ਹੋਟਲ ਵਿੱਚੋਂ ਜਿਸਮਫਰੋਸੀ ਦਾ ਧੰਦਾ ਕਰਨ ਵਾਲੀ ਦਿੱਲੀ ਦੀ ਇੱਕ ਮਸ਼ਹੂਰ ਮਾਡਲ ਨੂੰ ਗ੍ਰਿਫਤਾਰ ਕੀਤਾ

On: 11 March, 2011

ਭੋਪਾਲ,11ਮਾਰਚ(ਨੀਰਜ ਗੁਲਾਟੀ) ਭੋਪਾਲ ਅੰਦਰ ਕ੍ਰਾਈਮ ਬ੍ਰਾਂਚ ਨੇ ਐਮਪੀ ਨਗਰ ਦੇ ਇੱਕ ਆਲੀਸ਼ਾਨ ਹੋਟਲ ਵਿੱਚੋਂ ਜਿਸਮਫਰੋਸੀ ਦਾ ਧੰਦਾ ਕਰਨ ਵਾਲੀ ਦਿੱਲੀ ਦੀ ਇੱਕ ਮਸ਼ਹੂਰ ਮਾਡਲ ਨੂੰ ਗ੍ਰਿਫਤਾਰ ਕੀਤਾ ਹੈ।ਕ੍ਰਾਈਮ ਬ੍ਰਾਂਚ ਨੂੰ ਇਸ ਧੰਦੇ ਦੀਆਂ ਪਿਛਲੇ ਕਾਫੀ ਸਮੇਂ ਤੋਂ ਖਬਰਾਂ ਮਿੱਲ ਰਹੀਆਂ ਸਨ।ਅਖੀਰ ਅੱਜ ਕ੍ਰਾਈਮ ਬ੍ਰਾਂਚ ਦੀ ਟੀਮ ਵੱਲੋਂ ਇੱਕ ਮੁਲਾਜਮ ਨੂੰ ਗ੍ਰਾਹਕ ਬਣਾ ਕੇ ਹੋਟਲ ਵਿੱਚ ਉਕਤ ਮਾਡਲ ਕੋਲ ਭੇਜਿਆ ਗਿਆ।ਗ੍ਰਾਹਕ ਬਣੇ ਮੁਲਾਜਮ ਨੇ ਮਾਡਲ ਨਾਲ ਗੱਲ ਕੀਤੀ ਅਤੇ ਦੋਹਾਂ ਵਿੱਚਕਾਰ 40ਹਜਾਰ ਰੁਪਏ ਵਿੱਚ ਸੋਦਾ ਤੇਅ ਹੋ ਗਿਆ।ਇਹ ਸੋਦਾ ਪੱਕਾ ਹੁੰਦਿਆਂ ਹੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਹੋਟਲ ਵਿੱਚ ਛਾਪਾ ਮਾਰਿਆ ਅਤੇ ਉਕਤ ਮਾਡਲ(ਕਾਲ ਗਰਲ)ਨੂੰ ਹਿਰਾਸਤ ਵਿੱਚ ਲੈ ਲਿਆ।ਸੱਭ ਤੋਂ ਹੈਰਾਨੀ ਦੀ ਗੱਲ ਤਾਂ ਉਦੋਂ ਹੋਈ ਜੱਦ ਪੁਲਿਸ ਨੂੰ ਪਤਾ ਲੱਗਾ ਕਿ ਇਹ ਮਾਡਲ ਇੱਕ ਸਥਾਨੱਕ ਨੇਤਾ ਦੇ ਬੁਲਾਵੇ ਤੇ ਆਈ ਸੀ।ਬਸ ਫੇਰ ਕੀ ਸੀ ਕ੍ਰਾਈਮ ਬ੍ਰਾਂਚ ਆਪਣੀ ਇਸ ਸਫਲਤਾ ਨੂੰ ਗਵਾਉਣਾਂ ਨਹੀ ਸੀ ਚਾਹੂੰਦੀ,ਇਸ ਲਈ ਸਾਰੇ ਅਧੀਕਾਰੀਆਂ ਨੇ ਆਪਣੇ ਫੋਨ ਬੰਦ ਕਰ ਲਏ ਅਤੇ ਉਕਤ ਮਾਡਲ ਨੂੰ ਹਿਰਾਸਤ ਵਿੱਚ ਲੈ ਕੇ ਮਹਿਲਾ ਥਾਂਣੇ ਲੈ ਗਏ।ਇਸ ਮਾਡਲ ਨੇ ਦੱਸਿਆ ਕਿ ਉਹ ਦਿੱਲੀ ਦੀ ਕੰਪਨੀ ਵਿੱਚ ਕੰਮ ਕਰਦੀ ਹੈ ਅਤੇ ਇਸੇ ਕੰਪਨੀ ਦੀ ਆੜ ਵਿੱਚ ਹੀ ਉਹ ਜਿਸਮਫਰੋਸੀ ਦਾ ਧੰਦਾ ਕਰਦੀ ਹੈ।ਪੁਲਿਸ ਨੇ ਉਸ ਦੀ ਮੈਡੀਕੱਲ ਜਾਂਚ ਕਰਵਾ ਕੇ ਉਸ ਬਦਕਾਰੀ ਏਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

Section: