਰ ਪਵੇ। ਉਨਾਂ ਕਿਹਾ ਕਿ ਅਖੰਡ ਪਾਠੀ, ਗ੍ਰੰਥੀ, ਕੀਰਤਨੀਏ ਤੇ ਹੋਰ ਸਬੰਧਤ ਲੋਕ ਧਿਆਨ ਰੱਖਣ ਕਿ ਇਸ ਪਾਪੀ ਦਾ ਗੁਨਾਹ ਕਿੰਨਾ ਵੱਡਾ ਹੈ। ਭਾਈ ਗੋਪਾਲਾ ਨੇ ਕਿਹਾ ਕਿ ਗਿੱਲ ਦੀਆਂ ਅੰਤਲੀਆਂ ਰਸਮਾਂ ਵਾਸਤੇ ਕਿਸੇ ਵੀ ਗੁਰਦੁਆਰੇ ਦੀ ਕਮੇਟੀ ਜਾਂ ਸੰਸਥਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾ ਦਿੱਤੇ ਜਾਣ। ਜੇਕਰ ਕਿਸੇ ਨੇ ਅਜਿਹਾ ਕਰਨ ਦੀ ਰੱਤੀ ਭਰ ਵੀ ਕੋਸ਼ਿਸ਼ ਕੀਤੀ ਤਾਂ ਸਮੂਹ ਸਿੱਖ ਸੰਗਤਾਂ ਉਹਨਾਂ ਖਿਲਾਫ਼ ਸਖਤ ਕਾਰਵਾਈ ਕਰਨਗੀਆਂ। ਉਨਾਂ ਕਿਹਾ ਕਿ ਇਹ ਹਾਕਮ ਸਾਡੇ ਦੁਸ਼ਮਣ ਦੀ ਕਤਾਰ ਚ ਖਲੋਤੇ ਹਨ। ਇਹਨਾਂ ਦੇ ਖਿਲਾਫ਼ ਬਹੁਤ ਪਹਿਲਾਂ ਤੋਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਜਾਣਾ ਚਾਹੀਦਾ ਸੀ ਕਿ ਕੋਈ ਵੀ ਸਿੱਖ ਇਹਨਾਂ ਸਿੱਖ ਕੌਮ ਦੇ ਦੁਸ਼ਮਣਾਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਕਰੇ ਜਿਹੜੇ ਸਿੱਖੀ ਭੇਸ ਚ ਲੁਕੇ ਹੋਏ ਹਨ ਤੇ ਸਰਬੱਤ ਖ਼ਾਲਸਾ ਵਲੋਂ ਥਾਪੇ ਹੋਏ ਕੌਮੀ ਜਥੇਦਾਰਾਂ ਨੇ ਇਹ ਫ਼ੈਸਲਾ ਲੈਂਦਿਆਂ ਇਸ ਦੁਸ਼ਟ ਕੇ.ਪੀ.ਐੱਸ ਗਿੱਲ ਨੂੰ ਪੰਥ ਚੋਂ ਛੇਕਿਆ ਹੋਇਆ ਹੈ ਤੇ ਸੰਗਤਾਂ ਨੂੰ ਸੁਚੇਤ ਕੀਤਾ ਹੈ ਤੇ ਛੇਕੇ ਹੋਏ ਬੰਦੇ ਲਈ ਸਿੱਖ ਪੰਥ ਚ ਕੋਈ ਥਾਂ ਨਹੀਂ ਅਤੇ ਇਹਨਾਂ ਦੀਆਂ ਕਿਸੇ ਵੀ ਰਸਮਾਂ ਮੌਕੇ ਗੁਰੂ ਘਰਾਂ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾ ਦਿੱਤੇ ਜਾਣ ਅਤੇ ਨਾ ਹੀ ਕੋਈ ਰਾਗੀ, ਢਾਡੀ, ਕਵੀਸ਼ਰ, ਕਥਾਵਾਚਕ, ਪਾਠੀ, ਗ੍ਰੰਥੀ ਅਤੇ ਕੌਮ ਨਾਲ ਪਿਆਰ ਰੱਖਣ ਵਾਲਾ ਜਾਗਦੀ ਜਮੀਰ ਵਾਲਾ ਸਿੱਖ ਇਹਨਾਂ ਦੇ ਪ੍ਰੋਗਰਾਮਾਂ ਚ ਜਾਵੇ ਅਤੇ ਨਾ ਹੀ ਕਿਸੇ ਤਰਾਂ ਦਾ ਮਿਲਵਰਤਣ ਰੱਖੇ।