ਇਕਵਾਕ ਸਿੰਘ ਪੱਟੀ ਦੀ ਨਵੀਂ ਪੁਸਤਕ ‘ਗੁਰ ਮੂਰਤਿ ਗੁਰ ਸਬਦੁ ਹੈ’ ਅੱਜ ਹੋਵੇਗੀ ਰਿਲੀਜ਼

On: 4 October, 2011

ਅੰਮ੍ਰਿਤਸਰ :ਪਲੇਠੀ ਪੁਸਤਕ “ਆਓ! ਨਾਨਕਵਾਦ ਦੇ ਧਾਰਨੀ ਬਣੀਏ!!” ਤੋਂ ਬਾਅਦ ਪੰਥ ਪ੍ਰਸਿੱਧ ਨੌਜਵਾਨ ਸਿੱਖ ਲੇਖਕ ਸ. ਇਕਵਾਕ ਸਿੰਘ ਪੱਟੀ ਦੀ ਦੂਸਰੀ ਨਵੀਂ ਪੁਸਤਕ ‘ਗੁਰ ਮੂਰਤਿ ਗੁਰ ਸਬਦੁ ਹੈ’ ਅੱਜ ਉਹਨਾਂ ਦੇ ਗ੍ਰਹਿ ਅੰਮ੍ਰਿਤਸਰ ਵਿਖੇ ਪ੍ਰਿੰ. ਨਸੀਬ ਸਿੰਘ ਸੇਵਕ ਸੰਪਾਦਕ ਭਾਈ ਦਿੱਤ ਸਿੰਘ ਪੱਤ੍ਰਕਾ ਚੰਡੀਗੜ੍ਹ ਵਲੋਂ ਰਿਲੀਜ਼ ਕੀਤੀ ਜਾਵੇਗੀ । ਸ. ਪੱਟੀ ਨੇ ਗੱਲਬਾਤ ਕਰਦਿਆਂ ਦੱਸਿਆਂ ਕਿ ਇਸ ਕਿਤਾਬ ਵਿੱਚ ਸਿੱਖ ਕੌਮ ਨੂੰ ਆ ਰਹੀਆਂ ਗੰਭੀਰ ਚੁਨੌਤੀਆਂ ਤੋਂ ਸਾਵਧਾਨ ਕਰਦਿਆਂ ਗੁਰਮਤਿ ਸਿਧਾਂਤਾਂ ਨੂੰ ਲੋਕਾਈ ਤੱਕ ਬਾਬੇ ਨਾਨਕ ਦੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਸਿੱਖ ਕੌਮ ਕਰਮਕਾਂਡਾਂ/ ਅੰਧਵਿਸ਼ਵਾਸਾ ਆਦਿਕ ਤੋਂ ਸੁਚੇਤ ਹੋ ਕੇ ਗੁਰਮਤਿ ਰਾਹ ਦੀ ਪਾਂਧੀ ਬਣ ਸਕੇ ਅਤੇ ਦੇਹਧਾਰੀ ਪੂਜਾ ਵਿੱਚੋਂ ਨਿਕਲ ਕੇ ਡੇਰਵਾਦੀ ਪ੍ਰਾਪੰਰਾ ਨੂੰ ਛੱਡ ਕੇ ਸਿਰਫ ਇੱਕ ਸ਼ਬਦ ਗੁਰੂੁ ਗੁਰਬਾਣੀ ਤੋਂ ਆਪਣੇ ਜੀਵਣ ਜਾਂਚ ਸਬੰਧੀ ਸੇਧ ਲੈ ਸਕੇ ।