ਅਮਰ ਆਡੀਓ ਦੇ ਮਾਲਕ ਅਤੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਦਾ ਕੀਤਾ ਵਿਸੇਸ ਸਨਮਾਨ

On: 11 September, 2017

ਸੰਦੌੜ, (ਹਰਮਿੰਦਰ ਸਿੰਘ ਭੱਟ)
ਪ੍ਰਵਾਸੀ ਪੰਜਾਬੀ ਸਭਾ ਸੰਗਰੂਰ ਵੱਲੋਂ ਪ੍ਰਵਾਸੀ ਪੰਜਾਬੀ ਅਤੇ ਉਘੇ ਸਮਾਜਸੇਵੀ ਕੁਲਵੰਤ ਸਿੰਘ ਬਾਪਲਾ ਪ੍ਰਧਾਨ ਪ੍ਰਵਾਸੀ ਸਭਾ ਸੰਗਰੂਰ ਆਫ ਬ੍ਰਿਟਿਸ਼ ਕੋਲੰਬੀਆ ਦੀ ਅਗਵਾਈ ਹੇਠ ਅਮਰ ਆਡੀਓ ਕੰਪਨੀ ਦੇ ਮਾਲਕ ਅਤੇ ਪ੍ਰੋਡਿਊਸਰ ਸ੍ਰੀ ਪਿੰਕੀ ਧਾਲੀਵਾਲ ਦਾ ਵਿਸੇਸ ਸਨਮਾਨ ਕੀਤਾ ਗਿਆ।ਸ. ਕੁਲਵੰਤ ਸਿੰਘ ਬਾਪਲਾ ਨੇ ਕਿਹਾ ਕਿ ਸ੍ਰੀ ਪਿੰਕੀ ਧਾਲੀਵਾਲ ਨੇ ਆਪਣੀ ਸਖਤ ਮਿਹਨਤ ਅਤੇ ਲਗਨ ਦੇ ਨਾਲ ਪੰਜਾਬੀ ਸੰਗੀਤ ਦੇ ਖੇਤਰ ਵਿਚ ਆਪਣਾ ਅਹਿਮ ਮੁਕਾਮ ਹਾਸਲ ਕੀਤਾ ਹੈ ਜਿਸ ਬਦੌਲਤ ਅੱਜ ਉਨਾਂ ਨੇ ਆਪਣੇ ਇਲਾਕੇ ਦਾ ਨਾਮ ਪੂਰੀ ਦੁਨੀਆਂ ਵਿਚ ਰੌਸਨ ਕੀਤਾ ਹੈ।ਸ੍ਰੀ ਪਿੰਕੀ ਧਾਲੀਵਾਲ ਨੇ ਸੰਸਥਾ ਵੱਲੋਂ ਦਿੱਤੇ ਮਾਣ ਸਨਮਾਨ ਲਈ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਨਾਂ ਨੇ ਪੰਜਾਬੀ ਸਰੋਤਿਆਂ ਦੀ ਉਮੀਦਾਂ ਤੇ ਖਰਾਂ ਉਤਰਨ ਦਾ ਯਤਨ ਕੀਤਾ ਹੈ।ਇਸ ਮੌਕੇ ਹਰਜਿੰਦਰ ਸਿੰਘ ਧਾਲੀਵਾਲ, ਜਸਕਿੰਦਰ ਸਿੰਘ ਦੁਲਮਾਂ, ਜਸਪਾਲ ਸਿੰਘ ਗਿੱਲ ਚੰਨਣਵਾਲ ਆਦਿ ਹਾਜ਼ਰ ਸਨ।