33 ਵਾਂ ਘੱਲੂਘਾਰਾ ਦਿਵਸ 7 ਜੂਨ 2017 ਦਿਨ ਬੁੱਧਵਾਰ ਨੂੰ ਗੁਰਦੁਆਰਾ ਗੁਰਸ਼ਬਦ ਪ੍ਕਾਸ਼ ਸ਼ਹੀਦਾਂ, ਸੰਗਰਾਵਾਂ ( ਬਟਾਲਾ) ਵਿਖੇ ਮਨਾਇਆ ਜਾ ਰਿਹਾ ਹੈ --

On: 31 May, 2017

ਮੁਖੀ ਦਮਦਮੀ ਟਕਸਾਲ, ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਭਿੰਡਰਾਵਾਲੇ                                ਮਿਲਾਨ 30 ਮਈ 2017 (ਬਲਵਿੰਦਰ ਸਿੰਘ ਢਿੱਲੋ):- ਦਮਦਮੀ ਟਕਸਾਲ ਸੰਗਰਾਵਾਂ ਇਟਲੀ ਦੇ ਸੇਵਾਦਾਰ ਭਾਈ ਲਾਲ ਸਿੰਘ ਅਲਸਾਂਦਰੀਆ ਨੇ ਦਮਦਮੀ ਟਕਸਾਲ ਦੇ ਮੁੱਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦੇ ਵਿਚਾਰ ਪ੍ਰੈਸ ਨਾਲ ਸਾਂਝੇ ਕਰਦਿਆਂ ਕਿਹਾ ਕਿ ਘੱਲੂਘਾਰਾ ਦਿਵਸ 7 ਜੂਨ 2017 ਦਿਨ ਬੁੱਧਵਾਰ ਨੂੰ ਗੁਰਦੁਆਰਾ ਗੁਰਸ਼ਬਦ ਪ੍ਕਾਸ਼ ਸ਼ਹੀਦਾਂ, ਮੌਜੂਦਾ ਹੈਡਕੁਆਰਟਰ ਦਮਦਮੀ ਟਕਸਾਲ ( ਜੱਥਾ ਭਿੰਡਰਾਂ ਮਹਿਤਾ)  ਸੰਗਰਾਵਾਂ, ਬਟਾਲਾ ( ਗੁਰਦਾਸਪੁਰ)  ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿਚ ਪੰਥ ਦੇ ਮਹਾਨ ਪ੍ਰਸਿੱਧ ਵਿਦਵਾਨ, ਰਾਗੀ, ਢਾਡੀ ਅਤੇ ਕਵਿਸ਼ਰੀ ਜੱਥੇ ਪਹੁੰਚ ਰਹੇ ਹਨ। ਵਿਸ਼ੇਸ਼ ਤੌਰ ਤੇ ਸਿੰਘ ਸਾਹਿਬਾਨ, ਸ਼ਬਦ ਗੁਰੂ ਪ੍ਚਾਰ ਸੰਤ ਸਮਾਜ ਦੇ ਸਮੂਹ ਮਹਾਂਪੁਰਖ , ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਸੰਤ ਮਹਾਂਪੁਰਸ਼, ਅਖੰਡ ਕੀਰਤਨੀ ਜਥਾ, ਸਿੱਖ ਸਟੂਡੈਂਟਸ ਫੈਡਰੇਸ਼ਨਾਂ ਅਤੇ ਹੋਰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ । ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਨੇ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ  ਇਸ ਸਮਾਗਮ ਵਿਚ ਪਹੁੰਚਣ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਜੀ।