‘ਸਿੱਖ ਚੈਨਲ’ ਯੂ.ਕੇ.ਵਲੋਂ ‘ਪੰਥ ਟਾਇਮ’ ਪ੍ਰੋਗਰਾਮ ਲੈ ਕੇ ਜਰਮਨ ਆਉਣ ਤੇ ਸਿੱਖ ਸੰਗਤਾਂ ਵਲੋਂ ਹਾਰਦਿਕ ਸਵਾਗਤ

On: 4 April, 2011

‘ਸਿੱਖ ਚੈਨਲ’ਯੂ.ਕੇ.ਵਲੋਂ 3ਅਪ੍ਰੈਲ 2011 ਨੂੰ ਜਦੋਂ‘ਪੰਥ ਟਾਇਮ’ ਪ੍ਰੋਗਰਾਮ ਲੈ ਕੇ ਜਰਮਨ ਦੇ ਸ਼ਹਿਰ ਕਲੋਨ ਆਏ ਤਾਂ ਕਲੋਨ ਦੇ ਗੁਰਦੁਆਰਾ ਸਾਹਿਬਾਨ ਦੇ ਮੁਖੀਆਂ, ਪੰਥਕ ਜਥੇਬੰਦੀਆਂ ਦੇ ਮੁੱਖੀਆਂ ਅਤੇ ਸਮੂਹ ਜਰਮਨ ਦੀਆਂ ਸੰਗਤਾਂ ਵਲੋਂ ਭਰਪੂਰ ਸਤਿਕਾਰ ਸਹਿਤ ਜੀ ਆਇਆਂ ਕਿਹਾ ਗਿਆ ।

ਸੰਗਤਾਂ ਵਿੱਚ ਇਸ ਗੱਲ ਦਾ ਹੋਰ ਵੀ ਉਤਸ਼ਾਹ ਸੀ, ਕਿਉਂਕਿ ‘ਸਿੱਖ ਚੈਨਲ’ ਦੇ ਚੱਲਣ ਨਾਲ ਜਿੱਥੇ ਸਿੱਖ ਕੌਮ ਦੇ ਬਹੁਤ ਸਾਰੇ ਮਸਲਿਆਂ ਅਤੇ ਧਾਰਮਿਕ ਪ੍ਰੋਗਰਾਮਾਂ ਨੂੰ ਸੁਨਣ ਅਤੇ ਵੇਖਣ ਨਾਲ ਪੰਜਾਬੀ ਲੋਕਾਂ ਨੂੰ ਵੀ ਆਪਣੇ ਧਰਮ ਅਤੇ ਵਿਰਸੇ ਨਾਲ ਜੁੜਣ ਦਾ ਮੌਕਾ ਮਿਲਿਆ ਹੈ।ਇਸੇ ਕਰਕੇ ਹੀ ਸੰਗਤਾਂ ਵਲੋਂ ਇਸ ਪ੍ਰੋਗਰਾਮ ਵਿੱਚ ਵੱਧ ਚੜ੍ਹਕੇ ਹਿੱਸਾ ਲਿਆ ਗਿਆ ਹੈ ।

ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਵਿਖੇ 10:30ਵਜੇ ਤੋਂ ਲੈ ਕੇ 12:30ਵਜੇ ਤੱਕ ਸਾਰੇ ਪ੍ਰੋਗਰਾਮ ਦੀ ਰਿਕਾਰਡਿੰਗ ਕੀਤੀ ਗਈ।ਉਸਤੋਂ ਬਾਅਦ ਦੁਪਿਹਰ 2:00ਵਜੇ ਤੋਂ ਲੈ ਕੇ ਸ਼ਾਮੀ 7:00ਵਜੇ ਤੱਕ ਦਾ ਪ੍ਰੋਗਰਾਮ ਇੱਕ ਵੱਖਰੇ ਹਾਲ ਵਿੱਚ ਉਲੀਕਿਆ ਗਿਆ ਸੀ।ਜਿਸ ਵਿੱਚ ਗੁਰਦੁਆਰਿਆਂ ਦੇ ਮੁਖੀ ਪ੍ਰਧਾਨਾਂ ਨਾਲ ਧਾਰਮਿਕ ਮਸਲਿਆਂ ਤੇ ਗੱਲਬਾਤ ਕੀਤੀ ਗਈ ਅਤੇ ਸੰਗਤਾਂ ਵਲੋਂ ਵੀ ਸਵਾਲ–ਜਵਾਬ ਕੀਤੇ ਗਏ।ਜਿਨ੍ਹਾਂ ਗੁਰਦੁਆਰਿਆਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ :-ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਸ੍ਰ:ਸਤਨਾਮ ਸਿੰਘ ਬੱਬਰ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਕਲੋਨ ਸ੍ਰ:ਰੁਲਦਾ ਸਿੰਘ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕਲੋਨ ਸ੍ਰ:ਸੁਖਵਿੰਦਰ ਸਿੰਘ, ਗੁਰਦੁਆਰਾ ਸਿੰਘ ਸ੍ਰੀ ਗੁਰੂ ਸਿੰਘ ਸਭਾ ਡਿਊਸਬਰਗ (ਮਿਊਰਸ)ਸ੍ਰ:ਨਿਰਮਲ ਸਿੰਘ, ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਸ੍ਰ: ਕਮਲਜੀਤ ਸਿੰਘ ਫਰੈਂਕਫੋਰਟ, ਡਾ:ਅਮਰਜੋਤ ਕੌਰ ।
ਉਸਤੋਂ ਬਾਅਦ ਪੰਥਕ ਜਥੇਬੰਦੀਆਂ ਦੇ ਮੁਖੀਆਂ ਜਿਨ੍ਹਾਂ ਵਿੱਚ ਸ੍ਰ: ਗੁਰਮੀਤ ਸਿੰਘ ਖਨਿਆਣ ਮੁਖੀ ‘ਸਿੱਖ ਫੈਡਰੇਸ਼ਨ ਜਰਮਨੀ’, ਸ੍ਰ:ਰੇਸ਼ਮ ਸਿੰਘ ਬੱਬਰ ਮੁਖੀ ‘ਬੱਬਰ ਖਾਲਸਾ ਜਰਮਨੀ’, ਸ੍ਰ:ਸੋਹਣ ਸਿੰਘ ਕੰਗ ਮੁਖੀ‘ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ’, ਸ੍ਰ:ਗੁਰਦੀਪ ਸਿੰਘ ਪ੍ਰਦੇਸੀ ਮੁਖੀ‘ਦਲ ਖਾਲਸਾ ਇੰਟਰਨੈਸ਼ਨਲ ਜਰਮਨੀ’, ਸ੍ਰ:ਹਰਦਵਿੰਦਰ ਸਿੰਘ ਬੱਬਰ ਮੁਖੀ ‘ਬੱਬਰ ਖਾਲਸਾ ਇੰਟਰਨੈਸ਼ਨਲ ਜਰਮਨੀ’ਇਨ੍ਹਾਂ ਸਾਰੇ ਆਗੂਆਂ ਜਿੱਥੇ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਇਆ ਉਥੇ ਸਭ ਤੋਂ ਵੱਧ ਜੋ ਗੱਲ ਉਭਰਕੇ ਸਾਹਮਣੇ ਆਈ ਕਿ ਸ੍ਰਕਾਰ ਭਾਵੇਂ‘ਬਲੈਕ ਲਿਸਟਾਂ’ ਨੂੰ ਖਤਮ ਕਰਨ ਦੇ ਝੂਠੇ ਬਹਾਨੇ ਕਰੇ ਜਾਂ ਨਾਂ ਅਸੀਂ ਅਡੋਲ ਚਿੱਤ ਆਪਣੇ ਦ੍ਰਿੜ ਵਿਸ਼ਵਾਸ਼ ਨਾਲ‘ਖਾਲਿਸਤਾਨ’ਦੀ ਮੰਜ਼ਿਲ ਵੱਲ ਵਧਦੇ ਹੀ ਰਹਿਣਾ ਹੈ।ਸਿੱਖ ਕੌਮ ਨੇ ਅਗਰ ਆਪਣੀ ਪੱਗੜੀ ਦੀ ਇੱਜ਼ਤ ਬਚਾਉਣੀ ਹੈ, ਤਾਂ ਸਿੱਖ ਰਾਜ ਦੀ ਪ੍ਰਾਪਤੀ ਜ਼ਰੂਰੀ ਹੈ।ਅਸੀਂ ਆਪਣਾ ਖੁੱਸਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਾਪਿਸ ਲਿਆਈਏ ।

ਪੰਥਕ ਜਥੇਬੰਦੀਆਂ ਦੀ ਏਕਤਾ ਤੇ ਕੀਤੇ ਸਵਾਲ ਦੇ ਜਵਾਬ ਵਿੱਚ ਸ੍ਰ:ਗੁਰਮੀਤ ਸਿੰਘ ਖਨਿਆਣ ਨੇ ਬੜੇ ਹੀ ਵਧੀਆ ਅਤੇ ਪੂਰੇ ਜੋਸ਼ ਨਾਲ ਜਵਾਬ ਦਿੰਦਿਆਂ ਕਿਹਾ ਕਿ ਜਿਹੜੇ ਇਹ ਕਹਿੰਦੇ ਆ ਕਿ ਪੰਥਕ ਜਥੇਬੰਦੀਆਂ ’ਚ ਏਕਾ ਨਹੀਂ ਹੈ, ਉਨ੍ਹਾਂ ਨੂੰ ਆਹ ਮੰਚ ਤੇ ਬੈਠੇ ਆਗੂਆਂ ਨੂੰ ਦੇਖਕੇ ਏਕਾ ਨਹੀਂ ਦਿੱਸਦਾ ? ਐਹ 30-30 ਸਾਲਾਂ ਤੋਂ ਤਾਂ ਅਸੀਂ ਇਨ੍ਹਾਂ ਨੂੰ ਏਸੇ ਤਰ੍ਹਾਂ ਹੀ ਦੇਖਦੇ ਆਉਂਦੇ ਹਾਂ, ਇਨ੍ਹਾਂ ਹਮੇਸ਼ਾਂ ਆਪਣਾ ਪੈਸਾ, ਆਪਣਾ ਟਾਇਮ, ਸਾਰੀ ਜ਼ਿੰਦਗੀ ਦਾ ਮਕਸਦ ਆਪਣੀ ਕੌਮ ਲੇਖੇ ਲਾਇਆ ਹੈ ਤੇ ਅੱਜ ਵੀ ਸਾਰੇ ਗੁਰੂ ਘਰਾਂ ਦੇ ਮੁਖੀ ਅਤੇ ਜਥੇਬੰਦੀਆਂ ਦੇ ਆਗੂ ਤੁਹਾਡੇ ਸਾਹਮਣੇ ਬੈਠੇ ਆ।ਹੋਰ ਪਤਾ ਨਹੀਂ ਇਨ੍ਹਾਂ ਨੂੰ ਕਿਹੜਾ ਏਕਾ ਚਾਹੀਦਾ ਹੈ ?

ਅਖੀਰ ਤੇ‘ਸਿੱਖ ਚੈਨਲ’ਦੇ ਪ੍ਰਜੈਂਟਰ ਡਾ:ਸਾਧੂ ਸਿੰਘ, ਸ੍ਰ:ਹਰਭਜਨ ਸਿੰਘ ਸੰਧੂ, ਸ੍ਰ:ਹਰਦਿਆਲ ਸਿੰਘ ਪੰਨੂੰ ਇਟਲੀ ਤੋਂ ਅਤੇ ਯੂ.ਕੇ.ਤੋਂ ਆਈ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ।