ਰਿਫਰੈਂਡਰਮ 2020 ਖਾਲਸਾ ਰਾਜ ਦੀ ਪ੍ਰਾਪਤੀ ਦਾ ਲੀਗਲ ਤੇ ਸੌਖਾ ਤਰੀਕਾ-ਭਾਈ ਪੈਡਰੋ

On: 21 June, 2018

   

ਪੈਰਿਸ,20 ਜੂਨ (ਸੁਖਵੀਰ ਸਿੰਘ ਕੰਗ) ਕੋਈ ਵੀ ਕੌਮ ਆਪਣੇ ਰਾਜ ਦੀ ਪ੍ਰਾਪਤੀ ਲਈ ਵੱਖ ਵੱਖ ਤਰੀਕੇ ਆਪਣਾ ਕੇ ਆਪਣਾ ਰਾਜ ਪ੍ਰਾਪਤ ਕਰਨ ਦੀ ਕੋਸਿ਼ਸ਼ ਕਰਦੀ ਹੈ ਉਸ ਵਿੱਚ ਉਹ ਕਿੰਨਾ ਸਫਲ ਹੁੰਦੀ ਹੈ ਇਹ ਉਸ ਤਰੀਕੇ ਦੀ ਅਖੀਰਲੀ ਪੌੜੀ ਚੜ੍ਹ ਕੇ ਪਤਾ ਲਗਦਾ ਹੈ। ਸਿੱਖ ਭਾਰਤ ਵਿੱਚ ਘੱਟ ਗਿਣਤੀ ਹੋਣ ਕਰਕੇ ਰਾਜਨੀਤਕ ਤੌਰ ਤੇ ਸਫ਼ਲ ਨਹੀਂ ਹੋ ਸਕਦੇ ਫਿਰ ਸਿੱਖਾਂ ਅਤੇ ਪੰਜਾਬੀਆਂ ਨੇ ਵੀ ਆਪਣਾ ਖੁਸਿਆ ਖਾਲਸਾ ਰਾਜ ਪ੍ਰਾਪਤ ਕਰਨ ਲਈ ਹਥਿਆਰਬੰਦ ਸੰਘਰਸ਼ ਲੜਿਆ ਅਤੇ ਲੜ ਰਹੇ ਹਨ ਉਸ ਵਿੱਚ ਅਸੀਂ ਕਾਫੀ ਹੱਦ ਤੱਕ ਸਫ਼ਲ ਹੋਏ ਜਿਸ ਦਾ ਸਿੱਟਾ ਰਿਫਰੈਂਡਰਮ 2020 ਨਿਕਲਿਆ।ਰਿਫਰੈਂਡਰਮ 2020 ਦੀ ਸ਼ੁਰੂਆਤ ਹੋਈ ਨੂੰ ਕਰੀਬ ਅੱਧਾ ਦਹਾਕਾ ਬੀਤ ਚੱੁਕਿਆ ਹੈ ਅਤੇ ਸਿੱਖ ਫਾਰ ਜਸਟਿਸ ਵੱਲੋਂ ਬੜੀ ਧੀਮੀ ਗਤੀ ਨਾਲ ਆਪਣੀ ਕਾਰਵਾਈ ਜਾਰੀ ਸੀ ਜਿਸ ਕਰਕੇ ਲੋਕਾਂ ਦੇ ਮਨ੍ਹਾਂ ਵਿੱਚ ਇਹ ਭੁਲੇਖਾ ਪੈ ਗਿਆ ਸੀ ਕਿ ਸ਼ਇਦ ਇਹ ਸਫ਼ਲ ਹੋਣ ਜਾਂ ਨਾ।ਇਸ ਕਰਕੇ ਲੋਕਾਂ ਵੱਲੋਂ ਬਹੁਤੀ ਦਿਲਚਪਸੀ ਨਹੀਂ ਵਿਖਾਈ ਜਾ ਰਹੀ ਸੀ।ਪਰ ਸਿੱਖ ਫਾਰ ਜਸਟਿਸ ਦਾ ਮੰਨਣਾ ਹੈ ਕਿ ਗਤੀ ਧੀਮੀ ਨਹੀਂ ਸੀ ਸਾਡਾ ਤਰੀਕਾ ਹੀ ਇਹ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਫਰਾਂਸ ਨਿਵਾਸੀ ਸਿੱਖ ਆਗੂ ਭਾਈ ਕਰਮਜੀਤ ਸਿੰਘ ਪੈਡਰੋ ਨੇ ਕੀਤਾ।ਉਹਨਾਂ ਕਿਹਾ ਕਿ ਰਿਫਰੈਂਡਰਮ 2020 ਵਿੱਚ ਦੋ ਸਾਲ ਦਾ ਸਮਾਂ ਬਾਕੀ ਰਹਿ ਗਿਆ ਹੈ ਅਤੇ ਲੋਕ ਲਹਿਰ ਬਣਨੀ ਸ਼ੁਰੂ ਹੋ ਗਈ ਹੈ ਪਿਛਲੇ ਕੁਝ ਦਿਨਾਂ ਤੋਂ ਸ਼ੋਸ਼ਲ ਮੀਡੀਏ ਅਤੇ ਇਲੈਕਟੋਨਿਕ ਮੀਡੀਏ ਤੇ ਰਿਫਰੈਂਡਰਮ 2020 ਦੀ ਭਾਰੀ ਚਰਚਾ ਹੈ। ਉਹਨਾਂ ਕਿਹਾ ਕਿ ਇਸ ਵਾਰ ਵੱਖਰਾ ਹੀ ਵੇਖਣ ਨੂੰ ਮਿਲ ਰਿਹਾ ਹੈ ਕਿ ਇਹ ਲਹਿਰ ਪਬਲਿਕ ਤੋਂ ਨਹੀਂ ਬਲਕਿ ਉਪਰਲੀ ਰਾਜਨੀਤਕ ਸਫਾ ਤੋਂ ਸ਼ੁਰੀ ਹੋ ਰਹੀ ਹੈ।ਉਹਨਾਂ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਜਦ ਵੀ ਸ਼ੋਸ਼ਲ ਮੀਡੀਏ ਅਤੇ ਇਲੈਕਟੋਨਿਕ ਮੀਡੀਏ ਉਪਰ 2020 ਦੀ ਡਿਬੇਟ ਚਲਦੀ ਹੈ ਜਾਂ ਕੋਈ ਗੱਲਬਾਤ ਹੁੰਦੀ ਹੈ ਤਾਂ ਉਸ ਉਪਰ ਹਜਾਰਾਂ ਦੀ ਗਿਣਤੀ ਵਿੱਚ 2020 ਦੇ ਹੱਕ ਵਿੱਚ ਹੀ ਕੁਮਿੰਟ ਵੇਖਣ ਸੁਣਨ ਨੂੰ ਮਿਲਦੇ ਹਨ।ਉਹਨਾਂ ਕਿਹਾ ਕਿ ਅਜੇ ਦੋ ਸਾਲ ਦਾ ਸਮਾਂ ਬਾਕੀ ਹੈ ਜੇਕਰ ਏਸੇ ਤਰ੍ਹਾਂ ਇਹ ਲਹਿਰ ਚਲਦੀ ਰਹੇ ਤਾਂ ਆਉਂਦੇ ਦੋ ਸਾਲ ਤੱਕ ਇਹ ਲਹਿਰ ਦੁਨੀਆਂ ਦੀ ਸਭ ਤੋਂ ਤਾਕਤਵਰ ਲਹਿਰ ਉਭਰ ਕੇ ਸਾਹਮਣੇ ਆਵੇਗੀ ਜਿਸ ਵਿੱਚ ਅਮਨ ਪਸੰਦ ਲੋਕ ਸਿੱਖ, ਇਸਾਈ, ਮੁਸਲਿਮ,ਹਿੰਦੂ ਭਾਈਚਾਰਾ ਅਤੇ ਹੋਰ ਧਰਮਾਂ ਦੇ ਲੋਕ ਵੀ ਸ਼ਾਮਲ ਹੋਣਗੇ।ਗੁਰਪਤਵੰਤ ਸਿੰਘ ਪੰਨੂੰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਗਈ ਸੀ ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਰਿਫਰੈਂਡਰਮ 2020 ਕੋਈ ਚੀਜ਼ ਨਹੀਂ ਹੈ ਭਾਈ ਪੈਡਰੋ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਬਾਰੇ ਕੁਝ ਵੀ ਕਿਹਾ ਜਾਣਾ ਲਹਿਰ ਦਾ ਇੱਕ ਹਿੱਸਾ ਹੈ।