ਸਿੱਖ ਫਾਰ ਜਸਟਿਸ ਦੇ ਨੁੰਮਾਇੰਦਿਆਂ ਵੱਲੋਂ ਰਿਫਰੈਂਡਰਮ 2020 ਬਾਰੇ ਜਰਮਨੀ, ਸਵਿਸ, ਬੈਲਜੀਅਮ, ਇਟਲੀ ਆਦਿ ਦੇਸ਼ਾਂ ਦਾ ਤੁਫਾਨੀ ਦੌਰਾ ਸੰਗਤਾਂ ਵੱਲੋਂ 2020 ਦੇ ਹੱਕ ਚ' ਭਰਵਾਂ ਹੁੰਗਾਰਾ

On: 3 July, 2018

ਪੈਰਿਸ,2 ਜੁਲਾਈ (ਸੁਖਵੀਰ ਸਿੰਘ ਕੰਗ) ਸਿੱਖ ਫਾਰ ਜਸਟਿਸ ਦੇ ਅਵਤਾਰ ਸਿੰਘ ਪੰਨੂੰ,ਸੁਖਵਿੰਦਰ ਸਿੰਘ ਠਾਣਾ ਅਤੇ ਜਸਬੀਰ ਸਿੰਘ ਦਿੱਲੀ ਅਮਰੀਕਾ ਦੀ ਧਰਤੀ ਤੋਂ ਪੰਜਾਬ ਰਿਫਰੈਂਡਮ 2020 ਦੇ ਪ੍ਰਚਾਰ ਪ੍ਰਸਾਰ ਲਈ ਪਿਛਲੇ ਕਰੀਬ ਇੱਕ ਮਹੀਨੇ ਤੋਂ ਯੂਰਪ ਦੇ ਦੌਰੇ ਤੇ ਆਏ ਹੋਏ ਹਨ ਜੋ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਠਹਿਰੇ ਹੋਏ ਹਨ ਅਤੇ ਯੂਰਪ ਦੇ ਵੱਖ ਵੱਖ ਦੇਸ਼ਾਂ ਵਿੱਚ ਪਹੁੰਚ ਕੇ ਆਪਣਾ ਮਕਸਦ ਸੰਗਤਾਂ ਤੱਕ ਪਹੁੰਚਾ ਰਹੇ ਹਨ ਅਤੇ ਸੰਗਤਾਂ ਵੱਲੋਂ ਕੀਤੇ ਜਾਂਦੇ ਸਵਾਲਾਂ ਦੇ ਤਸੱਲੀ ਬਖ਼ਸ਼ ਜਵਾਬ ਦੇ ਕੇ ਹਰ ਇੱਕ ਦਾ ਸੰਕਾ

ਨਿਵਿਰਤ ਕਰਦੇ ਹਨ।ਸਭ ਤੋਂ ਪਹਿਲਾਂ ਨੁੰਮਾਇੰਦਿਆਂ ਵੱਲੋਂ ਫਰਾਂਸ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਦੱਸਿਆ ਕਿ ਆਪਾਂ ਲੀਗਲ ਤੌਰ ਤੇ ਕਿਸ ਤਰ੍ਹਾਂ ਆਪਣਾ ਖੁਸਿਆ ਰਾਜ ਪ੍ਰਾਪਤ ਕਰ ਸਕਦੇ ਹਾਂ ਅਤੇ ਫਰਾਂਸ ਦੇ ਗੁਰੁਦਆਰਿਆਂ ਦੀਆਂ ਕਮੇਟੀਆਂ ਨੇ ਪੰਜਾਬ ਰਿਫਰੈਂਡਰਮ 2020 ਦੇ ਹੱਕ ਵਿੱਚ ਫਤਵਾ ਦਿੱਤਾ ਅਤੇ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ ਜੋ ਸਾਡੀ ਸੇਵਾ ਲਾਓਗੇ ਅਸੀਂ ਕਰਾਂਗੇ ਅਤੇ ਨਾਲ ਹੀ 7 ਜੁਲਾਈ ਸ਼ਨੀਵਾਰ ਨੂੰ ਦੁਪਿਹਰ 1:00 ਵਜੇ ਤੋਂ ਸ਼ਾਮ 6:00 ਵਜੇ ਤੱਕ ਯੂਰਪ ਪੱਧਰ ਤੇ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਮੀਟਿੰਗ ਦਾ ਵੀ ਐਲਾਨ ਕਰ ਦਿਤਾ ਗਿਆ।ਉਪਰੰਤ ਉਪਰੋਕਤ ਸਿੰਘਾਂ ਦੇ ਨਾਲ ਫਰਾਂਸ ਦੇ ਸਿੰਘ ਬੈਲਜ਼ੀਅਮ ਵਿਖੇ ਗਏ ਅਤੇ ਆਪਣੇ ਵਿਚਾਰ ਬੈਲਜ਼ੀਅਮ ਦੀਆਂ ਸੰਗਤਾਂ ਨਾਲ ਸਾਂਝੇ ਕੀਤੇ ਅਤੇ ਭਾਰੀ ਤਦਾਦ ਵਿੱਚ ਸੰਗਤਾਂ ਨੇ 2020 ਦਾ ਸਾਥ ਦੇਣ ਦਾ ਭਰੋਸਾ ਦਿਵਾਇਆ।ਉਪਰੰਤ ਅਵਤਾਰ ਸਿੰਘ ਪੰਨੂੰ,ਸੁਖਵਿੰਦਰ ਸਿੰਘ ਠਾਣਾ,ਜਸਬੀਰ ਸਿੰਘ ਦਿੱਲੀ,ਸ਼ਮਸ਼ੇਰ ਸਿੰਘ ਅੰਮ੍ਰਿਤਸਰ ਅਤੇ ਰਾਜਬੀਰ ਸਿੰਘ ਤੁੰਗ ਇੱਕ ਹਫਤੇ ਲਈ ਜਰਮਨ,ਸਵਿਸ ਅਤੇ ਇਟਲੀ ਵਿਖੇ ਗਏ ਜਿੱਥੇ ਸਮੂਹ ਸੰਗਤਾਂ ਨੇ 2020 ਦੇ ਹੱਕ ਵਿੱਚ ਭਰਵਾਂ ਹੁੰਗਾਰਾ ਦਿੱਤਾ।ਜਰਮਨ ਅਤੇ ਸਵਿਸ ਤੋਂ ਬਾਅਦ ਸਿੱਖਾਂ ਦਾ ਗੜ ਮੰਨੇ ਜਾਂਦੇ ਇਟਲੀ ਦੇ ਸਮੂਹ ਗੁਰਦੁਆਰਿਆਂ ਵਿੱਚ ਉਪਰੋਕਤ ਸਿੰਘ ਪਹੁੰਚੇ ਗੁਰਦੁਆਰਿਆਂ ਦੀਆਂ ਕਮੇਟੀਆਂ ਅਤੇ ਸੰਗਤਾਂ ਨਾਲ ਮੀਟਿੰਗਾਂ ਕੀਤੀਆਂ।ਸੰਗਤਾਂ ਨੇ ਦਿਲ ਖੋਲ ਕੇ ਰਿਫਰੈਂਡਮ 2020 ਦਾ ਸਾਥ ਦੇਣ ਦਾ ਵਾਅਦਾ ਕੀਤਾ।ਪੈਰਿਸ ਵਿਖੇ ਪਹੁੰਚ ਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪੰਨੂੰ ਨੇ ਕਿਹਾ ਕਿ 7 ਜੁਲਾਈ ਨੂੰ ਫਰਾਂਸ ਦੇ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਵਿਖੇ ਹੋਣ ਵਾਲੀ ਮੀਟਿੰਗ ਚ'ਭਾਰੀ ਤਦਾਦ ਵਿੱਚ ਯੂਰਪ ਭਰ ਤੋਂ ਸੰਗਤ ਸ਼ਮੂਲੀਅਤ ਕਰੇਗੀ।ਉਹਨਾਂ ਹੋਰ ਕਿਹਾ ਕਿ 12 ਅਗਸਤ ਨੂੰ ਯੂ ਕੇ ਦੇ ਟ੍ਰੈਫਲਗਰ ਸਕੇਅਰ ਲੰਡਨ ਵਿਖੇ ਹੋਣ ਵਾਲੇ ਲੰਡਨ ਐਲਾਨਨਾਮਾਂ ਰਿਫਰੈਂਡਮ 2020 ਵਿੱਚ ਜਿੱਥੇ ਦੁਨੀਆਂ ਭਰ ਦੇ ਦੇਸ਼ ਸ਼ਮੂਲੀਅਤ ਕਰ ਰਹੇ ਹਨ ਉੱਥੇ ਯੂਰਪ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਹਾਜ਼ਰੀ ਭਰੇਗੀ।ਉਹਨਾਂ ਕਿਹਾ ਕਿ ਰਿਫਰੈਂਡਮ ਸਾਡਾ ਸਵਿਧਾਨਿਕ ਹੱਕ ਹੈ ਤੇ ਅਸੀਂ ਬਕਾਇਦਾ ਯੂ ਐਨ ਓ ਦੇ ਹੁਕਮਾਂ ਅਨੁਸਾਰ ਕਾਇਦੇ ਕਨੂੰਨ ਵਿੱਚ ਰਹਿ ਕੇ ਆਪਣੇ ਅਜ਼ਾਦ ਰਾਜ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਾਂ।

ਉਹਨਾਂ ਕਿਹਾ ਕਿ ਇਹ ਸਿਰਫ ਸਿੱਖਾਂ ਦੇ ਹੱਕ ਦੀ ਗੱਲ ਨਹੀਂ ਹੈ ਇਸ ਵਿੱਚ ਦੁਨੀਆਂ ਦੇ ਅਮਨ ਪਸੰਦ ਲੋਕ ਸਿੱਖ,ਇਸਾਈ, ਮੁਸਲਿਮ, ਹਿੰਦੂ ਭਾਈਚਾਰਾ ਅਤੇ ਹੋਰ ਧਰਮਾਂ ਦੇ ਲੋਕ ਵੀ ਸ਼ਾਮਲ ਹੋਣਗੇ।