ਸੰਸਥਾ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਕੀਤੇ ਕੰਮ ਸਲਾਘਾਯੋਗ-ਮੈਡਮ ਰੂਬੀ ਸਹੋਤਾ

On: 22 February, 2018

ਸੰਸਥਾ ਦੇ ਅਹੁੱਦੇਦਾਰਾਂ ਨੇ ਸੰਦਰ ਟਰਾਫੀ ਅਤੇ ਲੋਈ ਭੇਂਟ ਕਰਕੇ ਕੀਤਾ  ਵਿਸ਼ੇਸ ਸਨਮਾਨ 

ਸੰਦੌੜ ਹਰਮਿੰਦਰ ਸਿੰਘ ਭੱਟ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਫੇਰੀ ਤੇ ਆਈ ਕੈਨੇਡਾ ਪਾਰਲੀਮੈਂਟ ਮੈਂਬਰ ਮੈਡਮ ਰੂਬੀ ਸਹੋਤਾ ਕੈਨੇਡਾ ਜੋ ਅਹਿਮਦਗੜ੍ਹ ਨੇੜੇ ਪਿੰਡ ਜੰਡਾਲੀ ਕਲਾਂ ਦੀ ਜੰਮਪਲ ਹੈ ਦਾ ਉੱਘੀ ਸਮਾਜਸੇਵੀ ਸੰਸਥਾ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਗੁਰਦੀਪ ਸਿੰਘ ਧੀਮਾਨ ਐਮਡੀ ਕੇਐਸ ਕੰਬਾਇਨ ਮਲੇਰਕੋਟਲਾ ਦੀ ਅਗਵਾਈ ਵਿੱਚ ਸੰਸਥਾ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਐਮਡੀ ਨਿਊ ਦਸਮੇਸ਼ ਐਗਰੋ ਇੰਡ ਸ਼ੇਰਗੜ੍ਹ ਚੀਮਾ ਵਲੋਂ ਮੈਡਮ ਰੂਬੀ ਸਹੋਤਾ ਕੈਨੇਡਾ ਲਈ ਰੱਖੇ ਇੱਕ ਸੰਖੇਪ ਅਤੇ ਪ੍ਰਭਾਵਸਾਲੀ ਸਨਮਾਨ ਸਮਾਰੋਹ ਦੌਰਾਨ ਸੰਸਥਾ ਦੇ ਅਹੁੱਦੇਦਾਰਾਂ ਨੇ ਸੰਦਰ ਟਰਾਫੀ ਅਤੇ ਲੋਈ ਭੇਂਟ ਕਰਕੇ ਵਿਸ਼ੇਸ ਸਨਮਾਨ  ਕੀਤਾ ਗਿਆ।ਇਸ ਮੌਕੇ ਪਾਰਲੀਮੈਂਟ ਮੈਂਬਰ ਮੈਡਮ ਰੂਬੀ ਸਹੋਤਾ ਕੈਨੇਡਾ ਨੇ ਕਿਹਾ ਕਿ ਸੰਸਥਾ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵੱਲੋਂ ਸਿੱਖਿਆ ਦਾ ਮਿਆਂਰ ਓਚਾ ਚੱਕਣ ਲਈ ਤੇ ਕੋਈ ਬੱਚਾ ਪੜਾ੍ਹਈ ਵੱਲੋਂ ਵਾਂਝਾ ਨਾ ਰਹੇ ਇਸ ਲਈ ਸਕੂਲੀ ਬੱਚਿਆਂ ਲਈ ਕਾਪੀਆਂ,ਪੈਂਨ,ਬੁਟ,ਕੋਟੀਆਂ, ਵਰਦੀਆਂ ਅਤੇ ਫੀਸਾਂ ਦਾ ਪ੍ਰਬੰਧ ਕਰਨਾ ਇੱਕ ਸਲਾਘਾਯੋਗ ਕਦਮ ਹੈ। ਅੱਜ ਹਰ ਇੱਕ ਇਨਸਾਨ ਨੂੰ ਸਮਾਜਿਕ ਕਰੂਤੀਆਂ ਤੋਂ ਦੂਰ ਰਹਿਕੇ ਆਪਣੀ ਨੇਕ ਕਮਾਈ ਦਾ ਕੁੱਝ ਹਿੱਸਾ ਲੋਕ ਭਲਾਈ ਲਈ ਨਿਰਸੁਆਰਥ ਵਰਤਣਾਂ ਚਾਹੀਦਾ ਹੈ ਸੰਸਥਾ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਆਪਣਾ ਇਹ ਰੋਲ ਬਾਖੂਬੀ ਨਿਭਾ ਰਹੀ ਹੈ॥ਇਸ ਮੌਕੇ ਛਪਾਰ ਗੁੱਗਾ ਮਾੜੀ ਦੇ ਮੱਖ ਸੇਵਾਦਰ ਹੇਪੀ ਬਾਬਾ, ਬਾਬਾ ਚੰਦਨ ਸਰਮਾ ,ਵਿੱਕੀ ਧੀਮਾਨ ਸਮੇਤ ਕਈ ਹਾਜ਼ਰ ਸਨ ।