ਅਗਲੇ ਸਾਲ ਲਈ ਅਮਿੱਟ ਯਾਦਾਂ ਛੱਡਦਾ ਹੋਇਆ ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ ਪਹਿਲਾ ਕਬੱਡੀ ਟੂਰਨਾਂਮੈਂਟ ਸਫ਼ਲਤਾ ਪੂਰਵਕ ਸੰਪੰਨ

On: 11 July, 2011

ਪੈਰਿਸ, (ਸੁੱਖਵੀਰ ਸਿੰਘ ਕੰਗ) ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਫਰਾਂਸ ਵੱਲੋਂ ਕਰਵਾਇਆ ਗਿਆ ਪਹਿਲਾ ਕਬੱਡੀ ਟੂਰਨਾਂਮੈਂਟ ਅਗਲੇ ਸਾਲ ਲਈ ਅਮਿੱਟ ਯਾਦਾਂ ਛੱਡਦਾ ਹੋਇਆ ਸਫ਼ਲਤਾ ਪੂਰਵਕ ਸੰਪੰਨ ਹੋਇਆ।ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਦਰਸ਼ਕਾਂ ਨੇ ਕਬੱਡੀ ਮੈਚਾਂ ਦਾ ਅਨੰਦ ਮਾਣਿਆਂ ਅਤੇ ਦਰਸ਼ਕਾਂ ਨੇ ਤਾੜੀਆਂ ਨਾਲ ਅਤੇ ਯੂਰੋ ਦੇ ਕੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ।ਦੁਪਿਹਰ 12 ਵਜੇ ਮੈਚਾਂ ਦੀ ਸ਼ੁਰੂਆਤ ਲਈ ਬਾਬਾ ਰਣਜੀਤ ਸਿੰਘ ਅੰਬਾਲਾ ਵੱਲੋਂ ਗੁਰੂ ਮਹਾਂਰਾਜ ਅੱਗੇ ਅਰਦਾਸ ਕੀਤੀ ਗਈ ਅਤੇ ਗੁਰੂ ਕੀ ਦੇਗ਼ ਵਰਤਾਈ ਗਈ। ਇਸ ਤੋਂ ਉਪਰੰਤ ਚੜ੍ਹਦੀ ਕਲਾ ਸਪੋਰਟਸ ਕਲੱਬ ਬੈਲਜੀਅਤੇ ਯੰਗ ਸਪੋਰਟਸ ਕਲੱਬ ਇਟਲੀ ਦੀ 70 ਕਿਲੋ ਟੀਮਾਂ ਦਾ ਮੈਚ ਕਰਵਾਇਆ ਗਿਆ। ਖਿਡਾਰੀਆਂ ਨੇ ਬਹੁਤ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਯੰਗ ਸਪੋਰਟਸ ਕਲੱਬ ਇਟਲੀ ਨੇ ਚੜ੍ਹਦੀ ਕਲਾ ਸਪੋਰਟਸ ਕਲੱਬ ਬੈਲਜੀਨੂੰ 9 ਅੰਕਾਂ ਦੇ ਫ਼ਰਕ ਨਾਲ ਹਰਾਇਆ। ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਫਰਾਂਸ ਦੀ 70 ਕਿਲੋ ਟੀਮ ਨੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬੈਲਜੀਨੂੰ15 ਅੰਕਾਂ ਦੇ ਫ਼ਰਕ ਨਾਲ ਹਰਾਇਆ। 70 ਕਿਲੋ ਟੀਮਾਂ ਦਾ ਫਾਈਨਲ ਮੈਚ ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਫਰਾਂਸ ਅਤੇ ਯੰਗ ਸਪੋਰਟਸ ਕਲੱਬ ਇਟਲੀ ਵਿਚਕਾਰ ਖੇਡਿਆ ਗਿਆ ਅਤੇ ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਫਰਾਂਸ ਜੇਤੂ ਰਹੀ।

ਇਸ ਸਮੇਂ ਵੀਲਪਾਂਥ ਦੇ ਡਾਇਰੈਕਟਰ ਸਪੋਰਟ ਦੀਦੀਏ ਸਾਬੀਨੋ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।ਉਹਨਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਮੈਂ ਆਪਣੀ ਜਿੰਦਗੀ ਵਿੱਚ ਪਹਿਲੀ ਵਾਰ ਪੰਜਾਬੀਆਂ ਦਾ ਪ੍ਰੋਗਰਾਮ ਦੇਖਿਆ ਹੈ ਅਤੇ ਏਨਾ ਖੁਸ਼ ਹੋਇਆ ਹਾਂ ਕਿ ਇਤਨੇ ਡਸਿਪਲਨ ਵਿੱਚ ਏਨੀ ਦੁਨੀਆਂ ਇਕੱਠੀ ਹੋਈ ਹੈ ਮੈਂ ਇਸ ਗੱਲ ਦੀ ਦਾਦ ਦਿੰਦਾ ਹਾਂ ਕਿ ਪੰਜਾਬੀਓ ਤੁਸੀਂ ਬੜੇ ਬਹਾਦੁਰ ਹੋ।ਇਸ ਸਮੇਂ ਉਹਨਾਂ ਨੂੰ ਕੱਪ ਦੇ ਕੇ ਸਨਮਾਨ ਕੀਤਾ ਗਿਆ। ਓਪਨ ਟੀਮਾਂ ਵਿੱਚ ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਫਰਾਂਸ,ਪੰਜਾਬ ਸਪੋਰਟਸ ਕਲੱਬ ਫਰਾਂਸ,ਐਨ ਆਰ ਆਈ ਸਪੋਰਟਸ ਕਲੱਬ ਬੈਲਜੀਪੰਜਾਬ ਸਪੋਰਟਸ ਕਲੱਬ ਹਾਲੈਂਡ,ਸ਼ੇਰੇ ਪੰਜਾਬ ਸਪੋਰਟਸ ਕਲੱਬ ਬੈਲਜੀਆਦਿ ਟੀਮਾਂ ਨੇ ਭਾਗ ਲਿਆ।ਓਪਨ ਟੀਮਾਂ ਦਾ ਫਾਈਨਲ ਮੈਚ ਐਨ ਆਰ ਆਈ ਸਪੋਰਟਸ ਕਲੱਬ ਬੈਲਜੀਅਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਬੈਲਜ਼ੀਅਮ ਵਿਚਕਾਰ ਖੇਡਿਆ ਗਿਆ ਸ਼ੇਰੇ ਪੰਜਾਬ ਸਪੋਰਟਸ ਕਲੱਬ ਬੈਲਜੀਨੇ ਐਨਆਰ ਆਈ ਸਪੋਰਟਸ ਕਲੱਬ ਬੈਲਜੀਨੂੰ ਹਰਾਇਆ ਅਤੇ ਕੱਪ ਤੇ ਕਬਜ਼ਾ ਕੀਤਾ।ਇਹ ਮੈਚ ਬੜਾ ਹੀ ਰੋਮੈਟਿਕ ਸੀ ਦਰਸ਼ਕਾਂ ਨੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਜਿੱਥੇ ਤਾੜੀਆਂ ਦਾ ਮੀਂਹ ਵਰਸਾਇਆ ਉੱਥੇ ਖਿਡਾਰੀਆਂ ਦੇ ਉੱਤੇ ਯੂਰੋਆਂ ਦਾ ਵੀ ਮੀਂਹ ਵਰਸਾਇਆ।ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਫਰਾਂਸ ਦੀ ਸਮੂਹ ਪ੍ਰਬੰਧਕ ਕਮੇਟੀ ਕਰਮਜੀਤ ਸਿੰਘ ਪੈਡਰੋ,ਬਸੰਤ ਸਿੰਘ ਪੰਜਹੱਥਾ, ਹਰਜੀਤ ਸਿੰਘ ਗੁਰਦਾਸਪੁਰ,ਲਖਬੀਰ ਸਿੰਘ ਸਿੱਧੂ,ਬਲਕਾਰ ਸਿੰਘ ਸਿੱਧੂ,ਰਣਬੀਰ ਸਿੰਘ ਮਿਨਹਾਸ,ਮੱਖਣ ਸਿੰਘ ਪੁਰੇਵਾਲ,ਰੇਸ਼ਮ ਸਿੰਘ ਪੁਰੇਵਾਲ, ਹਰਜੀਤ ਸਿੰਘ ਪਰਮਾਰ,ਸੁੱਖਵੀਰ ਸਿੰਘ ਕੰਗ,ਸ਼ਿੰਗਾਰਾ ਸਿੰਘ ਮਾਨ,ਪਰਮਿੰਦਰ ਸਿੰਘ ਪਰਹਾਰ,ਮੇਜਰ ਸਿੰਘ ਚੇਅਰਮੈਨ ,ਜਸਵੰਤ ਸਿੰਘ ਭਦਾਸ,ਕੁਲਦੀਪ ਸਿੰਘ ਖਾਲਸਾ,ਗੁਰਸਿਮਰ ਸਿੰਘ ਰੰਧਾਵਾ ਲਿੱਟਾਂ,ਹਰਵਿੰਦਰ ਕੁਮਾਰ ਸਹਿਗਲ ਆਦਿ ਦੀ ਮਿਹਨਤ ਰੰਗ ਲਿਆਈ ਕਿ ਟੂਰਨਾਂਮੈਂਟ ਸਫ਼ਲਤਾ ਪੂਰਵਕ ਸੰਪੰਨ ਹੋਇਆ। ਬੱਬੂ ਜਲੰਧਰੀਆ,ਇੰਦਰਜੀਤ ਸਿੰਘ ਪੱਡਾ ਅਤੇ ਪਰਮਜੀਤ ਸਿੰਘ ਢਿੱਲੋਂ ਨੇ ਆਪਣੀ ਆਪਣੀ ਸੁਰੀਲੀ ਆਵਾਜ਼ ਨਾਲ ਸ਼ਾਇਰੋ ਸ਼ਾਇਰੀ ਨਾਲ ਕੁਮੈਂਟਰੀ ਦੀ ਸੇਵਾ ਨਿਭਾਈ ਅਤੇ ਮੈਚਾਂ ਨੂੰ ਰੋਮੈਂਟਿਕ ਬਣਾਈ ਰੱਖਿਆ।ਗੁਰਿੰਦਰ ਸਿੰਘ ਢੀਂਡਸਾ,ਸੁਰਿੰਦਰਪਾਲ ਸਿੰਘ ਭੰਗੂ,ਚਰਨਾ ਬਿਰਧਨੋ ਆਦਿ ਨੇ ਬੜੇ ਹੀ ਸੁਚੱਜੇ ਢੰਗ ਨਾਲ ਰੈਫ਼ਰੀਆਂ ਦੀ ਸੇਵਾ ਨਿਭਾਈ।ਖਿਡਾਰੀਆਂ ਵਿੱਚ ਸੱਤਾ ਬਾਗੜੀ,ਸੁਖਮਨਦੀਪ ਚੋਹਲਾ ਸਾਹਿਬ,ਸ਼ੁਰਲੀ,ਵਰਿੰਦਰ,ਤਿੰਦੂ ਸੋਹਲ, ਸੋਨੀ ਕੁਲਥਮ, ਮਾਸਟਰ,ਪੱਡਾ,ਲਾਲੀ ਢੱਪਈ,ਬਿੱਟੂ ਢੰਢੋਵਾਲੀਆ,ਰੂਪ ਅੰਮ੍ਰਿਤਸਰ, ਜੋਗਾ, ਗਾਮਾ, ਬਿੱਲੂ, ਸੁਭਾਸ਼ ਆਦਿ ਦੇ ਨਾਂਅ ਵਾਰ ਵਾਰ ਅਨਾਉਂਸ ਹੁੰਦੇ ਰਹੇ।ਇਸ ਸਮੇਂ ਚਾਹ ਪਕੌੜਿਆਂ ਦੀ ਸੇਵਾ ਸਿੱਖ ਮਿਸ਼ਨ ਆਰਗੇਨਾਈਜ਼ੇਸ਼ਨ ਵੱਲੋਂ ਸਾਰਾ ਦਿਨ ਕੀਤੀ ਗਈ।

ਇਸ ਸਮੇਂ ਬਲਵਿੰਦਰ ਸਿੰਘ ਟੌਹੜਾ,ਹਰਮਿੰਦਰ ਸਿੰਘ ਕੱਥੂਨੰਗਲ ,ਬਿਕਰਮਜੀਤ ਸਿੰਘ ਕੱਥੂਨੰਗਲ,ਨਰਿੰਦਰ ਸਿੰਘ ਲਾਡੀ ਆਦਿ ਸਿੱਖ ਮਿਸ਼ਨ ਆਰਗੇਨਾਈਜੇਸ਼ਨ ਦੇ ਮੈਂਬਰ ਸੇਵਾ ਲਈ ਮੌਜੂਦ ਸਨ।ਮੈਚਾਂ ਦੇ ਦੌਰਾਨ ਵਾਰਿਸ ਪੰਜਾਬ ਦੇ ਭੰਗੜਾ ਗਰੁੱਪ ਵੱਲੋਂ ਭੰਗੜੇ ਦੇ ਜੌਹਰ ਦਿਖਾਏ ਗਏ ਅਤੇ ਪੰਜਾਬ ਦੀ ਪ੍ਰਸਿੱਧ ਗਾਇਕਾ ਬੀਬਾ ਸ਼ਰਨ ਚੀਮਾਂ ਅਤੇ ਸੁੱਖਵੀਰ ਕੰਗ ਵੱਲੋਂ ਧਾਰਮਿਕ ਅਤੇ ਪੰਜਾਬੀ ਸੱਭਿਆਚਾਰਕ ਗੀਤਾਂ ਦਾ ਪ੍ਰੋਗਰਾਮ ਕੀਤਾ ਗਿਆ।ਅਰਦਾਸ ਦਾਤਿਆ ਚਰਨਾ ਵਿੱਚ ਤੇਰੇ,ਉਹ ਕਰਮਾਂ ਵਾਲੇ ਹੁੰਦੇ ਜਿਹਨਾਂ ਸਿਰ ਮਾਵਾਂ ਹੁੰਦੀਆਂ ਨੇ ਆਦਿ ਗੀਤ ਗਾ ਕੇ ਸ਼ਰਨ ਚੀਮਾਂ ਨੇ ਵਾਹ ਵਾਹ ਖੱਟੀ ।ਬਲਕਾਰ ਸਿੰਘ ਸਿੱਧੂ,ਲਖਬੀਰ ਸਿੰਘ ਸਿੱਧੂ ਅਤੇ ਗੁਰਸਿਮਰ ਸਿੰਘ ਰੰਧਾਵਾ ਲਿੱਟਾਂ ਵੱਲੋਂ ਓਪਨ ਜੇਤੂ ਟੀਮ ਨੂੰ 3100 ਯੂਰੋ ਦਾ ਨਗਦ ਇਨਾਮ ਦਿੱਤਾ ਗਿਆ ਅਤੇ ਸੈਕਿੰਡ ਟੀਮ ਨੂੰ 2500 ਯੂਰੋ ਦਾ ਨਗਦ ਇਨਾਮ ਰਣਬੀਰ ਸਿੰਘ ਮਿਨਹਾਸ ਵੱਲੋਂ ਦਿੱਤਾ ਗਿਆ।ਮੱਖਣ ਸਿੰਘ ਪੁਰੇਵਾਲ ਅਤੇ ਰੇਸ਼ਮ ਸਿੰਘ ਪੁਰੇਵਾਲ ਵੱਲੋਂ 70 ਕਿਲੋ ਦੀ ਜੇਤੂ ਟੀਮ ਨੂੰ 1100 ਯੂਰੋ ਦਾ ਨਗਦ ਇਨਾਮ ਦਿੱਤਾ ਗਿਆ ਅਤੇ ਦੂਜਾ ਇਨਾਮ ਰਾਮ ਸਿੰਘ ਅਤੇ ਗੁਰਵਿੰਦਰ ਸਿੰਘ ਸੁਲਤਾਨਪੁਰ ਵੱਲੋਂ 700 ਯੁਰੋ ਦਿੱਤਾ ਗਿਆ।ਇਸ ਸਮੇਂ ਦੌਰਾਨ ਜਲੇਬੀਆਂ,ਭਟੂਰੇ,ਗੋਲ ਗੱਪਿਆਂ ਦੇ ਸਟਾਲ ਵੀ ਲਗਾਏ ਗਏ।ਟੂਰਨਾਂਮੈਂਟ ਵਿੱਚ ਸ਼ਮਸ਼ੇਰ ਸਿੰਘ ਅੰਮ੍ਰਿਤਸਰ,ਰਾਜਬੀਰ ਸਿੰਘ ਤੁੰਗ,ਚੈਨ ਸਿੰਘ,ਅਮਨਰੂਪ ਸਿੰਘ ਬੱਸੀ,ਕੁਲਵਿੰਦਰ ਸਿੰਘ ਰੰਗਾ,ਦਵਿੰਦਰ ਸਿੰਘ ਭਿੰਡਰ,ਕੋਚ ਬਿੱਟੂ ਬਿੱਲੀ ਭੁੱਲਰ,ਪੰਡਿਤ ਚਾਕਲਾਂ,ਨਿਰਮਲ ਸਿੰਘ ਮੌਜੀ,ਸੇਠੀ ਕਮਰਾਏ, ਜਗਤਾਰ ਸਿੰਘ ਬਿੱਟੂ,ਜਤਿੰਦਰਪਾਲ ਸਿੰਘ ਡਰੌਲੀ ਕਲਾਂ,ਬਾਬਾ ਰਣਜੀਤ ਸਿੰਘ ਅੰਬਾਲਾ,ਜਸਪਾਲ ਸਿੰਘ ਪ੍ਰਤਾਪਰਾ,ਗਿਆਨ ਸਿੰਘ ਸ਼ੈੱਲ ਵੈਦਵਾਲ,ਦਲਵਿੰਦਰਜੀਤ ਸਿੰਘ ਮੁਲਤਾਨੀ,ਲਖਬੀਰ ਸਿੰਘ ਟਿੱਬੂ,ਧਰਮਵੀਰ ਨਾਗਪਾਲ,ਇਕਬਾਲ ਸਿੰਘ ਭੱਟੀ,ਭਾਊ ਚਾਨਣ ਸਿੰਘ, ਬਲਜੀਤ ਸਿੰਘ ਨਾਗਰਾ,ਬਲਵੀਰ ਸਿੰਘ ਬਿੱਲਾ,ਬਲਜੀਤ ਸਿੰਘ ਟੁੱਟਕਲਾਂ,ਪਲਵਿੰਦਰ ਸਿੰਘ ਸੋਹਲ,ਲਖਬੀਰ ਸਿੰਘ ਦਾਹੀਆ ,ਸੁਮਿੱਤਰ ਸਿੰਘ ਮੰਡੇਰ,ਬਾਜ ਸਿੰਘ ਵਿਰਕ,ਪਲਵਿੰਦਰ ਸਿੰਘ ਭੱਕੂਵਾਲ,ਪਰਮਜੀਤ ਸਿੰਘ ਭੱਕੂਵਾਲ,ਜਸਵੀਰ ਸਿੰਘ ਚੰਨਾ ਖੀਰਾਂਵਾਲੀ, ਸੁਖਦੀਪ ਸਿੰਘ ਛੀਨਾ,ਪੰਮਾ ਰਾਜਪੁਰੀਆ,ਬਲਰਾਜ ਸਿੰਘ ਰਾਜਾ,ਬਲਵਿੰਦਰ ਸਿੰਘ ਧਾਮੀ,ਸੁਲੱਖਣ ਸਿੰਘ,ਪਵਿੱਤਰ ਸਿੰਘ, ਹਰਵਿੰਦਰ ਕੁਮਾਰ ਸਹਿਗਲ, ਬਲਦੇਵ ਸਿੰਘ ਘੁੰਮਣ,ਹਰਜੋਸ਼ ਸਿੰਘ,ਜਗਦੀਸ਼ ਸਿੰਘ ਭੂਰਾ,ਅਮਰਜੀਤ ਸਿੰਘ ਭੋਗਲ,ਸੁੱਖਜਿੰਦਰ ਸਿੰਘ ਖੱਸਣ,ਬੱਬੂ ਖੱਸਣ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

. .

Locations: