26 ਜਨਵਰੀ ਨੂੰ ਸਿੱਖਾਂ ਨਾਲ ਵਿਸਾਹਘਾਤ ਦਾ ਦਿਹਾੜਾ ਮਨਾਓਣਾ ਸ਼ਲਾਘਾਯੋਗ ਉਪਰਾਲਾ: ਹਰਮਿੰਦਰ ਸਿੰਘ ਮਿੰਟੂ

On: 19 January, 2018

         ਭਾਈ ਹਰਮਿੰਦਰ ਸਿੰਘ ਮਿੰਟੂ ਹੋਏ ਦਿੱਲੀ ਦੀ ਅਅਦਾਲਤ ਵਿਚ ਪੇਸ਼
ਨਵੀਂ ਦਿੱਲੀ 19 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਬੀਤੇ ਦਿਨ ਪੰਜਾਬ ਅਤੇ ਦਿੱਲੀ ਪੁਲਿਸ ਵਲੋਂ ਸਖਤ ਪਹਿਰੇ ਵਿਚ ਦਿੱਲੀ ਵਿੱਖੇ ਜੱਜ ਸਿੱਧਾਰਥ ਸ਼ਰਮਾ ਦੀ ਅਦਾਲਤ ਵਿਚ ਸਪੈਸ਼ਲ ਸੈਲ ਦੇ ਐਫ ਆਈ ਨੰ 66/16 ਦੀ ਵੱਖ ਵੱਖ ਧਾਰਾਵਾਂ ਅਧੀਨ ਸਮੇਂ ਨਾਲੋਂ ਤਕਰੀਬਨ ਇਕ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ । ਅਜ ਅਦਾਲਤ ਅੰਦਰ ਭਾਈ ਮਿੰਟੂ ਦੇ ਮਾਮਲੇ ਦਾ ਕੋਈ ਵੀ ਗਵਾਹ ਪੇਸ਼ ਨਾ ਹੋ ਸਕਣ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਕਾਰਵਾਈ ਨਾ ਹੋ ਸਕੀ । ਭਾਈ ਮਿੰਟੂ ਵਲੋਂ ਵਕੀਲ ਭਾਈ ਪਰਮਜੀਤ ਸਿੰਘ ਪੇਸ਼ ਹੋਏ ਸਨ । 
      ਪੇਸ਼ੀ ਭੁਗਤਣ ਉਪਰੰਤ ਭਾਈ ਹਰਮਿੰਦਰ ਸਿੰਘ ਮਿੰਟੂ ਨੇ ਪ੍ਰੈਸ ਨਾਲ ਗਲਬਾਤ ਦੌਰਾਨ ਕਿਹਾ ਕਿ ਸਿੱਖਾਂ ਨੇ ਇਸ ਮੁੱਲਕ ਖਾਤਰ ਵੱਡੀ ਤੋਂ ਵੱਡੀ ਕੁਰਬਾਨੀ ਦਿੱਤੀ ਹੈ ਤੇ ਜਦੋਂ ਰਾਜ ਭਾਗ ਮਿਲਣ ਦਾ ਵੇਲਾ ਆਇਆ ਸੀ ਤਦ ਤੋਂ ਹੁਣ ਤਕ ਇਹ ਘਰੋਂ ਬੇ ਘਰ ਹੋਏ ਮਾਰੇ ਮਾਰੇ ਫਿਰ ਰਹੇ ਹਨ। ਬ੍ਰਾਹਮਣਾਂ ਨੇ ਆਪਣੀ ਲੂੰਬੜ ਸੋਚ ਦਾ ਸਬੂਤ ਦਿੱਤਾ ਤੇ ਬੇਈਮਾਨੀਆਂ ਤੇ ਚਲਾਕੀਆਂ ਸਦਕਾ ਸਿੱਖਾਂ ਨੂੰ ਫਿਰ ਘਸਿਆਰੇ ਬਣਾਉਣ ਦੇ ਬਾਨਣੂ (ਸੰਵਿਧਾਨ) ਬੰਨ ਦਿੱਤੇ। ਉਸੇ ਸੰਵਿਧਾਨ ਅੰਦਰ ਸਿੱਖਾਂ ਦੀ ਆਜ਼ਾਦ ਹਸਤੀ ਨੂੰ ਵੰਗਾਰਦਿਆਂ ਹਿੰਦੂ ਲਿਖਿਆ ਗਿਆ ਹੈ ਤੇ ਸਿੱਖਾਂ ਕੋਲੋ ਉਨ੍ਹਾਂ ਦੇ ਬਣਦੇ ਸਾਰੇ ਹੱਕ ਖੋਹ ਲਏ ਗਏ । ਸਾਡੇ ਲੀਡਰ ਅਪਣੀ ਮਰੀ ਹੋਈ ਜ਼ਮੀਰ ਦਾ ਪ੍ਰਗਟਾਵਾ ਕਰਦਿਆਂ 26 ਜਨਵਰੀ ਵਰਗੇ ਦਿਹਾੜੇ ਮੰਨਾਉਦੇਂ ਹਨ । ਉਨ੍ਹਾਂ ਇਹ ਕਦੇ ਵੀ ਨਹੀ ਸੋਚਿਆ ਕਿ ਅਜ 34 ਸਾਲ ਹੋ ਗਏ 1984 ਵਿਚ ਇਨ੍ਹਾਂ ਵਲੋਂ ਦਿੱਲੀ ਅਤੇ ਵੱਖ ਵੱਖ ਸ਼ਹਿਰਾਂ ਵਿਚ ਸਿੱਖਾਂ ਦੇ ਕੀਤੇ ਹੋਏ ਕਤਲੇਆਮ ਨੂੰ, ਪੰਜਾਬ ਵਿਚ ਬੇਗੁਨਾਹ ਨੌਜੁਆਨਾਂ ਦੀ ਖੁਨ ਨਾਲ ਖੇਡੀ ਹੋਈ ਹੋਲੀ ਨੂੰ । ਕਿਸੇ ਇਕ ਨੂੰ ਵੀ ਸਜਾ ਮਿਲੀ ਹੋਵੇ ਤਾਂ ਦਸੱਣ..? ਉਨ੍ਹਾਂ ਕਿਹਾ ਕਿ ਕੂਝਕੁ ਸਿੱਖ ਜੱਥੇਬੰਦੀਆਂ ਵਲੋਂ ਇਸ ਦਿਹਾੜੇ ਨੂੰ ਸਿੱਖਾਂ ਨਾਲ ਵਿਸਾਹਘਾਤ ਦਾ ਦਿਹਾੜਾ ਮਨਾਓਣਾ ਸ਼ਲਾਘਾਯੋਗ ਉਪਰਾਲਾ ਹੈ ਤੇ ਬਾਕੀ ਸਿੱਖ ਜੱਥੇਬੰਦੀਆਂ ਨੂੰ ਇਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਜਿਸ ਨਾਲ ਸਮੂਹ ਸੰਸਾਰ ਦਾ ਧਿਆਨ ਇਸ ਪਾਸੇ ਵਲ ਖਿਚਿਆ ਜਾ ਸਕੇ ।
ਉਨ੍ਹਾਂ ਕਿਹਾ ਕਿ ਗੁਰੂ ਦਾ ਸਿੱਖ ਕਦੀ ਨਿਰਾਸ਼ਾਵਾਦੀ ਨਹੀਂ ਹੁੰਦਾ। ਜਦੋਂ ਤੁਰੇ ਸਾਂ ਉਦੋਂ ਇੱਕਲਾ ਗੁਰੂ ਨਾਨਕ ਹੀ ਤਾਂ ਸੀ ਹੁਣ ਤਾਂ ਪੁਰੇ ਸੰਸਾਰ ਅੰਦਰ ਸਿੱਖ ਧਰਮ ਫੈਲਿਆ ਪਿਆ ਹੈ । ਹੁਣ ਸਮਾਂ ਹੈ ਕਿ ਅਸੀ ਅਪਣੀਆਂ ਨਿਜੀ ਚਾਹਤਾਂ ਨੂੰ ਇਕ ਪਾਸੇ ਕਰਕੇ ਕੌਮ ਦੀ ਏਕਤਾ ਲਈ ਵੱਧ ਤੋਂ ਵੱਧ ਉਪਰਾਲੇ ਕਰੀਏ ਨਹੀ ਤਾਂ ਉਹ ਦਿਨ ਦੂਰ ਨਹੀ ਜਦੋ ਸਿੱਖ ਵਿਰੋਧੀਆਂ ਵਲੋਂ ਚਲੀ ਜਾ ਰਹੀਆਂ ਚਾਲਾਂ ਵਿਚ ਅਸੀ ਅਲੋਪ ਹੋ ਜਾਵਾਂਗੇ ।
ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਮਿਲਣ ਵਾਸਤੇ ਸ਼੍ਰੌਮਣੀ ਅਕਾਲੀ ਦਲ (ਮਾਨ) ਦਿੱਲੀ ਇਕਾਈ ਦੇ ਪ੍ਰਧਾਨ ਸੰਸਾਰ ਸਿੰਘ, ਭਾਈ ਮਨਪ੍ਰੀਤ ਸਿੰਘ ਖਾਲਸਾ, ਭਾਈ ਮਹਿੰਦਰਪਾਲ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਪਹੁੰਚੇ ਹੋਏ ਸਨ । ਭਾਈ ਮਿੰਟੂ ਦੇ ਮਾਮਲੇ ਦੀ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ ।