ਤੁਹਾਡੇ ਖਤ

ਭਾਈ ਸਿੰਗਾਰਾ ਸਿੰਘ ਜੀ ਮਾਨ
ਮੁਖ ਸੰਪਾਦਕ
ਪੰਜਾਬੀ ਟੂਡੇ ਤੇ ਪੰਜਾਬੀ ਐਫ ਐਮ

ਮੈਂ ਧਰਮਵੀਰ ਨਾਗਪਾਲ ਆਪਣੇ ਜਨਮ ਸਥਾਨ ਰਾਜਪੁਰਾ ਪੰਜਾਬ ਆ ਕੇ ਖੁਸ਼ ਹਾਂ ਤੇ ਉਸ ਸਮੇਂ ਉਦਾਸੀ ਮਹਿਸੂਸ ਕਰਦਾ ਹਾਂ ਜਦੋਂ ਆਪ ਜੀ ਦੇ ਰੇਡੀਉ ਪੰਜਾਬੀ ਐਫ ਐਮ ਰਾਹੀ ਸਵੇਰੇ ਸੁਖਮਨੀ ਸਾਹਿਬ ਦੇ ਨਾਲ ਸਰਬਸਾਂਝੀ ਗੁਰਬਾਣੀ ਤੇ ਸ਼੍ਰੀ ਰਹਿਰਾਸ ਸਾਹਿਬ ਨਹੀਂ ਸੁਣ ਲੈਂਦਾ ਕਿਉਂਕਿ ਫਰਾਂਸ ਵਿਚ ਰਹਿਣ ਦੌਰਾਨ ਪੰਜਾ ਗੁਰੁ ਘਰਾ ਵਲੋਂ ਪਿਆਰ ਤੇ ਸ਼ਰਧਾ ਮਿਲੀ ਹੈ ਜੋ ਕਿ ਅਨਮੋਲਕ ਸਮੇਂ ਦਾ ਦਾਸ ਨੇ ਲਾਭ ਉਠਾਇਆ ਤੇ ਹੁਣ ਆਪ ਜੀ ਦੇ ਰੇਡੀਉ ਇੰਟਰਨੈਟ ਰਾਹੀਂ ਦਯਾ ਕਪਾਹ ਸੰਤੋਖ ਸਤ ਵਟ ਦਾ ਸ਼ਲੋਕ ਸੁਣ ਰਿਹਾ ਹਾਂ ਪ੍ਰਮਾਤਮਾ ਸ੍ਰੀ ਅਕਾਲ ਪੁਰਖ ਸਾਹਿਬ ਇਸ ਸ਼ਲੋਕ ਤੇ ਸਾਰਿਆ ਨੂੰ ਅਮਲ ਕਰਨ ਦੀ ਸ਼ਕਤੀ ਪ੍ਰਦਾਨ ਕਰੇ ਤੇ ਪੰਜਾਬੀ ਐਫ ਐਮ ਰੇਡੀਉ ਦਿਨ ਦੁਗਨੀ ਤੇ ਰਾਤ ਚੁਗਨੀ ਤਰਕੀ ਕਰੇ।ਦਾਸ ਵੀ ਪੰਜਾਬੀ ਐਫ ਐਮ ਦੇ ਸੁਣਨ ਵਾਲਿਆ ਲਈ ਭਾਰਤ ਦੇ ਪੰਜਾਬ ਰਾਜ ਤੋਂ ਖਬਰਾਂ ਦਾ ਪ੍ਰਸਾਰਣ ਛੇਤੀ ਪ੍ਰੇਜੈਂਟ ਕਰਨ ਦਾ ਯਤਨ ਕਰੇਗਾ।

___________________________________________________

Respected Maan Ji,

Evening di Sat Sri Akal Ji,

Maan ji, Bahut Bahut Dhanwad ....Apni Rachna aap ji de  PANJABI TODAY vich vekh k bahut kushi hoi...

baki main apniaa hor Rachnava v aap ji nu  aage teu ANMOLIPI FONT vich hi bhajan di koshish karaga g....

once again very very txs...

Gurvinder Singh Ghayal.

-------------------------------------------------------------------------------------------

ਸਤਿ ਸ੍ਰੀ ਅਕਾਲ ਜੀ
ਆਪ ਜੀ ਦਾ ਧੰਹੁਤ ਧੰਨਵਾਦ ਹੈ ਜੀ ਪੰਜਾਬੀ ਮਾਂ ਬੋਲੀ ਨੂੰ ਦੁਨੀਆਂ ਵਿਚ ਪ੍ਰਕਾਸ਼ਤ ਕਰ ਰਹੇ ਹੋ। ਸਾਰੀ ਦੁਨੀਆਂ ਵਿੱਚ ਗਿਆਨ ਦਾ ਚਾਨਣ ਕਰ ਰਹੇ ਹੋ।

ਸਤਵਿੰਦਰ ਕੌਰ ਸੱਤੀ (ਕੈਲਗਰੀ)

_________________________________________________________

ਕੁਲਵੰਤ ਕੋਰ ਚੰਨ ਜੰਮੂ ਜੀ ਦੇ ਨਾਮ ਇਹ ਖੱਤ

ਸਤਿਕਾਰਯੋਗ ਪੰਜਾਬੀ ਟੂਡੇ ਦੇ ਸਰਪ੍ਰਸਤ ਸ਼੍ਰ ਸ਼ਿੰਗਾਰਾ ਸਿੰਘ ਮਾਨ ਜੀ
ਸਤਿ ਸ਼੍ਰੀ ਅਕਾਲ ਜੀ

ਪਹਿਲੀ ਵਾਰੀ ਚਿੱਠੀ ਭੇਜ ਰਹੇ ਹਾਂ,ਬੜਾ ਮੰਨ ਖੁੱਸ਼ ਹੋਇਆ ਸਭ ਕੁਝ ਪ੍ਹੜਕੇ।ਪੰਖਡੀਆਂ ਸਾਧਾਂ ਨੇ ਵੀ ਅੱਤ ਚੁੱਕੀ ਏ।ਇਹ ਆਪ ਜੀ ਦੇ ਸਿੱਖ ਟੀ.ਵੀ ਤੇ ਲੱਗੀ ਤਸਵੀਰ ਤੇ ਪਿਉਵੇ ਵਾਲੇ ਦੀ ਕਰਤੂਤ ਸੁਣ,ਵੇਖ ਦਿਲ ਕੰਬ ਗਿਆ,ਬੰਦਾ ਕੀ ਕਰੇ,ਕਿਥੇ ਜਾਵੇ,ਕਿਸ ਤੇ ਵਿਸ਼ਵਾਸ਼ ਕਰੇ,ਬਈ ਇਸ ਤੋ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ।ਪੰਜਾਬ ਸਰਕਾਰ ਨੂੰ ਅਪਣੇ ਵੋਟਾਂ ਦੇ ਲਾਲਚ ਛੱਡ ਐਸੇ ਢਂਗੀਆਂ ਪੰਖਡੀਆਂ ਦੀ ਪੋਲ ਦੁਨੀਆਂ ਸਾਹਮਣੇ ਲਿਆਣ ਵਿਚ ਪੂਰਾ ਜੰਤਾਂ ਦਾ ਸਾਥ ਦੇਣਾ ਚਾਹੀਦਾ ਹੈ ਨਾ ਕਿ ਇਹਨਾਂ ਵਿਲੜਾ ਮਸ਼ਟੰਡਿਆਂ ਦਾ,ਜੋ ਗਰੀਬਾਂ ਨੂੰ ਰਾਹ ਦੱਸਣ ਦੀ ਬਜਾਏ ਗੁੰਮਰਾਹ ਕਰ ਰਹੇ ਹਨ। ਦੂਜਾ ਸਾਡੇ ਸਤਿਕਾਰਯੋਗ ਭੈਣ ਜੀ ਜੰਮੂ ਹੋਰਾਂ ਦੀਆਂ ਲਿਖਤਾਂ,ਆਪ ਜੀ ਦੀ ਅਖਬਾਰ ਅੱਜ ਪਹਿਲੀ ਵਾਰੀ ਹੀ ਵੇਖੀ,ਮੰਨ ਖੁੱਸ਼ ਹੋ ਗਿਆ।ਅਪਣੀ ਭੈਣ ਜੀ ਨੂੰ ਜੋ ਜੰਮੂ ਦੇ ਕੀ ਪੰਜਾਬ ਦੀ ਧੀ ਹੋਣ ਨਾਤੇ ਪੰਜਾਬ ਮਿੱਟੀ ਦੀਆਂ ਖੁਸ਼ਬੂਆਂ ਸਾਰੀ ਦੁਨੀਆਂ ਵਿਚ ਖਿਲਾਰ ਰਹੀ ਹੈ।ਅਸੀ ਟੀ.ਵੀ ਤੇ ਇਹਨਾਂ ਦੀ ਸਾਇਡ ਤੇ ਇੰਨਟਰਵਿਊ ਵੇਖੀ ਕਿਆ ਸਾਧੇ,ਭੋਲੇ-ਭਾਲੇ ਤੇ ਮੰਨ ਦੀਆਂ ਗਹਿਰਾਈਆਂ ਤੋ ਗਾ ਰਹੇ ਤੇ ਬੋਲ ਰਹੇ ਸਨ।ਅਸੀ ਚਾਹੂੰਨੇ ਹਾਂ ਇਹਨਾਂ ਦੀ ਇੰਟਰਵਿਊ ਵਿਚ ਗੀਤ ਤੁਸੀ ਵੀ ਪਾਵੋ ਬੜੀ ਖੁੱਸ਼ੀ ਹੋਵੇਗੀ।ਇਹਨਾਂ ਨੂੰ ਗੀਤ ਕਹਿੰਦੇ ਹਨ ਦਿਲ ਦੀਆਂ ਰੁੱਕੀਆਂ ਨਾੜੀਆਂ ਵੀ ਖੋਲ ਦਿੰਦੇ ਹਨ।ਇਹਨਾਂ ਬਾਰੇ ਕੁਝ ਸ਼ਬਦਾਂ ਵਿਚ ਲਿਖਾ ਸਾਡੇ ਕੋਲ ਅੱਖਰ ਘੱਟ ਜਾਂਦੇ ਹਨ।ਮੈਂ ਇਹਨਾਂ ਨਾਲ ਗੱਲ ਵੀ ਕਰਨਾ ਚਾਹੁੰਦੀ ਹਾਂ ਜੇਕਰ ਤੁਸੀ ਇਹਨਾ ਦਾ ਨੰਬਰ ਸਾਨੂੰ ਸਾਡੀ ਮੇਲ ਤੇ ਭੇਜ ਦੇਵੋ।ਇਹ ਚੰਨ ਪ੍ਰੀਵਾਰ ਸਾਰਾ ਚੜਦੀਆਂ ਕਲਾ ਵਿਚ ਜਾਵੇ ਤੇ ਆਪ ਜੀ ਨੂੰ ਵੀ ਵਾਹਿਗੁਰੂ ਤੰਦਰੂਸਤੀਆਂ ਬਕਸ਼ੇ ਜੋ ਕੋਮ ਦੀ ਅਣਥੱਕ ਸੇਵਾ ਕਰ ਰਹੇ ਹੋ ।

ਆਪ ਦੀ ਸ਼ੁੱਭ-ਚਿੰਤਕ

ਸੁੱਖਵੀਨ ਕੋਰ ਨਰਸੰਘਿਆ, ਪੈਰਿਸ (ਫਰਾਂਸ)


ਪਿਆਰੇ ਵੀਰ ਸ੍ਰ ਸ਼ਿੰਗਾਰਾ ਸਿੰਘ ਮਾਨ ਜੀ

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤਿਹ ॥

ਵੀਰ ਜੀ ਸਭ ਤੋ ਪਹਿਲਾ ਨਵੇਂ ਸਾਲ ਦੀਆ ਆਪ ਜੀ ਤੇ ਆਪ ਜੀ ਦੇ ਪੂਰੇ ਸਟਾਫ਼ ਨੂੰ ਲੱਖ ਲੱਖ ਵਧਾਂਈਆਂ ਹੋਵਣ ਜੀ।ਇਹ ਰੇਡਿਓ,ਟੀਵੀ ਤੇ ਆਪ ਜੀ ਦੀਆਂ ਅਖਬਾਰਾਂ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ।ਮੈਨੂੰ ਬੜੀ ਖੁੱਸ਼ੀ ਹੋਈ ਆਪ ਜੀ ਦੇ ਸਾਇਡ ਤੇ ਕੁਝ ਅਪਣੀਆਂ ਲਿੱਖਤਾਂ ਭੇਜ ਕੇ,ਬਹੁਤ ਹੀ ਇਸ ਸਾਇਡ ਨੇ ਤੱਰਕੀ ਕੀਤੀ,ਰੰਗ–ਬਰੰਗੇ ਫੁੱਲਾਂ ਦੇ ਰੂਪ ਵਿਚ ਸੱਜੀਆਂ ਕਵਿਤਾਂਵਾਂ, ਕਹਾਣੀਆਂ, ਗੀਤਾਂ,ਗਜ਼ਲਾਂ,ਲੇਖਾਂ ਅਤੇ ਦੇਸ਼ਾਂ ਪ੍ਰਦੇਸਾਂ ਦੀਆਂ ਖੱਟੀਆਂ ਮਿੱਠੀਆਂ ਖਬਰਾਂ ਨੇ ਅਪਣੀਆਂ ਹੀ ਮਹਿਕਾਂ ਖਿਲਾਰੀਆਂ ਹੋਈਆਂ ਹਨ।ਬਾਖੂਬੀ ਲਈਆਂ ਗਈਆਂ ਇੰਟਰਵਿਊਜ਼ ਦੇ ਨਾਲ ਨਾਲ ਮੈਂ ਕੁਲਵੰਤ ਕੋਰ ਚੰਨ ਜੰਮੂ ਤਹਿਦਿਲੋ ਤੁਹਾਡੇ ਨਾਲ ਸਾਥ ਦੇਣ ਵਾਲੇ ਸਾਰੇ ਸਹਿਯੋਗੀਆਂ, ਗੀਤਕਾਰਾਂ,ਕਵੀਆਂ ਤੇ ਖਾਸ ਕਰਕੇ ਸ੍ਰ ਸੁਖਵੀਰ ਸਿੰਘ ਕੰਗ ਤੁਹਾਡੇ ਐਫ ਐਮ ਰੇਡਿਓ ਤੇ ਟੀਵੀ ਦੇ ਪ੍ਰਜ਼ੈਟਰ ਹੋਰਾਂ ਨੂੰ ਬਹੁਤ ਬਹੁਤ ਵਧਾਂਈਆਂ ਭੇਜਦੀ ਹਾਂ,ਜੋ ਬੜੇ ਚੰਗੇ ਲਿਖਾਰੀ ਹੋਣ ਦੇ ਨਾਲ ਨਾਲ ਇਕ ਵੱਧਿਆ ਬੁਲਾਰੇ ਤੇ ਅਪਣੀ ਉਮਰ ਤੋ ਜਿਆਦਾ ਸੋਜੀ ਰੱਖਦੇ ਹਨ।ਮਾਨ ਵੀਰ ਜੀ ਤੁਸੀ ਅਪਣੇ ਪੰਜਾਬ,ਪੰਜਾਬੀ ਤੇ ਪੰਜਾਬੀਅਤ ਨੂੰ ਇਵੇਂ ਹੀ ਹੱਲਾਂ ਸ਼ੇਰੀ ਦੇ ਨਾਲ ਮਾਂ ਬੋਲੀ ਦੀ ਸੇਵਾ ਕਰਦੇ ਰਹੋ,ਆਪ ਜੀ ਵਾਸਤੇ ਰੱਬ ਅੱਗੇ ਦੁਆਵਾਂ ਕਰਦੇ ਹਾਂ !!

ਆਪ ਜੀ ਦੀ ਸ਼ੁਭ-ਚਿੰਤਕ

ਕੁਲਵੰਤ ਕੋਰ ਚੰਨ ਜੰਮੂ, ਪੈਰਿਸ (ਫਰਾਂਸ)


ਪਿਆਰੇ ਵੀਰ ਸ੍ਰ ਸ਼ਿੰਗਾਰਾ ਸਿੰਘ ਮਾਨ ਜੀ,

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ,

ਮੈਂ ਕੁਲਵੰਤ ਕੋਰ ਚੰਨ ਜੰਮੂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦੀ ਹਾਂ, ਆਪ ਜੀ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਹੈ, ਜੋ ਆਪ ਜੀ ਨੂੰ ਬਹੁਤ ਚਿਰਾਂ ਤੋ ਦਿਲੀ ਖੁਆਇਸ਼ ਸੀ, ਆਪ ਜੀ ਦੀ ਸਾਇਡ ਦਾ ਮੈਨੂੰ ਵੀਰ ਸੁਖਬੀਰ ਸਿੰਘ ਸੰਧੂ ਜੀ ਹੋਰਾ ਤੋ ਪਤਾ ਲਗਾ, ਫਿਰ ਮੈ ਪ੍ਹੜੀ ਬਹੁਤ ਚੰਗਾ ਲਗਿਆ ਖੁਸ਼ੀ ਹੋਈ, ਸਾਡੀ ਕਵੀ ਗੋਸ਼ਟੀ ਦੀ ਤਸਵੀਰ ਸਮੇਤ ਖਬਰ ਲਗਾਈ, ਮੈ ਉਸ ਵਕਤ ਕਲੀਵਲੈਡ (ਅਮਰੀਕਾ ) ਵਿਚ ਸੀ, ਇਕ ਕਵਿਤਾ ਭੇਜ ਰਹੀ ਹਾਂ ਚੰਗੀ ਲਗੇ ਤਾਂ ਲਗਾ ਸਕਦੇ ਹੋ, ਅਸੀ ਹੁਣ ਇਹ ਇੰਨਟਰਨੈੱਟ ਅਖਬਾਰ ਵੀ ਪੜ੍ਹਦੇ ਹਾਂ ਚੰਗੀ ਮੇਹਨਤ ਕੀਤੀ, ਦਿਨ ਦੋਗਣੀ ਰਾਤ ਚੋਗਣੀ ਤੱਰਕੀ ਕਰੋ,

ਆਪ ਜੀ ਦੀ ਸ਼ੁੱਭਚਿੰਤਕ

ਕੁਲਵੰਤ ਕੋਰ ਚੰਨ ਜੰਮੂ, ਪੈਰਿਸ (ਫਰਾਂਸ)


ਸਤਿਕਾਰਯੋਗ ਸੰਪਾਦਕ ਸਾਹਿਬ ਜੀ,
ਗੁਰ ਫਤਹਿ !

ਆਪ ਜੀ ਦੀ ਇਸ ਵੱਡੀ ਸਾਰੀ ਕਿਆਰੀ ਲਈ ਇਕ ਛੋਟਾ ਜਿਹਾ ਫੁੱਲ 'ਦੋ ਗੱਲਾਂ ਵਾਹਗਿਓਂ ਪਾਰ ਦੀਆਂ' ਭੇਜ ਰਿਹਾ ਹਾਂ । ਅਗਰ ਇਸ ਵਿਚ ਥੋੜ੍ਹੀ-ਬਹੁਤ ਖੁਸ਼ਬੋ ਹੋਵੇ ਤਾਂ ਇਸ ਨੂੰ ਆਪਣੀ ਕਿਆਰੀ ਵਿਚ ਥੋੜ੍ਹੀ ਜਿਹੀ ਜਗ੍ਹਾ ਦੇਣ ਦੀ ਕ੍ਰਿਪਾਲਤਾ ਕਰਨੀ ਜੀ । ਆਪ ਜੀ ਦੀ ਇਹ ਕਿਆਰੀ ਸਾਰੇ ਪੰਜਾਬੀਆਂ ਚਾਹੇ ਉਹ ਕਿਤੇ ਵੀ ਵੱਸਦੇ ਹੋਣ ਦੇ ਮਨ ਨੂੰ ਆਪਣੀ ਤਾਜ਼ਾ ਖੁਸ਼ਬੋ ਰਾਹੀਂ ਅਨੰਦਤ ਕਰਦੀ ਹੈ । ਆਪ ਜੀ ਦੀ ਨਿੱਕੀ ਜਿਹੀ ਛੋਹ ਪ੍ਰਾਪਤ ਕਰਨ ਦੀ ਇੱਛਾ ਵਿਚ :

ਆਪ ਜੀ ਦਾ ਛੋਟਾ ਵੀਰ,
ਬਿਕ੍ਰਮਜੀਤ ਸਿੰਘ ਬਟਾਲਵੀ


Shaheed Bhagat Singh's Birth Centenary (28 Sept, 2008)

ਸਤਿਕਾਰਯੋਗ ਐਡੀਟਰ ਸ. ਸ਼ਿੰਗਾਰਾ ਸਿੰਘ ਮਾਨ ਜੀ:

ਤੁਹਾਨੂੰ ਤੇ ਪੰਜਾਬੀ ਟੂਡੇ ਦੇ ਸਾਰੇ ਹੀ ਸਤਿਕਾਰਤ ਲੇਖਕਾਂ ਤੇ ਪਾਠਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਅਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ਤੇ ਨਿੱਘੀ ਯਾਦ ਪੁੱਜੇ. ਇਹ ਮੇਲ ਮੈਂਨੂੰ ਸਤਿਕਾਰਤ ਸੁਰਿੰਦਰ ਧੰਜਲ ਜੀ ਨੇ ਭੇਜੀ ਹੈ ਤੇ ਮੈਂ ਸਾਰਿਆਂ ਨਾਲ਼ ਸਾਂਝੀ ਕਰ ਰਹੀ ਹਾਂ.

Bhagat Singh, and all his comrades (Rajguru, Sukhdev, Chander Sekhar Azaad, B.K. Dutt, Bhagwati Charan Vohra, Jatinder Nath Dass, Mahavir Singh, Vijay Kumar Sinha, Bhagwan Dass Mahore, SadaShiv Rav Malkapurkar, JaiDev Kapoor, Shiv Verma, Yashpaul, Durga Bhabi, Kishori Lall, Ajay Gosh, and many more ...) in their organization Hindustan Socialist Republican Association, have always been a source of great inspiration for many of us throughout the world.

Respectfully remembering all of you on this historical day, and Wishing you a very happy and progressive life ... ...

Surinder Dhanjal

ਡੈਡੀ ਜੀ ਸ. ਗੁਰਦਰਸ਼ਨ "ਬਾਦਲ" ਜੀ ਦੇ ਲਿਖੇ ਇਹਨਾਂ ਸ਼ਿਅਰਾਂ ਨਾਲ਼ ਇੱਕ ਵਾਰ ਫੇਰ ਪ੍ਰਣਾਮ ਸ਼ਹੀਦਾਂ ਨੂੰ

"ਕਲ੍ਹ ਹਾਕਮ ਨੇ ਇਕ ਬੇ-ਦੋਸ਼ਾ ਜਦ ਬੁਲਾਇਆ ਠਾਣੇ,
ਸਾਬਤ ਉਸਦੇ ਦੋਸ਼ ਹੋ ਗਏ, ਮਾਰ-ਕੁੱਟ ਤੋਂ ਪਿੱਛੋਂ.
ਸਿੱਧੇ-ਸਾਦੇ ਬੰਦੇ ਅਪਣਾ, ਸੀਸ ਤਲ਼ੀ 'ਤੇ ਧਰ ਕੇ,
ਭਗਤ, ਸਰਾਭਾ, ਬੋਸ ਹੋ ਗਏ, ਮਾਰ-ਕੁੱਟ ਤੋਂ ਪਿੱਛੋਂ."

ਅਦਬ ਸਹਿਤ,
ਤਨਦੀਪ ਤਮੰਨਾ (ਕੈਨੇਡਾ)


Dear Bhai Sahib Bhai Shingara Singh ji Mann

Today I have seen you website www.panjabitoday.com, Oh, L;LLa its so good and beautiful website and I have also seen the live programme dated on 16 Sept. 2007 from the Gurduwara Singh Sabha France and Bhai Sahib Bhai Jathedar Ranjit Singh ji message to the Punjabi was so good and Mr. Jasdev Singh Ji Sandhu poem was very very lovely and beautiful, its words was hundred percnet truth. We should awarness from the political persons because they are not in favour of Press and Media.

I am saying to again Congratulation to you and our all seener of the panjabtoday.com

With regards.

Dharmvir Nagpal

The Chief News Reporter/Managing Director

www.raajradio.com


Bhai Shingara Singh ji Mann Editor Panjabi Today. Sat Sri Akal I read article written by Sardar Harvir Singh ji Bhanwer.These article are very deep.

Keep up good work
Harjit Singh.