ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬ ਪੰਜਾਬ ਰਿਫਰੈਂਡਰਮ 2020 ਖਾਲਸਾ ਰਾਜ ਦੀ ਪ੍ਰਾਪਤੀ ਲਈ ਜਦੋ ਜਹਿਦ ਕਰ ਰਹੀ ਜਥੇਬੰਦੀ ਸਿੱਖ ਫਾਰ ਜਸਟਿਸ ਦੀ ਹਮਾਇਤ ਚ

On: 23 June, 2018

ਫਰਾਂਸ ਦੇ ਸਮੂਹ ਗੁਰਦੁਆਰਾ ਸਾਹਿਬ ਪੰਜਾਬ ਰਿਫਰੈਂਡਰਮ 2020 ਖਾਲਸਾ ਰਾਜ ਦੀ ਪ੍ਰਾਪਤੀ ਲਈ ਜਦੋ ਜਹਿਦ ਕਰ ਰਹੀ ਜਥੇਬੰਦੀ ਸਿੱਖ ਫਾਰ ਜਸਟਿਸ ਦੀ ਹਮਾਇਤ ਚ
    ਪੈਰਿਸ,23 ਜੂਨ (ਸੁਖਵੀਰ ਸਿੰਘ ਕੰਗ) ਕੋਈ ਵੀ ਕੌਮ ਆਪਣੇ ਰਾਜ ਦੀ ਪ੍ਰਾਪਤੀ ਲਈ ਵੱਖ ਵੱਖ ਤਰੀਕੇ ਆਪਣਾ ਕੇ ਆਪਣਾ ਰਾਜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੀ ਹੈ ਉਸ ਵਿੱਚ ਉਹ ਕਿੰਨਾ ਸਫਲ ਹੁੰਦੀ ਹੈ ਇਹ ਉਸ ਤਰੀਕੇ ਦੀ ਅਖੀਰਲੀ ਪੌੜੀ ਚੜ੍ਹ ਕੇ ਪਤਾ ਲਗਦਾ ਹੈ। ਸਿੱਖ ਭਾਰਤ ਵਿੱਚ ਘੱਟ ਗਿਣਤੀ ਹੋਣ ਕਰਕੇ ਰਾਜਨੀਤਕ ਤੌਰ ਤੇ ਸਫ਼ਲ ਨਹੀਂ ਹੋ ਰਹੇ ਸਨ ਫਿਰ ਸਿੱਖਾਂ ਅਤੇ ਪੰਜਾਬੀਆਂ ਨੇ ਵੀ ਆਪਣਾ ਖੁਸਿਆ ਖਾਲਸਾ ਰਾਜ ਪ੍ਰਾਪਤ ਕਰਨ ਲਈ ਹਥਿਆਰਬੰਦ ਸੰਘਰਸ਼ ਲੜਿਆ ਅਤੇ ਕਾਫੀ ਹੱਦ ਤੱਕ ਸਫ਼ਲ ਹੋਏ ਜਿਸ ਦਾ ਸਿੱਟਾ ਪੰਜਾਬ ਰਿਫਰੈਂਡਰਮ 2020 ਨਿਕਲਿਆ। ਰਿਫਰੈਂਡਰਮ 2020 ਦੀ ਸ਼ੁਰੂਆਤ ਹੋਈ ਨੂੰ ਕਰੀਬ ਅੱਧਾ ਦਹਾਕਾ ਬੀਤ ਚੁੱਕਿਆ ਹੈ ਅਤੇ ਸਿੱਖ ਫਾਰ ਜਸਟਿਸ ਵੱਲੋਂ ਬੜੀ ਧੀਮੀ ਗਤੀ ਨਾਲ ਆਪਣੀ ਕਾਰਵਾਈ ਜਾਰੀ ਸੀ ਜਿਸ ਕਰਕੇ ਲੋਕਾਂ ਦੇ ਮਨ੍ਹਾਂ ਵਿੱਚ ਇਹ ਭੁਲੇਖਾ ਪੈ ਗਿਆ ਸੀ ਕਿ ਸ਼ਇਦ ਇਹ ਸਫ਼ਲ ਹੋਣ ਜਾਂ ਨਾ । ਇਸ ਕਰਕੇ ਲੋਕਾਂ ਵੱਲੋਂ ਬਹੁਤੀ ਦਿਲਚਪਸੀ ਨਹੀਂ ਵਿਖਾਈ ਜਾ ਰਹੀ ਸੀ । ਪਰ ਸਿੱਖ ਫਾਰ ਜਸਟਿਸ ਦਾ ਮੰਨਣਾ ਹੈ ਕਿ ਗਤੀ ਧੀਮੀ ਨਹੀਂ ਸੀ ਸਾਡਾ ਤਰੀਕਾ ਹੀ ਇਹ ਹੈ।ਹੁਣ ਜਦੋਂ ਰਿਫਰੈਂਡਰਮ 2020 ਵਿੱਚ ਦੋ ਸਾਲ ਦਾ ਸਮਾਂ ਬਾਕੀ ਰਹਿ ਗਿਆ ਹੈ ਤਾਂ ਸਿੱਖ ਫਾਰ ਜਸਟਿਸ ਵੱਲੋਂ ਅੰਤਰਰਾਸ਼ਟਰੀ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿਤਾ ਗਿਆ ਹੈ ਅਤੇ ਸੰਸਾਰ ਭਰ ਦੇ ਵੱਖ ਵੱਖ ਦੇਸ਼ਾਂ ਵਿੱਚ ਜਾ ਕੇ ਜਮੀਨੀ ਪੱਧਰ ਤੇ ਆਪਣਾ ਘਰ ਬਾਰ ਛੱਡ ਕੇ ਕੰਮ ਕਰ ਰਹੇ ਹਨ। ਜਥੇਬੰਦੀ ਦੇ ਨੁੰਮਾਇੰਦਿਆਂ ਦੀ ਯੂਰਪ ਵਿੱਚ ਵੀ ਆਮਦ ਹੋ ਚੁੱਕੀ ਹੈ ਅਤੇ ਫਰਾਂਸ ਦੇ ਸਿੰਘ ਸਭਾ ਪੈਰਿਸ ਫਰਾਂਸ ਬੋਬੀਨੀ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਲੁਬੁਰਜ਼ੇ, ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇਵਾਲੇ ਲਾ ਕੋਰਨੇਵ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਵਨ  ਪੈਰਿਸ ਲਾ ਕੋਰਨੇਵ ਅਤੇ ਗੁਰਦੁਆਰਾ ਸੱਚਖੰਡ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬੌਂਦੀ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਵਿਸ਼ੇਸ਼ ਤੌਰ ਤੇ ਮੀਟਿੰਗਾਂ ਹੋਈਆਂ।ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਮਨਾਂ ਦੇ ਭੁਲੇਖੇ ਕੱਢਣ ਵਾਸਤੇ ਹਰ ਤਰ੍ਹਾਂ ਦੇ ਸਵਾਲ ਕੀਤੇ ਜਿਸ ਨਾਲ ਕਿ ਉਹਨਾਂ ਦੇ ਹਰ ਤਰ੍ਹਾਂ ਦੇ ਸ਼ੰਕੇ ਨਿਵਿਰਤ ਹੋ ਸਕਣ।ਇਸ ਸਮੇਂ ਜਥੇਬੰਦੀ ਦੇ ਅਵਤਾਰ ਸਿੰਘ ਪੰਨੂੰ, ਸ: ਸੁਖਵਿੰਦਰ ਸਿੰਘ ਠਾਣਾ ਅਤੇ ਜਸਬੀਰ ਸਿੰਘ ਨੇ ਜਿੱਥੇ ਬੜੇ ਵਿਸਥਾਰ ਨਾਲ ਸਵਾਲਾਂ ਦੇ ਜਵਾਬ ਦਿਤੇ ਅਤੇ ਕਿਹਾ ਕਿ ਇਸ ਵਿੱਚ ਕਿਸੇ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਯੂ ਐਨ ਓ ਦੇ ਕਨੂੰਨ ਮੁਤਾਬਿਕ ਇਹ ਸਾਡਾ ਹੱਕ ਹੈ ਅਤੇ ਖਾਲਸਾ ਰਾਜ ਦੀ ਪ੍ਰਾਪਤੀ ਦਾ ਲੀਗਲ ਤਰੀਕਾ ਹੈ । ਉਹਨਾਂ ਕਿਹਾ ਕਿ ਲੋਕ ਲਹਿਰ ਬਣਨੀ ਸ਼ੁਰੂ ਹੋ ਗਈ ਹੈ ਪਿਛਲੇ ਕੁਝ ਦਿਨਾਂ ਤੋਂ ਸ਼ੋਸ਼ਲ ਮੀਡੀਏ ਅਤੇ ਇਲੈਕਟੋਨਿਕ ਮੀਡੀਏ ਤੇ ਰਿਫਰੈਂਡਰਮ 2020 ਦੀ ਭਾਰੀ ਚਰਚਾ ਹੈ। ਉਹਨਾਂ ਕਿਹਾ ਕਿ ਇਹ ਲਹਿਰ ਪਬਲਿਕ ਤੋਂ ਨਹੀਂ ਬਲਕਿ ਉਪਰਲੀ ਰਾਜਨੀਤਕ ਸਫਾ ਤੋਂ ਸ਼ੁਰੂ ਹੋਵੇਗੀ। ਉਹਨਾਂ ਕਿਹਾ ਕਿ ਕੁਝ ਦਿਨਾਂ ਤੋਂ ਜਦ ਵੀ ਸ਼ੋਸ਼ਲ ਮੀਡੀਏ ਅਤੇ ਇਲੈਕਟੋਨਿਕ ਮੀਡੀਏ ਉਪਰ 2020 ਦੀ ਡਿਬੇਟ ਚਲਦੀ ਹੈ ਜਾਂ ਕੋਈ ਗੱਲਬਾਤ ਹੁੰਦੀ ਹੈ ਤਾਂ ਉਸ ਉਪਰ ਹਜਾਰਾਂ ਦੀ ਗਿਣਤੀ ਵਿੱਚ 2020 ਦੇ ਹੱਕ ਵਿੱਚ ਹੀ ਕੁਮਿੰਟ ਵੇਖਣ ਸੁਣਨ ਨੂੰ ਮਿਲ ਰਹੇ ਹਨ । ਉਹਨਾਂ ਕਿਹਾ ਕਿ ਅਜੇ ਦੋ ਸਾਲ ਦਾ ਸਮਾਂ ਬਾਕੀ ਹੈ ਜੇਕਰ ਏਸੇ ਤਰ੍ਹਾਂ ਇਹ ਲਹਿਰ ਚਲਦੀ ਰਹੀ ਤਾਂ ਆਉਂਦੇ ਦੋ ਸਾਲ ਤੱਕ ਇਹ ਲਹਿਰ ਦੁਨੀਆਂ ਦੀ ਸਭ ਤੋਂ ਤਾਕਤਵਰ ਲਹਿਰ ਉਭਰ ਕੇ ਸਾਹਮਣੇ ਆਵੇਗੀ ਜਿਸ ਵਿੱਚ ਦੁਨੀਆਂ ਦੇ ਅਮਨ ਪਸੰਦ ਲੋਕ ਸਿੱਖ, ਇਸਾਈ, ਮੁਸਲਿਮ, ਹਿੰਦੂ ਭਾਈਚਾਰਾ ਅਤੇ ਹੋਰ ਧਰਮਾਂ ਦੇ ਲੋਕ ਵੀ ਸ਼ਾਮਲ ਹੋਣਗੇ । ਜਥੇਬੰਦੀ ਦੇ ਕਨੂੰਨੀ ਕਾਰਵਾਈ ਕਮੇਟੀ ਦੇ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਗਈ ਸੀ ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਰਿਫਰੈਂਡਰਮ 2020 ਕੋਈ ਚੀਜ਼ ਨਹੀਂ ਹੈ ਮੁੱਖ ਮੰਤਰੀ ਵੱਲੋਂ ਇਸ ਬਾਰੇ ਕੁਝ ਵੀ ਕਿਹਾ ਜਾਣਾ ਲਹਿਰ ਦਾ ਇੱਕ ਹਿੱਸਾ ਹੈ।
     7 ਜੁਲਾਈ 2018 ਨੂੰ ਯੂਰਪ ਦੀਆਂ ਸਾਰੀਆਂ ਸੰਗਤਾਂ, ਸਾਰੇ ਗੁਰੂਘਰਾਂ ਅਤੇ ਸਮੂਹ ਜਥੇਬੰਦੀਆਂ ਨੂੰ ਮੀਟਿੰਗ ਸੱਦਾ ਦਾ ਦਿਤਾ ਜਾ ਰਿਹਾ ਹੈ ਕਿ 7 ਜੁਲਾਈ ਨੂੰ ਪੈਰਿਸ ਵਿੱਚ ਪਹੁੰਚ ਕਿ ਸਾਰੇ ਰਲਮਿਲ ਕਿ ਪੰਜਾਬ ਰਿਫਰੈਂਡਰਮ 2020, ਵਿਚਾਰ ਸਾਝੀ ਵਿਚਾਰ ਕਰੀਏ ਕਿ 2020 ਹੈ ਕੀ ।