ਮੁਰਾਦਾਬਾਦ ਵਿੱਖੇ ਪਿਛਲੇ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਪੂਰੇ ਜੋਰਾਂ ਨਾਲ ਚੱਲ ਨਿਕਲਿਆ

On: 11 March, 2011

ਮੁਰਾਦਾਬਾਦ,11ਮਾਰਚ(ਜਗਦੀਪ ਰਾਜਪੂਤ)ਮੁਰਾਦਾਬਾਦ ਵਿੱਖੇ ਪਿਛਲੇ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਪੂਰੇ ਜੋਰਾਂ ਨਾਲ ਚੱਲ ਨਿਕਲਿਆ ਹੈ,ਅਤੇ ਦੇਹ ਵਪਾਰ ਦੇ ਅੱਡਿਆਂ ਵਿੱਚ ਵੀ ਕਾਫੀ ਇਜਾਫਾ ਹੋਇਆ ਹੈ।ਪੁਲਿਸ ਭਾਵੇ ਸ਼ਹਿਰ ਅੰਦਰ ਚੰਗੀ ਦਬਿਸ਼ ਰੱਖਦੀ ਹੈ,ਪਰ ਫਿਰ ਵੀ ਇਹ ਜਿਸਮ ਦੇ ਸੋਦਾਗਰ ਆਪਣੀਆਂ ਜਿਸਮ ਦੀਆਂ ਮੰਡੀਆਂ ਨੂੰ ਸ਼ਹਿਰ ਅੰਦਰ ਧੜੱਲੇ ਨਾਲ ਚਲਾ ਰਹੇ ਹਨ।ਇਸੇ ਤਰਾਂ ਹੀ ਪੁਲਿਸ ਨੇ ਵੀਰਵਾਰ ਦੀ ਰਾਤ ਨੂੰ ਸ਼ਹਿਰ ਅੰਦਰੋਂ ਇੱਕ ਦੇਹ ਵਪਾਰ ਦੇ ਅੱਡੇ ਦਾ ਪਰਦਾ ਫਾਸ਼ ਕੀਤਾ ਹੈ।ਇਸ ਅੱਡੇ ਤੋਂ ਪੁਲਿਸ ਨੇ 5ਅੋਰਤਾਂ ਅਤੇ5ਮਰਦਾਂ ਨੂੰ ਕਾਬੂ ਕੀਤਾ ਹੈ।ਇਸ ਅੱਡੇ ਨੂੰ ਚਲਾਉਣ ਵਾਲੀ ਆਮਨਾਂ ਨਾਂ ਦੀ ਅੋਰਤ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਮੋਕੇ ਤੋਂ ਫਰਾਰ ਹੋ ਗਈ।ਪੁਲਿਸ ਨੇ ਆਪਣੀ ਇਸ ਕਾਰਵਾਈ ਦੋਰਾਂਨ ਪੂਨਮ,ਪਰਵੀਨ,ਰਿਹਾਨਾਂ,ਰੁਕਸਾਨਾਂ,ਆਸਿਮ,ਭੂਰਾ,ਨਾਜਿਮ ਅਤੇ ਆਸਿਫ ਨੁੰ ਗ੍ਰਿਫਤਾਰ ਕੀਤਾ ਹੈ।ਪੁਲਿਸ ਅੱਡੇ ਨੂੰ ਚਲਾਉਣ ਵਾਲੀ ਅੋਤਰ ਦ ਿਭਾਲ ਵਿੱਚ ਲੱਗੀ ਹੋਈ ਹੈ।

Section: