ਕਵਿਤਾਵਾਂ

Tuesday, 18 July, 2017
ਜੱਟ ਬੇ-ਜ਼ਮੀਨੇ-- ਮਨਦੀਪ ਗਿੱਲ ਧੜਾਕ ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ , ਕੁਝ ਬੇਰੁਜ਼ਗਾਰ ਤੇ ਬਾਕੀ ਨੰੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ  I ਇਕ  ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ , ਤੀਜੀ  ਯਾਰੋ  ਨਿਕਲਦੀ ਕਿਸਮਤ ਖਰਾਬ ਨੇ ਕਰਤੇ ਜੱਟ ਬੇ-ਜ...
ਜ਼ਿੰਦਗੀ -- ਮਨਦੀਪ ਗਿੱਲ ਧੜਾਕ

Monday, 4 July, 2016

ਕਦੇ ਕੌੜੇ ਤੇ ਕਦੇ ਮਿਠੇ ਪਲਾਂ ਨਾਲ ਮਿਲਾਉਂਦੀ ਹੈ ਜ਼ਿੰਦਗੀ , ਆਪਣੇ ਤੇ ਆਪਣਿਆਂ ਲਈ ਜੀਣਾ  ਸਿਖਾਉਦੀ ਹੈ ਜ਼ਿੰਦਗੀ । ਉੱਠਦੀ ਹੈ , ਡਿੱਗਦੀ ਹੈ , ਪੈਰਾਂ ਤੇ  ਖੜਾਉਦੀ ਹੈ ਜ਼ਿੰਦਗੀ , ਨਿੱਤ ਨਵੇਂ - ਨਵੇਂ ਸਬਕ ਜ਼ਿੰਦਗੀ ਦੇ ਪੜ੍ਹਾਉਦੀ ਹੈ ਜ਼ਿੰਦਗੀ । ਗ਼ਮਾਂ ਵਿਚ ਰੋਵੇ ਤੇ ਪੀੜ ਹਿਜ਼ਰ ਦੀ ਹਢਾਂਉਦੀ ਹੈ ਜ਼ਿੰਦਗੀ , ਖੁਸ਼ੀਆਂ  ਵਿੱਚ ਗੀਤ ਪਿਆਰ ਦੇ ਵੀ  ਗਾਉਂਦੀ ਹੈ ਜ਼ਿੰਦਗੀ ।... ਅੱਗੇ ਪੜੋ
ਅਜੇ ਹਨੇਰਾ ਗਾੜਾ ਏ---ਹਰਮਿੰਦਰ ਸਿੰਘ ਭੱਟ

Monday, 30 May, 2016

ਹਰਮਿੰਦਰ ਸਿੰਘ ਭੱਟ ਅਜੇ ਨਾ ਆਈ ਮੰਜ਼ਲ ਤੇਰੀ, ਅਜੇ ਵਡੇਰਾ ਪਾੜਾ ਏ ਹਿੰਮਤ ਕਰ ਅਲਬੇਲੇ ਰਾਹੀਂ, ਅਜੇ ਹਨੇਰਾ ਗਾੜਾ ਏ। ਅਜੇ ਮੁਸੱਵਰ ਛਾਪ ਨਾ ਸਕਿਆ, ਦਰਦ ਦੀਆਂ ਤਸਵੀਰਾਂ ਨੂੰ ਅਜੇ ਮਿਸਤਰੀ ਤੋੜ ਨਾ ਸਕਿਆ, ਇਨਾਂ ਮਜ਼ਬੀ ਜ਼ੰਜੀਰਾਂ ਨੂੰ। ਅਜੇ ਇਸ਼ਕ ਦਾ ਕਾਸਾ ਖ਼ਾਲੀ, ਖ਼ੈਰ ਹੁਸਨ ਨੇ ਪਾਇਆ ਨਾ ਮਾਨਵਤਾ ਦੇ ਬੂਹੇ ਤੇ ਕੋਈ, ਰਾਂਝਾ ਮੰਗਣ ਆਇਆ ਨਾ। ਹਰ ਦਿਲ ਦੇ ਵਿਚ ਸ਼ਿਕਵੇ... ਅੱਗੇ ਪੜੋ
ਕਿਵੇਂ ਉਹ ਭੁੱਲ ਸਕਦੇ...?- ਹਰਮਿੰਦਰ ਸਿੰਘ ਭੱਟ

Saturday, 14 May, 2016

ਦਿਲ ਦੀ ਧੜਕਣ ਬਣ ਕੇ ਧੜਕੇ ਜੋ ਦੱਸੋ ਕਿਵੇਂ ਉਹ ਭੁੱਲ ਸਕਦੇ?, ਹੱਸਦਾ ਚਿਹਰਾ ਤੱਕ ਕੇ ਹੋਵੇ ਖੁੱਸੀ ਜੋ ਹੰਝੂ ਕਿਵੇਂ ਉਹ ਡੁੱਲ ਸਕਦੇ?, ਯਾਦਾਂ ਦੇ ਬਾਗ਼ਾਂ ਵਿਚ ਖਿੜੇ ਹੋਣ ਜੋ ਮੁਰਝਾ ਕਿਵੇਂ ਉਹ ਫ਼ੁਲ ਸਕਦੇ?, ਦੀਦਾਰ ਸੱਜਣਾਂ ਦਾ ਆਵੇ ਸਕੂਨ ਜੋ ਖ਼ਰੀਦ ਕਿਵੇਂ ਉਹ ਮੁੱਲ ਸਕਦੇ?, ਦੋ ਤੋਂ ਇੱਕ ਲੰਘਾਏ ਕਈ ਸਾਲ ਜੋ ਬਿਰਹੋਂ ਕਿਵੇਂ ਉਹ ਤੁੱਲ ਸਕਦੇ?, ਕਿਸਮਤ ਹੋ... ਅੱਗੇ ਪੜੋ
ਆਵਾਜ਼-ਹਰਮਿੰਦਰ ਸਿੰਘ ਭੱਟ

Wednesday, 11 May, 2016

ਆਵਾਜ਼ ਹੱਕ ਤੇ ਸੱਚ ਦੀ ਜਿਉਂ ਧਾਰ ਤਿੱਖੇ ਕੱਚ ਦੀ, ਦੁਨੀਆਂ ਤੋਲਦੀ ਏ ਕੁਫ਼ਰ ਅੱਗ ਝੂਠ ਦੀ ਏ ਮੱਚ ਦੀ, ਜਦ ਮਾਲੀ ਲੁਟਾਏ ਬਾਗ਼ਾਂ ਨੂੰ ਮਹਿਕ ਫੁੱਲਾਂ ਚ ਨ ਬੱਚ ਦੀ, ਖ਼ੂਨ ਆਪਣਾ ਲੁੱਟੇ ਇੱਜਤਾਂ ਫੱਟ ਜਿਸਮੀ ਖਾ ਕੋਠੇ ਨੱਚ ਦੀ, ਕੋਣ ਮਨਾਵੇ ਰੁਸਿਆ ਵਿਰਸਾ ਵਿਚ ਅੰਬਰੀ ਖੜੀ ਜੋ ਜੱਚ ਦੀ, ”ਭੱਟ” ਕਦਰ ਭਾਵਨਾ ਦੀ ਨ ਕੋਈ ਵਾਸਨਾ ਜਿਸਮੀ ਜਾਵੇ ਰੱਚ ਦੀ। ਅੱਗੇ ਪੜੋ
ਸੁੱਖ ਤੇ ਦੁੱਖ - ਹਰਮਿੰਦਰ ਸਿੰਘ ਭੱਟ

Saturday, 7 May, 2016

ਸੁੱਖ ਤੇ ਦੁੱਖ ਹਰਮਿੰਦਰ ਸਿੰਘ ਭੱਟ ਮੇਰਾ ਮਨ ਜੀ ਰੁੱਸੀਆਂ ਮੇਰੀਆਂ ਲੋੜਾਂ ਨੂੰ, ਮਨਾਉਂਦਾ ਰਹਿੰਦਾ ਏ, ਤਨ ਦਾ ਖਹਿੜਾ ਛੱਡ ਦੇ ਮਿੰਨਤਾਂ ਤਰਲੇ, ਪਾਉਂਦਾ ਰਹਿੰਦਾ ਏ, ਪ੍ਰਾਹੁਣੇ ਹੁੰਦੇ ਦੋ ਸੁੱਖ ਤੇ ਦੁੱਖ ਸੱਜਣਾਂ, ਆਉਂਦਾ ਰਹਿੰਦਾ ਏ, ਸਾਹ ਥੋੜੇ ਰਹਿ ਗਏ ਕਹਿ ਕੇ ਹੱਸਦਾ, ਰੁਵਾਉੰਦਾਂ ਰਹਿੰਦਾ ਏ, ਮੈਂ ਮੇਰੀ ਕਰਦਾ ਦੱਸ ਕੀ ”ਭੱਟ” ਤੇਰਾ, ਸੁਣਾਉਂਦਾ ਰਹਿੰਦਾ... ਅੱਗੇ ਪੜੋ
ਮਲਕੀਅਤ "ਸੁਹਲ"
ਮਜਦੂਰ ਦਿਵਸ -- ਮਲਕੀਅਤ "ਸੁਹਲ"

Monday, 2 May, 2016

                                         ਇਕ ਮਈ ਨੂੰ  ਸ਼ਹਿਰ  ਸ਼ਕਗੋ, ਜਾਗ ਪਏ ਮਜਦੂਰ।                  ਕਿਰਤੀ -ਕਾਮੇਂ  ਦੁਨੀਆਂ ਉਤੇ, ਹੋ ਗਏ ਨੇ ਮਸ਼ਹੂਰ।                  ਝੰਡਾ ਚੁੱਕਿਆ  ਹੱਕਾਂ ਖਾਤਰ , ਬੋਲਿਆ  ਨਿਕਲਾਬ                  ਖ਼ੂਨ ਆਪਣਾ  ਡ੍ਹੋਲਣ ਦੇ ਲਈ,ਹੋ ਗਏ  ਸੀ ਮਜ਼ਬੁਰ।                   ਸ਼ਹੀਦ ਹੋਏ  ਵਿਚ ਅਮਰੀਕਾ,... ਅੱਗੇ ਪੜੋ
ਮਾਂ-ਪਿਉ ਦੀ ਪੂਜਾ -- ਮਲਕੀਅਤ ਸਿੰਘ "ਸੁਹਲ"

Wednesday, 27 April, 2016

            ਮਾਂ-ਪਿਉ ਦੀ ਸੇਵਾ ਏਥੇ, ਕੁਝ ਹੀ ਲੋਕੀਂ  ਕਰਦੇ ਨੇ।            ਜਿਹੜੇ ਲੋਕੀਂ ਪੂਜਣ ਮਾਪੇ, ਉਹੀ ਜੱਗ ਤੇ  ਤਰਦੇ ਨੇ।            ਮਾਪੇ ਗੁਰੂ ਹੁੰਦੇ ਨੇ ਪਹਿਲੇ,ਦੂਜੇ ਗੁਰੂ ਅਧਿਆਪਕ ਨੇ।            ਸਭ ਨੂੰ ਰਾਹ ਵਿਖਾਵਣ ਵਾਲੇ,ਇਹ ਦੋਵੇਂ ਸੰਥਾਪਕ ਨੇ।            ਤੈਨੂੰ ਉੱਚਾ  ਚੁਕਣ  ਵਾਲੇ, ਉਹ ਤਾਂ ਤੇਰੇ  ਘਰ ਦੇ ਨੇ,            ... ਅੱਗੇ ਪੜੋ
ਬਚਪਨ ਦੇ ਦਿਨ--ਮਲਕੀਅਤ "ਸੁਹਲ"

Wednesday, 27 April, 2016

        ਇਕ ਸ਼ਿਅਰ ਬੱਚਪਨ ਦੇ ਨਾਂ        ਜੀ ਕਰਦਾ, ਮੁੱਲ ਬੱਚਪਨ ਲਈਏ, ਜਾਂ ਮਿਲ ਜਾਏ ਕਿਤੋਂ ਹੁਦਾਰਾ।        ਬਜ਼ੁਰਗੀ  ਤੋਂ ਹੈ  ਬੱਚਪਨ  ਚੰਗਾ,  ਜੋ ਕਦੇ  ਨਾ ਆਏ  ਦੁਬਾਰਾ।                ਬਚਪਨ ਦੇ ਦਿਨ ਬੜੇ ਪਿਆਰੇ, ਯਾਦ ਆਉਂਦੇ ਨੇ।               ਕਾਗਜ਼ ਦੀ ਬੇੜੀ ਛੱਪੜ ਕਿਨਾਰੇ,ਯਾਦ ਆਉਂਦੇ ਨੇ।               ਪੈਰਾਂ 'ਤੇ ਮਿੱਟੀ ਦੇ ਘਰ  ਜਦ... ਅੱਗੇ ਪੜੋ
ਸਰਕਾਰ--ਮਲਕੀਅਤ ਸਿੰਘ "ਸੁਹਲ'

Thursday, 14 April, 2016

    ਆਵੇ ਉਹ ਸਰਕਾਰ, ਜੋ ਰੰਗ ਵਟਾਵੇਗੀ।    ਜੋ ਡੁੱਬਦੀ ਜਾਂਦੀ ਬੇੜੀ, ਪਾਰ ਲਗਾਵੇਗੀ।    ਜੋ ਲਾਰੇ ਲਾ ਕੇ, ਫੋਕੀ ਚ੍ਹੌਧਰ  ਚਹੁੰਦੇ ਨੇ।    ਰੇਤਾ ਦੇ ਉਹ ਮਹਿਲ ਬਣਾ ਕੇ ਢਉਂਦੇ ਨੇ।    ਜੰਗਲ ਰਾਜ ਤੋਂ, ਜਨਤਾ ਜਾਨ ਬਚਾਵੇਗੀ,    ਆਵੇ ਉਹ  ਸਰਕਾਰ ਜੋ ਰੰਗ  ਵਟਾਵੇਗੀ।    ਜੋ ਡੁੱਬਦੀ ਜਾਂਦੀ  ਬੇੜੀ ਪਾਰ  ਲਗਾਵੇਗੀ।    ਭਸ਼ਿਟਾਚਾਰੀ   ਨੇਤਾ, ਕੀ   ਸਵਾਰਨਗੇ... ਅੱਗੇ ਪੜੋ
ਕੁੜੀ ਜਾਣ ਕੇ ਵੰਗਾ ਛਣਕਾਵੇ--ਮਲਕੀਅਤ ਸਿੰਘ "ਸੁਹਲ"

Thursday, 14 April, 2016

              ਕੁੜੀ ਜਾਣ ਕੇ  ਵੰਗਾਂ ਛਣਕਾਵੇ,                ਉਹ ਗਲੀ ਵਿਚੋਂ ਜਦੋਂ ਲੰਘਦੀ।            ਕੁੜੀ  ਮੁਟਿਆਰ ਦਾ ਤਾਂ, ਸੋਨੇ ਰੰਗਾ  ਸੂਟ ਏ।            ਮੈਂ ਸਾਵਧਾਨ ਹੋ ਕੇ ਉਹਨੂੰ ਮਾਰਿਆ ਸਲੂਟ ਏ।            ਚੁੰਨੀ  ਉਸ  ਦੀ  ਗੁਲਾਬੀ  ਸੋਹਣੇ  ਰੰਗ  ਦੀ,            ਗਲੀ ਵਿਚੋਂ ਜਦੋਂ ਲੰਘਦੀ…………….।            ਸਰੂ ਜਿਹਾ ਕੱਦ... ਅੱਗੇ ਪੜੋ

Pages

ਸਬਰ-ਸੰਤੋਖ--ਮਨਦੀਪ ਗਿੱਲ ਧੜਾਕ

Sunday, 2 July, 2017
ਸਬਰ-ਸੰਤੋਖ--ਮਨਦੀਪ ਗਿੱਲ ਧੜਾਕ ਸਿੱਖ ਲਿਆ ਹੈ ਅਸੀਂ ਵਾਂਗ ਸਮੇਂ ਦੇ ਚਲਦੇ ਰਹਿਣਾ, ਜ਼ਿੰਦਗੀ ਦੇ ਹਲਾਤਾਂ ਨੂੰ  ਹੁਣ ਹੱਸ-ਹੱਸ ਕੇ ਸਹਿਣਾ । ਰੋ-ਧੋ  ਕੇ  ਵੀ  ਕਦੇ  ਕੁਝ ਨਹੀਂ ਬਣਦਾ ਹੈ  ਸੱਜਣਾਂ , ਥੱਕ-ਹਾਰ ਕੇ ਵੀ ਆਖਰ  ਨੂੰ ਭਾਣਾ ਮੰਨਣਾ ਹੀ ਪੈਣਾ । ਆਪਣੀ ਕਿਸਮਤ ਆਪੇ  ਹੀ ਯਾਰੋ ਬਨਾਉਣੀ  ਪੈਂਦੀ,...

ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ (ਕਵਿਤਾ) - ਅਰਸ਼ਪ੍ਰੀਤ ਸਿੰਘ ਮਧਰੇ

Monday, 29 May, 2017
ਤੱਤੀ ਤਵੀ ਤੇ ਕੋਈ ਏ ਪੀਰ ਬੈਠਾ, ਜਾਪੇ ਨੂਰ ਇਲਾਹੀ ਰੱਬ ਦਾ ਏ। ਇਹਦੇ ਵਰਗਾ ਨਾਂ ਹੋਰ ਕੋਈ ਪੀਰ ਜੱਗ ਤੇ, ਨਾਂ ਹੋਇਆ ਤੇ ਨਾਂ ਕੋਈ ਲੱਭਦਾ ਏ। ਜਗਤ ਗੁਰ ਬਾਬੇ ਨਾਨਕ ਦੀ ਇਹ, ਪੰਜਵੀਂ ਜੋਤ ਪਈ ਲਗਦੀ ਏ। ਹਿਰਦੇ ਦੇ ਵਿੱਚ ਠੰਡਕ ਹੈ, ਤੇ ਮੁਖ ਤੇ ਲਾਲੀ ਮਘਦੀ ਏ। ਬਿਠਾ ਕੇ ਤੱਤੀ ਤਵੀ ਤੇ ਜ਼ਾਲਮ, ਬਾਲਣ...

ਤਕਦੀਰਾਂ--ਮਨਦੀਪ ਗਿੱਲ ਧੜਾਕ

Tuesday, 23 May, 2017
ਲਿਖਣ ਵਾਲੇ ਲਿਖ ਲੈਂਦੇ ਨੇ ਖ਼ੁਦ ਦੀਆਂ ਤਕਦੀਰਾਂ ਨੂੰ , ਜਿਹੜੇ ਲੜਾਉਦੇ ਰਹਿੰਦੇ ਨੇ ਨਿੱਤ ਹੀ ਤੰਦਬੀਰਾਂ ਨੂੰ । ਦੁੱਖ:ਸੁੱਖ ਤੇ ਵਾਧੇ-ਘਾਟੇ ਤਾਂ  ਸਦਾ  ਚਲਦੇ ਰਹਿਣੇ ਨੇ , ਰੋਣ ਵਾਲਿਆ ਰੋਈ ਜਾਣਾ ਐਵੇ ਮੱਥੇ ਦੀਆਂ ਲਕੀਰਾਂ ਨੂੰ I ਹੱਕ ਮਾਰ ਕੇ ਹੱਕਦਾਰਾਂ ਦਾ ਦਸ ਕਿਥੇ ਲੈ ਕੇ ਜਾਵੇਗਾ , ਨਾਲ ਨੀ ਕੋਈ...