ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰੀ ਰੋਸ ਮੁਜਾਹਰਾ ਕੀਤਾ ਗਿਆ

On: 13 June, 2018

ਜੂਨ 1984 ਦੇ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਰੋਸ ਵਜੋਂ ਭਾਰਤੀ ਹਕੂਮਤ ਦੇ ਖਿਲਾਫ਼ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਦੇ ਪ੍ਰਬੰਧ ਹੇਠ ਫਰਾਂਸ ਦੇ ਸਮੂਹ ਗੁਰਦੁਆਰਿਆਂ ਦੇ ਸਹਿਯੋਗ ਨਾਲ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰੀ ਰੋਸ ਮੁਜਾਹਰਾ ਕੀਤਾ ਗਿਆ
     ਪੈਰਿਸ,12 ਜੂਨ (ਸੁਖਵੀਰ ਸਿੰਘ ਕੰਗ) ਜੂਨ 1984 ਦੇ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਰੋਸ ਵਜੋਂ 10 ਜੂਨ ਐਤਵਾਰ ਨੂੰ ਸ਼ਾਮ ਤਿੰਨ ਵਜੇ ਤੋਂ ਛੇ ਵਜੇ ਤੱਕ ਟੂਰ ਫੀਅਲ ਟਾਵਰ ਤੇ ਤਰੋਕਾਦਰੋ ਸਟਾਪ ਤੇ ਭਾਰਤੀ ਜਾਲਮ ਹਕੂਮਤ ਦੇ ਖਿਲਾਫ਼ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਦੇ ਪ੍ਰਬੰਧ ਹੇਠ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਲੁ-ਬੁਰਜੇ, ਗੁਰਦੁਆਰਾ ਸੱਚਖੰਡ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਬੌਂਦੀ,ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਲਾਕੋਰਨੇਵ ਦੇ ਸਹਿਯੋਗ ਨਾਲ ਭਾਰੀ ਰੋਸ ਮੁਜਾਹਰਾ ਕੀਤਾ ਗਿਆ।ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਫਰਾਂਸ ਦੇ ਨੌਜਵਾਨਾਂ, ਬਜੁਰਗਾਂ, ਬੀਬੀਆਂ, ਬੱਚਿਆਂ-ਬੱਚੀਆਂ ਨੇ ਹਾਜਰੀ ਭਰੀ।ਇਸ ਸਮੇਂ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਲੁ-ਬੁਰਜੇ, ਗੁਰਦੁਆਰਾ ਸੱਚਖੰਡ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਬੌਂਦੀ,ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਲਾਕੋਰਨੇਵ ਦੀਆਂ ਪ੍ਰਬੰਧਕ ਕਮੇਟੀਆਂ ਦੇ ਸੇਵਾਦਾਰਾਂ ਨੇ ਜਿੱਥੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਉੱਥੇ ਭਾਰਤੀ ਹਕੂਮਤ ਵੱਲੋਂ ਘੱਟ ਗਿਣਤੀਆਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਟੱਪ ਚੁੱਕੇ ਜੁਲਮਾਂ ਦੀ ਹੱਦ ਨੂੰ ਰੱਜ ਕੇ ਕੋਸਿਆ ਗਿਆ ਅਤੇ ਕਿਹਾ ਕਿ ਜਿੰਨਾ ਚਿਰ ਸਾਡਾ ਆਪਣਾ ਘਰ ਖਾਲਸਾ ਰਾਜ ਖਾਲਿਸਤਾਨ ਨਹੀਂ ਬਣ ਜਾਂਦਾ ਓਨਾ ਚਿਰ ਸਾਡੀ ਅਤੇ ਸਾਡੀਆਂ ਪੀੜੀਆਂ ਦੀ ਏਦਾਂ ਹੀ ਖੱਜਲ ਖੁਆਰੀ ਹੁੰਦੀ ਰਹੇਗੀ।ਉਹਨਾਂ ਕਿਹਾ ਕਿ 93% ਸ਼ਹੀਦੀਆਂ ਦੇ ਕੇ ਦੂਸਰਿਆਂ ਨੂੰ ਰਾਜ ਦਿਵਾਉਣ ਵਾਲੇ ਅੱਜ ਖੁਦ ਗੁਲਾਮ ਹੋਏ ਪਏ ਹਨ।ਇਸ ਸਮੇਂ ਭਾਈ ਸ਼ਿੰਗਾਰਾ ਸਿੰਘ ਮਾਨ, ਭਾਈ ਰਘਬੀਰ ਸਿੰਘ ਕੁਹਾੜ, ਭਾਈ ਚੈਨ ਸਿੰਘ,ਭਾਈ ਸ਼ਮਸ਼ੇਰ ਸਿੰਘ ਅੰਮ੍ਰਿਤਸਰ, ਭਾਈ ਧਰਮਵੀਰ ਸਿੰਘ,ਭਾਈ ਜਸਵਿੰਦਰ ਸਿੰਘ ਪਾਸਲਾ,ਭਾਈ ਰਣਜੀਤ ਸਿੰਘ, ਭਾਈ ਸਤਨਾਮ ਸਿੰਘ,ਭਾਈ ਇਕਬਾਲ ਸਿੰਘ ਭੱਟੀ,ਭਾਈ ਲਾਡੀ,ਭਾਈ ਮਹਿੰਦਰ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਬਸੰਤ ਸਿੰਘ ਪੰਜਹੱਥਾ,ਭਾਈ ਦਵਿੰਦਰ ਸਿੰਘ, ਭਾਈ ਪ੍ਰਿਥੀਪਾਲ ਸਿੰਘ ਵਰਿਆਣਾ,ਭਾਈ ਦਵਿੰਦਰ ਸਿੰਘ ਘੁੰਮਣ,ਦਾਸ ਸੁਖਵੀਰ ਸਿੰਘ ਕੰਗ, ਭਾਈ ਸਵਿੰਦਰ ਸਿੰਘ,ਭਾਈ ਕਸ਼ਮੀਰ ਸਿੰਘ,ਭਾਈ ਸੁਖਜਿੰਦਰ ਸਿੰਘ, ਭਾਈ ਰਾਜਬੀਰ ਸਿੰਘ ਤੁੰਗ ਅਦਿ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।ਇਸ ਸਮੇਂ ਫਰਾਂਸ ਦੇ ਜੰਮਪਲ ਨੌਜਵਾਨ ਬੱਚੇ ਬੱਚੀਆਂ ਵੱਲੋਂ ਵੀ ਰੋਸ ਮੁਜਾਹਰੇ ਵਿੱਚ ਫਰੈਂਚ ਭਾਸ਼ਾ ਵਿੱਚ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ।ਇਸ ਸਮੇਂ ਸਮੂਹ ਬੁਲਾਰਿਆਂ ਵੱਲੋਂ ਜੂਨ 1984 ਦੇ ਕਾਤਲਾਂ ਨੂੰ ਸਜਾ ਦਿਵਾਉਣ ਅਤੇ ਖਾਲਿਸਤਾਨ ਦੀ ਪੁਰਜੋਰ ਮੰਗ ਕੀਤੀ ਗਈ। ਇਸ ਸਮੇਂ ਭਾਈ ਜਤਿੰਦਰ ਸਿੰਘ ਨੂਰਪੁਰੀ ਦੇ ਢਾਡੀ ਜਥੇ ਨੇ ਵੀ ਜੋਸ਼ੀਲੀਆਂ ਵਾਰਾਂ ਨਾਲ ਹਾਜਰੀ ਭਰੀ ਗਈ। ਜੂਨ 1984 ਦੇ ਸਾਕਾ ਨੀਲਾ ਤਾਰਾ ਤੀਸਰਾ ਘੱਲੂਘਾਰਾ ਵਾਪਰੇ ਨੂੰ ਸਾਢੇ ਤਿੰਨ ਦਹਾਕੇ ਬੀਤ ਜਾਣ ਦੇ ਬਾਅਦ ਵੀ ਭਾਰਤੀ ਹਕੂਮਤ ਵੱਲੋਂ ਦਿੱਤੇ ਗਹਿਰੇ ਜਖ਼ਮਾਂ ਦੀ ਪੀੜ ਅੱਜ ਵੀ ਓਨੀ ਹੈ ਜਿੰਨੀ ਅੱਜ ਤੋਂ 34 ਸਾਲ ਪਹਿਲਾਂ ਸੀ । ਭਾਰਤੀ ਹਿੰਦੂਤਤਵੀ ਸਰਕਾਰ ਦੇ ਕਿਸੇ ਵੀ ਮੰਤਰੀ ਜਾਂ ਪ੍ਰਧਾਨ ਮੰਤਰੀ ਨੇ ਸਿੱਖਾਂ ਦੀ ਇਸ ਪੀੜ ਨੂੰ ਘਟਾਉਣ  ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਜੋ ਵੀ ਸਰਕਾਰ ਆਈ ਉਸ ਨੇ ਬਲਦੀ ਤੇ ਤੇਲ ਹੀ ਪਾਇਆ। ਅਖ਼ੀਰ ਵਿੱਚ ਗੁਰਦੁਆਰਾ ਸਿੰਘ ਸਭਾ ਫਰਾਂਸ ਬੋਬੀਨੀ ਦੀ ਪ੍ਰਬੰਧਕ ਕਮੇਟੀ ਵੱਲੋਂ ਰੋਸ ਮੁਜਾਹਰੇ ਵਿੱਚ ਪਹੁੰਚੀਆਂ ਸਮੂਹ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।